Saturday, September 21, 2024
More

    Latest Posts

    UPI ਲੈਣ-ਦੇਣ ਨਾਲ ਜੁੜੇ ਆਏ ਇਹ 5 ਨਵੇਂ ਨਿਯਮ, ਤੁਹਾਡੇ ਲਈ ਹੈ ਜਾਣਨਾ ਜਰੂਰੀ | Action Punjab


    UPI New Rules: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਦੇਸ਼ ‘ਚ ਬਹੁਤੇ ਲੋਕ ਯੂ.ਪੀ.ਆਈ ਰਾਹੀਂ ਲੈਣ-ਦੇਣ ਕਰਨਾ ਪਸੰਦ ਕਰਦੇ ਹਨ ਅਜਿਹੇ ‘ਚ ਇਸਦੇ ਵਧਦੀ ਲੋਕਪ੍ਰਿਯਤਾ ਦੇ ਮੱਦੇਨਜ਼ਰ, ਹਾਲ ਹੀ ਦੇ ਸਮੇਂ ‘ਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਅਜਿਹੇ ‘ਚ ਜੇਕਰ ਤੁਸੀਂ ਯੂ.ਪੀ.ਆਈ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਨਵੇਂ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨਿਯਮਾਂ ਬਾਰੇ।

    ਭੁਗਤਾਨ ਦੀ ਵਧੀ ਸੀਮਾ : 

    ਦਸ ਦਈਏ ਕਿ ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਲਈ ਯੂ.ਪੀ.ਆਈ ਰਾਹੀਂ ਭੁਗਤਾਨ ਕਰਨ ਦੀ ਸੀਮਾ ਵਧਾ ਦਿੱਤੀ ਗਈ ਹੈ। ਜੋ ਪਹਿਲਾ 1 ਲੱਖ ਰੁਪਏ ਸੀ ਪਰ ਹੁਣ ਇਸ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। 

    ਯੂ.ਪੀ.ਆਈ ‘ਤੇ ਪਹਿਲਾਂ ਤੋਂ ਮਨਜ਼ੂਰਸ਼ੁਦਾ ਕ੍ਰੈਡਿਟ ਲਾਈਨ : 

    ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਯੂ.ਪੀ.ਆਈ ਉਪਭੋਗਤਾਵਾਂ ਨੂੰ ਪਹਿਲਾਂ ਤੋਂ ਹੀ ਮਨਜ਼ੂਰਸ਼ੁਦਾ ਕ੍ਰੈਡਿਟ ਲਾਈਨ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਜਿਸਦਾ ਮਤਲਬ ਹੈ ਕਿ ਤੁਹਾਡੇ ਬੈਂਕ ਖਾਤੇ ‘ਚ ਪੈਸੇ ਨਾ ਹੋਣ ਦੇ ਬਾਵਜੂਦ ਵੀ ਉਹ ਭੁਗਤਾਨ ਕਰਨ ਦੇ ਯੋਗ ਹਨ। ਦਸ ਦਈਏ ਕਿ ਪਹਿਲਾਂ ਤੋਂ ਹੀ ਮਨਜ਼ੂਰਸ਼ੁਦਾ ਕ੍ਰੈਡਿਟ ਲਾਈਨ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਕ੍ਰੈਡਿਟ ਦੀ ਉਪਲਬਧਤਾ ਲਿਆਏਗੀ, ਜਿਸ ਨਾਲ ਦੇਸ਼ ‘ਚ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ। 

    ਸੈਕੰਡਰੀ ਮਾਰਕੀਟ ਲਈ ਯੂ.ਪੀ.ਆਈ : 

    ਦਸ ਦਈਏ ਕਿ NPCI ਨੇ ‘ਸੈਕੰਡਰੀ ਮਾਰਕੀਟ ਲਈ ਯੂਪੀਆਈ’ ਪੇਸ਼ ਕੀਤਾ ਹੈ, ਜੋ ਇਸ ਸਮੇਂ ਆਪਣੇ ਬੀਟਾ ਪੜਾਅ ਵਿੱਚ ਹੈ, ਜਿਸ ਨਾਲ ਸੀਮਤ ਗਿਣਤੀ ‘ਚ ਗਾਹਕਾਂ ਨੂੰ ਵਪਾਰ ਦੀ ਪੁਸ਼ਟੀ ਤੋਂ ਬਾਅਦ ਫੰਡਾਂ ਨੂੰ ਬਲੌਕ ਕਰਨ ਅਤੇ ਕਲੀਅਰਿੰਗ ਕਾਰਪੋਰੇਸ਼ਨ ਨੂੰ ਭੇਜਣ ਦੀ ਇਜਾਜ਼ਤ ਮਿਲਦੀ ਹੈ। ਮਾਧਿਅਮ T1 ਦੇ ਆਧਾਰ ‘ਤੇ ਭੁਗਤਾਨਾਂ ਦਾ ਨਿਪਟਾਰਾ ਕਰਨ ਦੀ ਇਜਾਜ਼ਤ ਦਿੰਦਾ ਹੈ। 

    QR ਕੋਡ ਦੇ ਨਾਲ ਯੂ.ਪੀ.ਆਈ ATM : 

    QR ਕੋਡਾਂ ਦੀ ਵਰਤੋਂ ਕਰਦੇ ਹੋਏ ਯੂ.ਪੀ.ਆਈ ATM, ਜੋ ਵਰਤਮਾਨ ‘ਚ ਪਾਇਲਟ ਪੜਾਅ ‘ਚ ਹਨ। ਇਸ ਦੇ ਆਉਣ ਤੋਂ ਬਾਅਦ, ਫਿਜ਼ੀਕਲ ਡੈਬਿਟ ਕਾਰਡ ਲੈ ਕੇ ਬਿਨਾਂ ਨਕਦ ਕਢਵਾਉਣ ਦੀ ਸਹੂਲਤ ਹੋਵੇਗੀ। 

    ਚਾਰ ਘੰਟੇ ਕੂਲਿੰਗ ਦੀ ਮਿਆਦ :

    ਭਾਰਤੀ ਰਿਜ਼ਰਵ ਬੈਂਕ ਨੇ ₹2,000 ਤੋਂ ਵੱਧ ਦਾ ਆਪਣਾ ਪਹਿਲਾ ਭੁਗਤਾਨ ਕਰਨ ਵਾਲੇ ਨਵੇਂ ਲੋਕਾਂ ਲਈ ਚਾਰ ਘੰਟੇ ਦੀ ਕੂਲਿੰਗ ਪੀਰੀਅਡ ਦਾ ਪ੍ਰਸਤਾਵ ਕੀਤਾ ਹੈ, ਜਿਸ ਨਾਲ ਭੇਜਣ ਵਾਲੇ ਨੂੰ ਸਮਾਂ ਸੀਮਾ ਦੇ ਅੰਦਰ ਲੈਣ-ਦੇਣ ਨੂੰ ਵਾਪਸ ਕਰਨ ਜਾਂ ਸੋਧਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। 


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.