Saturday, September 21, 2024
More

    Latest Posts

    ਅਫ਼ਗ਼ਾਨਿਸਤਾਨ ‘ਚ ਕਰੈਸ਼ ਹੋਇਆ ਜਹਾਜ਼ ਭਾਰਤੀ ਨਹੀਂ ਸਗੋਂ ਇਸ ਦੇਸ਼ ਨਾਲ ਸਬੰਧਿਤ, DGCA ਨੇ ਕੀਤੀ ਪੁਸ਼ਟੀ | Action Punjab


    Indian plane crash in Afghanistan: ਭਾਰਤ ਤੋਂ ਰੂਸ ਜਾ ਰਿਹਾ ਇੱਕ ਭਾਰਤੀ ਜਹਾਜ਼ ਅਫਗਾਨਿਸਤਾਨ ਵਿੱਚ ਕਰੈਸ਼ ਹੋ ਗਿਆ, ਤਾਲਿਬਾਨ ਅਤੇ ਸਥਾਨਕ ਮੀਡੀਆ ਨੇ ਅੱਜ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ। ਅਫਗਾਨਿਸਤਾਨੀ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮਾਸਕੋ ਜਾ ਰਿਹਾ ਇਕ ਭਾਰਤੀ ਜਹਾਜ਼ ਸ਼ਨੀਵਾਰ ਨੂੰ ਬਦਖਸ਼ਾਨ ਦੇ ਵਾਖਾਨ ਖੇਤਰ ‘ਚ ਹਾਦਸਾਗ੍ਰਸਤ ਹੋ ਗਿਆ। 

    ਇਸ ਦੇ ਨਾਲ ਹੀ ਬਦਖਸ਼ਾਨ ਵਿੱਚ ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਮੁਖੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਯਾਤਰੀ ਜਹਾਜ਼ ਤੋਪਖਾਨੇਹ ਪਹਾੜ ਵਿੱਚ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਲਈ ਇੱਕ ਟੀਮ ਇਲਾਕੇ ਵਿੱਚ ਭੇਜ ਦਿੱਤੀ ਗਈ ਹੈ। ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਹੋਇਆ ਜਹਾਜ਼ ਚਾਰਟਰਡ ਜਹਾਜ਼ ਹੋ ਸਕਦਾ ਹੈ।

    DGCA ਨੇ ਕੀਤੀ ਪੁਸ਼ਟੀ, ਕਰੈਸ਼ ਹੋਇਆ ਜਹਾਜ਼ ਭਾਰਤੀ ਨਹੀਂ 

    ਇਸ ਮਾਮਲੇ ‘ਤੇ ਹੁਣ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਪੁਸ਼ਟੀ ਕੀਤੀ ਕਿ ਇਹ ਭਾਰਤੀ ਜਹਾਜ਼ ਨਹੀਂ ਸੀ। ਡੀ.ਜੀ.ਸੀ.ਏ. ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਬਦਖ਼ਸ਼ਾਨ ਸੂਬੇ ਦੇ ਕੁਰਾਨ-ਮੁੰਜਨ ਅਤੇ ਜ਼ਿਬਾਕ ਜ਼ਿਲ੍ਹਿਆਂ ਦੇ ਨਾਲ-ਨਾਲ ਤੋਪਖਾਨਾ ਦੇ ਪਹਾੜਾਂ ਵਿੱਚ ਹਾਦਸਾਗ੍ਰਸਤ ਹੋਇਆ ਇੱਕ ਜਹਾਜ਼ ਮੋਰੱਕੋ ਦਾ ਰਜਿਸਟਰਡ ਡੀ.ਐਫ. 10 ਜਹਾਜ਼ ਸੀ।

    ਜਹਾਜ਼ ‘ਚ ਸਵਾਰ ਸਨ 6 ਲੋਕ, ਰੂਸ ਨੇ ਦਿੱਤੀ ਜਾਣਕਾਰੀ 

    ਰੂਸੀ ਹਵਾਬਾਜ਼ੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਰੂਸੀ-ਰਜਿਸਟਰਡ ਜਹਾਜ਼ ਜਿਸ ਵਿੱਚ ਛੇ ਲੋਕ ਸਵਾਰ ਸਨ, ਅਫਗਾਨਿਸਤਾਨ ਵਿੱਚ ਸ਼ਨੀਵਾਰ ਸ਼ਾਮ ਨੂੰ ਰਾਡਾਰ ਸਕ੍ਰੀਨਾਂ ਤੋਂ ਗਾਇਬ ਹੋ ਗਿਆ ਸੀ। ਇਹ ਜਹਾਜ਼ ਫਰਾਂਸ ਦਾ ਬਣਿਆ ਡਸਾਲਟ ਫਾਲਕਨ 10 ਜੈੱਟ ਸੀ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਹ ਜਹਾਜ਼ ਭਾਰਤ ਤੋਂ ਉਜ਼ਬੇਕਿਸਤਾਨ ਦੇ ਰਸਤੇ ਮਾਸਕੋ ਜਾ ਰਿਹਾ ਸੀ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.