Friday, October 18, 2024
More

    Latest Posts

    ਤੇਜ਼ ਰਫਤਾਰ ਮਰਸਡੀਜ਼ ਨੇ ਬਾਈਕ ਸਵਾਰਾਂ ਨੂੰ ਘਸੀਟਿਆ, ਟੈਂਕੀ ਨੂੰ ਅੱਗ ਲੱਗਣ ਕਾਰਨ ਨੌਜਵਾਨ ਜ਼ਿੰਦਾ ਸੜੇ | Action Punjab


    Jalandhar Accident: ਜਲੰਧਰ-ਲੁਧਿਆਣਾ ਮੁੱਖ ਮਾਰਗ ‘ਤੇ ਗੁਰਾਇਆ ਨੇੜੇ ਦੇਰ ਰਾਤ ਹੋਏ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਅਤੇ ਰਾਜਵਿੰਦਰ ਵਜੋਂ ਹੋਈ ਹੈ। ਬਾਈਕ ਸਵਾਰ ਦੋ ਨੌਜਵਾਨ ਗੁਰਾਇਆ ਦੀ ਆਟਾ ਨਹਿਰ ਨੇੜੇ ਜਾ ਰਹੇ ਸਨ। ਦੇਰ ਰਾਤ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਪਿੱਛੇ ਤੋਂ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ।

    ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਤੇ ਤਿਰੂਪਤੀ ਮੰਦਿਰ ਤੋਂ ਵੀ ਵੱਧ ਸੈਲਾਨੀਆਂ ਦੀ ਅਯੁੱਧਿਆ ਆਉਣ ਦੀ ਉਮੀਦ: ਰਿਪੋਰਟ

    ਦੋਵੇਂ ਬਾਈਕ ਸਵਾਰ ਜ਼ਿੰਦਾ ਸੜੇ 

    ਟੱਕਰ ਤੋਂ ਬਾਅਦ ਕਾਰ ‘ਚ ਸਵਾਰ ਨੌਜਵਾਨ ਫ਼ਰਾਰ ਹੋ ਗਏ। ਇਸ ਦੌਰਾਨ ਬਾਈਕ ਦੀ ਟੈਂਕੀ ‘ਚੋਂ ਤੇਲ ਲੀਕ ਹੋਣ ਕਾਰਨ ਮੋਟਰਸਾਈਕਲ ਨੂੰ ਅੱਗ ਲੱਗ ਗਈ। ਜਿਸ ਕਰ ਕੇ ਦੋਵੇਂ ਨੌਜਵਾਨ ਜ਼ਿੰਦਾ ਸੜ ਗਏ। ਲੋਕਾਂ ਨੇ ਇਸ ਹਾਦਸੇ ਦੀ ਸ਼ਿਕਾਇਤ ਸਬੰਧਿਤ ਥਾਣੇ ਦੀ ਪੁਲਿਸ ਨੂੰ ਕੀਤੀ ਅਤੇ ਮੌਕੇ ‘ਤੇ ਪਹੁੰਚੇ ਗੁਰਾਇਆ ਥਾਣੇ ਦੇ ਜਾਂਚ ਅਧਿਕਾਰੀ ਏ.ਐਸ.ਆਈ ਹਰਭਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।

    ਇਹ ਵੀ ਪੜ੍ਹੋ: 1528 ਤੋਂ 2024 ਤੱਕ 500 ਸਾਲਾਂ ਬਾਅਦ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੱਕ

    ਸ਼ਰਾਬ ਦੇ ਨਸ਼ੇ ‘ਚ ਸੀ ਕਾਰ ਚਾਲਕ!

    ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਕਾਰ ਦੇ ਪਿੱਛੇ ਸੀ। ਫਿਲੌਰ ਦੇ ਪਿੰਡ ਅਸੂਰ ਵਾਸੀ ਵਿੱਕੀ ਨੇ ਇਲਜ਼ਾਮ ਲਾਇਆ ਕਿ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਜਾਪਦਾ ਸੀ ਅਤੇ ਉਸ ਦੀ ਕਾਰ ਵਿੱਚ ਸ਼ਰਾਬ ਦੀ ਬੋਤਲ ਵੀ ਪਈ ਸੀ। ਉਸ ਨੇ ਦੱਸਿਆ ਕਿ ਮਰਸਡੀਜ਼ ਕਾਰ ਕਾਫੀ ਤੇਜ਼ ਰਫਤਾਰ ‘ਤੇ ਜਾ ਰਹੀ ਸੀ, ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੌਜਵਾਨਾਂ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ ਅਤੇ ਹਾਦਸੇ ਦੌਰਾਨ ਇਕ ਨੌਜਵਾਨ ਦੀ ਲੱਤ ਵੀ ਕੱਟੀ ਗਈ।

    ਇਹ ਵੀ ਪੜ੍ਹੋ: 6 ਸਾਲ ਦੀ ਉਮਰ ‘ਚ ਲਿਖੀਆਂ 3 ਕਿਤਾਬਾਂ! ਜਾਣੋ ਕੌਣ ਹੈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲਾ ਅਰਮਾਨ

    ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਹੋਇਆ ਫਰਾਰ

    ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਰਸਡੀਜ਼ ਕਾਰ ਪੀ.ਬੀ.25 ਬੀ.0088 ‘ਚ ਸਵਾਰ ਨੌਜਵਾਨ ਹਾਦਸੇ ਤੋਂ ਬਾਅਦ ਦੋਵੇਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਉਥੋਂ ਭੱਜ ਗਿਆ। ਮੌਕੇ ‘ਤੇ ਪਹੁੰਚੀ ਪੀ.ਸੀ.ਆਰ. ਟੀਮ ਨੇ ਬਾਈਕ ਨੂੰ ਕਬਜ਼ੇ ‘ਚ ਲੈ ਕੇ ਕਾਰ ਸਵਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    ਇਹ ਵੀ ਪੜ੍ਹੋ: ‘ਸਾਡੀ ਤਪੱਸਿਆ ਵਿੱਚ ਕਮੀ ਰਹਿ ਗਈ ਸੀ’; PM ਮੋਦੀ ਨੇ ਰਾਮਲੱਲਾ ਤੋਂ ਕਿਉਂ ਮੰਗੀ ਮੁਆਫ਼ੀ?


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.