Wednesday, October 16, 2024
More

    Latest Posts

    ਸ਼ਰਧਾਲੂਆਂ ਨੂੰ ਅਯੁੱਧਿਆ ‘ਚ ਸਸਤੇ ਮਿਲਣਗੇ ਕਮਰੇ, ਦੇਖੋ ਕਿਰਾਇਆਂ ਦੀ ਸੂਚੀ | Action Punjab


    cheap rooms in Ayodhya: ਭਗਵਾਨ ਰਾਮ ਦੇ ਅਯੁੱਧਿਆ ‘ਚ ਮੰਦਰ ਦੇ ਉਦਘਾਟਨ (ram-mandir-inauguration) ਲਈ ਦੁਨੀਆ ਦੇ ਸ਼ਰਧਾਲੂਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। 22 ਜਨਵਰੀ ਨੂੰ ਹੋ ਰਹੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਲੋਕ ਤਤਪਰ ਹਨ। ਕੰਪਨੀਆਂ ਵੱਲੋਂ ਰਾਮ ਮੰਦਰ ਦੇ ਦਰਸ਼ਨਾਂ ਲਈ ਰੋਜ਼ਾਨਾ 3 ਲੱਖ ਸ਼ਰਧਾਲੂ ਆਉਣ ਦਾ ਅੰਦਾਜ਼ਾ ਲਗਾਇਆ ਗਿਆ ਹੈ, ਜਿਸ ਲਈ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਰਧਾਲੂਆਂ ਨੂੰ ਅਯੁੱਧਿਆ ਪਹੁੰਚਣ ‘ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

    ਜੇਕਰ ਤੁਸੀਂ ਅਯੁੱਧਿਆ ਆਉਣਾ ਚਾਹੁੰਦੇ ਹੋ ਅਤੇ ਰਾਤ ਇੱਥੇ ਰੁਕਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਮ ਮੰਦਰ ਦੇ ਆਲੇ-ਦੁਆਲੇ ਠਹਿਰਣ ਦੇ ਕੀ-ਕੀ ਪ੍ਰਬੰਧ ਹਨ? ਕਿੰਨੇ ਪੈਸੇ ਲਈ ਤੁਸੀਂ ਇੱਥੇ ਰਾਤ ਬਿਤਾ ਸਕਦੇ ਹੋ।

    100 ਰੁਪਏ ‘ਚ ਮਿਲੇਗਾ ਰਹਿਣ ਲਈ ਕਮਰਾ

    ਅਯੁੱਧਿਆ ਵਿੱਚ ਬਹੁਤ ਸਾਰੀਆਂ ਧਰਮਸ਼ਾਲਾਵਾਂ ਘੱਟ ਕੀਮਤ ‘ਤੇ ਉਪਲਬਧ ਹਨ। ਰਾਮ ਮੰਦਰ (feature-of-ram-mandir) ਦੇ ਆਲੇ-ਦੁਆਲੇ ਤੁਹਾਨੂੰ ਸ਼੍ਰੀ ਜਾਨਕੀ ਮਹਿਲ ਟਰੱਸਟ, ਬਿਰਲਾ ਧਰਮਸ਼ਾਲਾ, ਬਾਲਾਜੀ ਮੰਦਰ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਧਰਮਸ਼ਾਲਾਵਾਂ ਮਿਲਣਗੀਆਂ। ਇੱਥੇ ਹਰ ਤਰ੍ਹਾਂ ਦੇ ਸ਼ਰਧਾਲੂਆਂ ਲਈ ਕਮਰੇ ਉਪਲਬਧ ਹਨ। ਜੇਕਰ ਤੁਸੀਂ ਇੱਥੇ ਇੱਕ ਕਮਰੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸਿਰਫ਼ 100 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਦੋ ਲੋਕਾਂ ਲਈ ਕਮਰਾ ਲੈਂਦੇ ਹੋ ਤਾਂ ਤੁਹਾਨੂੰ 150 ਤੋਂ 200 ਰੁਪਏ ਦੇਣੇ ਪੈਣਗੇ। ਇੰਨਾ ਹੀ ਨਹੀਂ ਧਰਮਸ਼ਾਲਾ ਵਿੱਚ ਸਾਫ਼-ਸੁਥਰੇ ਕਮਰੇ, ਬਾਥਰੂਮ ਅਤੇ ਟਾਇਲਟ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸਤੋਂ ਇਲਾਵਾ ਧਾਰਮਿਕ ਨਗਰੀ ਅਯੁੱਧਿਆ ਵਿੱਚ ਕਈ ਧਰਮਸ਼ਾਲਾਵਾਂ ਹਨ, ਜਿੱਥੇ ਸ਼ਰਧਾਲੂ ਮੁਫ਼ਤ ਵਿੱਚ ਠਹਿਰ ਸਕਦੇ ਹਨ।

    ਅਯੁੱਧਿਆ ‘ਚ 4000 ਹੋਟਲਾਂ ਦੀ ਸਹੂਲਤ

    ਭਗਵਾਨ ਰਾਮ ਦੀ ਨਗਰੀ ਅਯੁੱਧਿਆ ਵਿੱਚ ਛੋਟੇ ਅਤੇ ਵੱਡੇ ਸਮੇਤ 4000 ਦੇ ਕਰੀਬ ਹੋਟਲ ਹਨ। ਸਾਰੇ ਹੋਟਲ ਪਹਿਲਾਂ ਤੋਂ ਹੀ ਬੁੱਕ ਕੀਤੇ ਗਏ ਹਨ। ਇਸ ਦੇ ਨਾਲ ਹੀ ਜਨਵਰੀ ਮਹੀਨੇ ‘ਚ ਇਨ੍ਹਾਂ ਹੋਟਲਾਂ ਦਾ ਕਿਰਾਇਆ ਵੀ ਵਧ ਗਿਆ ਹੈ। ਜੇਕਰ ਤੁਸੀਂ 22 ਜਨਵਰੀ ਤੋਂ ਬਾਅਦ ਅਯੁੱਧਿਆ ਆਉਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਹੋਟਲਾਂ ‘ਚ 500 ਤੋਂ 2000 ਰੁਪਏ ਤੱਕ ਦੇ ਕਿਰਾਏ ‘ਤੇ ਕਮਰੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਧਾਰਮਿਕ ਸੈਰ-ਸਪਾਟੇ ਦੀ ਅਪਾਰ ਸੰਭਾਵਨਾ ਨੂੰ ਦੇਖਦੇ ਹੋਏ ਹੋਟਲ ਤਾਜ, ਓਬਰਾਏ ਵਰਗੀਆਂ ਵੱਡੀਆਂ ਹੋਟਲ ਕੰਪਨੀਆਂ ਵੀ ਅਯੁੱਧਿਆ ‘ਚ ਆਪਣੇ ਹੋਟਲ ਲਿਆ ਰਹੀਆਂ ਹਨ।

    ਐਪ ‘ਦਿਵਿਆ ਅਯੁੱਧਿਆ’ ਰਾਹੀਂ ਕਰੋ ਬੁਕਿੰਗ

    ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਲਈ ਸੂਬਾ ਸਰਕਾਰ ਨੇ ਰਾਮ ਮੰਦਰ ਦੇ ਆਲੇ-ਦੁਆਲੇ ਦੇ ਘਰਾਂ ਨੂੰ ਵੀ ਹੋਮ ਸਟੇਅ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਲਈ ਉੱਤਰ ਪ੍ਰਦੇਸ਼ ਸੈਰ ਸਪਾਟਾ ਵਿਭਾਗ ਅਤੇ ਅਯੁੱਧਿਆ ਵਿਕਾਸ ਅਥਾਰਟੀ ਵੱਲੋਂ ਇੱਕ ਐਪ ਬਣਾਇਆ ਗਿਆ ਹੈ। ਇਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਹੋਟਲ ਬੁੱਕ ਕਰ ਸਕਦੇ ਹੋ। ਇਸ ਦੇ ਲਈ ਵਿਕਾਸ ਅਥਾਰਟੀ ਨੇ ‘ਦਿਵਿਆ ਅਯੁੱਧਿਆ’ ਨਾਂ ਦਾ ਐਪ ਬਣਾਇਆ ਹੈ। ਉਨ੍ਹਾਂ ਦਾ ਕਿਰਾਇਆ ਵੀ ਤੁਹਾਡੇ ਬਜਟ ਦੇ ਅੰਦਰ ਹੀ ਰਹੇਗਾ।

    ਇਹ ਵੀ ਪੜ੍ਹੋ:

    ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਤਹਿਲਕਾ ਬਣੇ ਇਹ Stock

    Ram Mandir: ਜਾਣੋ ਕਿਹੜੀਆਂ 7000 ਹਸਤੀਆਂ ਨੂੰ ਮਿਲਿਆ ਸੱਦਾ ਪੱਤਰ

    ਖਹਿਰਾ ਨੇ ਪਾਣੀ ਪੀ-ਪੀ ਕੋਸਿਆ CM ਮਾਨ, ਦਿੱਤੀ ਸਲਾਹ

    57 ਸਾਲ ਪਹਿਲਾਂ ਹੀ ਹੋ ਚੁੱਕੀ ਸੀ ਰਾਮਲਲਾ ਮੰਦਰ ਦੀ ਭਵਿੱਖਬਾਣੀ !


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.