Saturday, September 21, 2024
More

    Latest Posts

    ਮੰਦਿਰ ‘ਚ ਪ੍ਰਵੇਸ਼ ਨਾ ਮਿਲਣ ‘ਤੇ ਰਾਹੁਲ ਗਾਂਧੀ ਦਾ ਬਿਆਨ; ‘ਮੈਂ ਅਪਰਾਧੀ ਨਹੀਂ ਹਾਂ ਹੁਕਮ ਤਾਂ ਉੱਪਰੋਂ ਹੀ ਆਇਆ ਹੋਵੇਗਾ’ | ActionPunjab


    Rahul Gandhi denied entry in Mandir: 22 ਜਨਵਰੀ ਦੀ ਤਾਰੀਖ ਭਾਰਤ ਦੇ ਸੁਨਹਿਰੀ ਇਤਿਹਾਸ ਵਿੱਚ ਸਦਾ ਲਈ ਅਮਰ ਹੋ ਗਈ ਹੈ। ਅੱਜ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਰਾਮਲੱਲਾ ਦਾ ਮੰਦਿਰ ਵਿੱਚ ਪ੍ਰਵੇਸ਼ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੇਜ਼ਬਾਨ ਵਜੋਂ ਅਯੁੱਧਿਆ ਮੰਦਿਰ ‘ਚ ਭਗਵਾਨ ਰਾਮ ਦੀ ਪੂਜਾ ਕੀਤੀ। 

    ਇਸ ਦੌਰਾਨ ਜਿੱਥੇ ਅਯੁੱਧਿਆ ਹੀ ਨਹੀਂ ਬਲਕਿ ਪੂਰਾ ਦੇਸ਼ ਰਾਮਮਈ ਹੋਇਆ ਪਿਆ ਸੀ ਉੱਥੇ ਹੀ ਰਾਹੁਲ ਗਾਂਧੀ ਨੂੰ ਆਸਾਮ ਦੇ ਬਤਦਰਵਾ ਮੰਦਿਰ ‘ਚ ਐਂਟਰੀ ਨਹੀਂ ਮਿਲੀ। ਰਾਹੁਲ ਨੇ ਪੀ.ਐਮ. ਮੋਦੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਅੱਜ ਸਿਰਫ਼ ਇੱਕ ਵਿਅਕਤੀ ਨੂੰ ਮੰਦਿਰ ਵਿੱਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ, ਅਸੀਂ ਕੀ ਗੁਨਾਹ ਕੀਤਾ ਹੈ?

    ਇਹ ਵੀ ਪੜ੍ਹੋ:
    – 23 ਜਨਵਰੀ ਤੋਂ ਰਾਮ ਮੰਦਿਰ ‘ਚ ਇਸ ਤਰ੍ਹਾਂ ਹੋਵੇਗੀ ਪੂਜਾ, ਸਿਰਫ ਇੰਨ੍ਹੇ ਘੰਟੇ ਹੋਣਗੇ ਰਾਮ ਲਲਾ ਦੇ ਦਰਸ਼ਨ

    – ‘ਸਾਡੀ ਤਪੱਸਿਆ ਵਿੱਚ ਕਮੀ ਰਹਿ ਗਈ ਸੀ’; PM ਮੋਦੀ ਨੇ ਰਾਮਲੱਲਾ ਤੋਂ ਕਿਉਂ ਮੰਗੀ ਮੁਆਫ਼ੀ?

    ਆਸਾਮ ਵਿੱਚ ਚੱਲ ਰਹੀ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ 15ਵੀਂ ਸਦੀ ਦੇ ਅਸਾਮੀ ਸੰਤ ਅਤੇ ਵਿਦਵਾਨ ਸ਼੍ਰੀਮੰਤ ਸੰਕਰਦੇਵ ਦੇ ਜਨਮ ਸਥਾਨ ਨਾਗਾਓਂ ਵਿੱਚ ਬਤਦਰਵਾ ਸੱਤਰਾ ਮੰਦਿਰ ਦਾ ਦੌਰਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਰਾਹੁਲ ਗਾਂਧੀ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਮੰਦਿਰ ਤੋਂ 15 ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਗਿਆ। 

    ਜਿਸ ਤੋਂ ਬਾਅਦ ਉਹ ਆਪਣੇ ਸਮਰਥਕਾਂ ਸਮੇਤ ਉੱਥੇ ਹੀ ਧਰਨੇ ‘ਤੇ ਬੈਠ ਗਏ। ਰਾਹੁਲ ਨੇ ਇਲਜ਼ਾਮ ਲਗਾਉਂਦਿਆਂ ਕਿਹਾ, “ਮੈਂ ਅਜਿਹਾ ਕੀ ਗੁਨਾਹ ਕੀਤਾ ਹੈ ਕਿ ਮੈਨੂੰ ਮੰਦਿਰ ਨਹੀਂ ਜਾਣ ਦਿੱਤਾ ਗਿਆ, ਹੁਕਮ ਉੱਪਰੋਂ ਆਇਆ ਹੋਵੇਗਾ।”

    ‘ਸਪਸ਼ਟ ਹੈ ਕਿ ਆਰਡਰ ਉੱਪਰੋਂ ਆਇਆ’

    ਰਾਹੁਲ ਗਾਂਧੀ ਨੇ ਆਪਣੇ ‘ਤੇ ਲਾਈਆਂ ਪਾਬੰਦੀਆਂ ‘ਤੇ ਸਵਾਲ ਉਠਾਉਂਦੇ ਹੋਏ ਕਿਹਾ, “ਅਸੀਂ ਮੰਦਿਰ ਜਾਣਾ ਚਾਹੁੰਦੇ ਹਾਂ। ਮੈਂ ਅਜਿਹਾ ਕੀ ਗੁਨਾਹ ਕੀਤਾ ਹੈ ਕਿ ਮੈਂ ਮੰਦਿਰ ਨਹੀਂ ਜਾ ਸਕਦਾ?” 

    ਉਨ੍ਹਾਂ ਕਿਹਾ, “ਅਸੀਂ ਕੋਈ ਸਮੱਸਿਆ ਪੈਦਾ ਨਹੀਂ ਕਰਨਾ ਚਾਹੁੰਦੇ, ਅਸੀਂ ਸਿਰਫ਼ ਮੰਦਿਰ ਵਿੱਚ ਪ੍ਰਾਰਥਨਾ ਕਰਨੀ ਚਾਹੁੰਦੇ ਹਾਂ। ਮੈਨੂੰ ਮੰਦਿਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਹ ਨਹੀਂ ਚਾਹੁੰਦੇ ਕਿ ਮੈਂ ਮੰਦਿਰ ਵਿੱਚ ਜਾਵਾਂ। ਇਹ ਸਪੱਸ਼ਟ ਹੈ ਕਿ ਆਦੇਸ਼ ‘ਉੱਪਰ’ ਤੋਂ ਆਇਆ ਹੈ।

    ਕਾਬਲੇਗੌਰ ਹੈ ਕਿ 21 ਜਨਵਰੀ ਨੂੰ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅਯੁੱਧਿਆ ਵਿਚ ਰਾਮ ਮੰਦਿਰ ਦੀ ਪਵਿੱਤਰ ਰਸਮ ਨੂੰ ਲੈ ਕੇ ਸੰਭਾਵੀ ਟਕਰਾਅ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੂੰ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਰੂਟ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। 

    ਇਹ ਵੀ ਪੜ੍ਹੋ:
    – ਮਾਨਤਾ: ਉਤਰਾਖੰਡ ਦੇ ਸੀਤਾਵਣੀ ‘ਚ ਹੋਇਆ ਸੀ ਭਗਵਾਨ ਰਾਮ ਤੇ ਮਾਤਾ ਸੀਤਾ ਦੇ ਬੱਚਿਆਂ ਜਨਮ

    – ਰਾਮ ਮੰਦਰ ਲਈ ਕਿਸ-ਕਿਸ ਨੇ ਦੇਖੋ ਕੀ-ਕੀ ਕੀਤਾ ਦਾਨ, ਪੜ੍ਹੋ ਪੂਰੀ ਜਾਣਕਾਰੀ




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.