Saturday, September 21, 2024
More

    Latest Posts

    EPFO ਦਾ ਵੱਡਾ ਐਲਾਨ, DOB ਲਈ ਆਧਾਰ ਕਾਰਡ ਕੋਈ ਸਬੂਤ ਨਹੀਂ ਹੋਵੇਗਾ! | Action Punjab


    Aadhaar Card EPFO Update: ਜਿਵੇ ਤੁਸੀਂ ਜਾਣਦੇ ਹੋ ਕਿ ਆਧਾਰ ਕਾਰਡ ਨੂੰ ਸਾਰੇ ਜ਼ਰੂਰੀ ਦਸਤਾਵੇਜਾਂ ‘ਚੋ ਇੱਕ ਹੈ। ਭਾਰਤ ‘ਚ ਜਿਸ ਦੀ ਵਰਤੋਂ ਮੁੱਖ ਤੌਰ ‘ਤੇ ਕਈ ਉਦੇਸ਼ਾਂ ਲਈ ਕੀਤੀ ਜਾਂਦੀ ਹੈ, ਪਰ ਦੱਸ ਦਈਏ ਕਿ ਹੁਣ EPFO ਨੇ ਜਨਮ ਮਿਤੀ ਅੱਪਡੇਟ ਕਰਨ ਦੀ ਪ੍ਰਕਿਰਿਆ ‘ਚ ਆਧਾਰ ਕਾਰਡ ਨੂੰ ਵੈਧ ਨਹੀਂ ਮੰਨਿਆ ਜਾਵੇਗਾ। ਅਤੇ EPFO ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਜਨਮ ਮਿਤੀ ਅਪਡੇਟ ਅਤੇ ਕਨੈਕਸ਼ਨ ਲਈ ਆਧਾਰ ਕਾਰਡ ਸਵੀਕਾਰ ਨਹੀਂ ਕੀਤਾ ਜਾਵੇਗਾ।
     
    ਇੱਕ ਰਿਪੋਰਟ ਦੇ ਮੁਤਾਬਕ, EPFO ਦੁਆਰਾ ਲੋਕਾਂ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਗਈ ਹੈ। ਜਿਸ ਦੇ ਤਹਿਤ ਹੁਣ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਤੌਰ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ।  ਤਾਂ ਆਉ ਜਾਣਦੇ ਹਾਂ ਹੁਣ ਜਨਮ ਮਿਤੀ ਦੇ ਤੌਰ ‘ਤੇ ਕਿਹੜੇ ਦਸਤਾਵੇਜਾਂ ਦੀ ਵਰਤੋਂ ਕੀਤੀ ਜਾਂ ਸਕਦੀ ਹੈ।
     
    ਜਨਮ ਮਿਤੀ ਦੇ ਤੌਰ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ ਆਧਾਰ ਕਾਰਡ
    ਦਸ ਦਈਏ ਕਿ UIDAI ਦੀ ਇੱਕ ਰਿਪੋਰਟ ਤੋਂ ਪਤਾ ਲੱਗੀਆਂ ਹੈ ਕਿ ਜਨਮ ਮਿਤੀ ਦੇ ਸਬੂਤ ਲਈ ਆਧਾਰ ਕਾਰਡ ਸਵੀਕਾਰ ਨਹੀਂ ਕੀਤਾ ਜਾਵੇਗਾ। ਕਿਉਂਕਿ ਜੇਕਰ ਕੋਈ ਜਨਮ ਤਰੀਕ ਸਰਟੀਫਿਕੇਟ ਦੇ ਤੌਰ ‘ਤੇ ਆਧਾਰ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ ਦਸਤਾਵੇਜ਼ ਸਵੀਕਾਰ ਨਹੀਂ ਕੀਤੇ ਜਾਣਗੇ। ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ EPFO ਨੇ ਵੀ ਇੱਕ ਪੱਤਰ ਜਾਰੀ ਕਰਕੇ ਜਨਮ ਮਿਤੀ ਦੇ ਤੌਰ ‘ਤੇ ਆਧਾਰ ਕਾਰਡ ਹਟਾਉਣ ਦੀ ਗੱਲ ਕੀਤੀ ਹੈ।
     
    ਜਨਮ ਮਿਤੀ ਦੇ ਤੌਰ ‘ਤੇ ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਜਾਂ ਸਕਦੀ ਹੈ 
    ਪਾਸਪੋਰਟ
    ਪੈਨ ਕਾਰਡ
    SSC ਸਰਟੀਫਿਕੇਟ
    ਜਨਮ ਪ੍ਰਮਾਣ ਪੱਤਰ
    ਮਾਰਕਸ਼ੀਟਾਂ
    ਸਕੂਲ ਛੱਡਣ ਦਾ ਸਰਟੀਫਿਕੇਟ
    ਤਬਾਦਲਾ ਸਰਟੀਫਿਕੇਟ
    ਸਰਕਾਰ ਦੁਆਰਾ ਜਾਰੀ ਰਿਹਾਇਸ਼ੀ ਸਰਟੀਫਿਕੇਟ
    ਕੇਂਦਰ/ਰਾਜ ਸਰਕਾਰ ਦੀਆਂ ਸੰਸਥਾਵਾਂ ਦੇ ਸੇਵਾ ਰਿਕਾਰਡ ‘ਤੇ ਆਧਾਰਿਤ ਸਰਟੀਫਿਕੇਟ
     
    ਦੱਸ ਦਈਏ ਕਿ ਇਹ ਸਾਰੇ ਦਸਤਾਵੇਜ਼ ਅਗਸਤ 2023 ਨੂੰ ਜਾਰੀ EPFO ​​ਪੱਤਰ ਦੇ ਮੁਤਾਬਕ ਜਨਮ ਮਿਤੀ ਨੂੰ ਬਦਲਣ ਲਈ ਵਰਤੇ ਜਾਣਗੇ।
     
    ਕਿਸ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਹੈ?

    ਆਧਾਰ ਕਾਰਡ ਨੂੰ ਜਨਮ ਮਿਤੀ ਸਰਟੀਫਿਕੇਟ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ, ਪਰ ਤੁਸੀਂ ਇਸ ਦਸਤਾਵੇਜ਼ ਨੂੰ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਵਜੋਂ ਵਰਤ ਸਕਦੇ ਹੋ। 12 ਅੰਕਾਂ ਦੇ ਆਧਾਰ ਕਾਰਡ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਨੇ ਐਡਰੈੱਸ ਪਰੂਫ਼ ਅਤੇ ਆਈਡੀ ਪਰੂਫ਼ ਵਜੋਂ ਅਪਣਾਇਆ ਹੈ। 


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.