Saturday, September 21, 2024
More

    Latest Posts

    ਸਿਹਤਮੰਦ ਅਤੇ ਊਰਜਾਵਾਨ ਚਾਹੁੰਦੇ ਹੋ ਰਹਿਣਾ ਤਾਂ ਖੁਰਾਕ ‘ਚ ਸ਼ਾਮਲ ਕਰੋ ਇਹ ਦਾਲ | Action Punjab


    Lobia Dal Benefits: ਅਕਸਰ ਲੋਕ ਆਪਣੇ ਸਰੀਰ ‘ਚ ਪ੍ਰੋਟੀਨ ਦੀ ਕਮੀ ਦੂਰ ਕਰਨ ਲਈ ਅੰਡੇ ਅਤੇ ਦੁੱਧ ਦਾ ਸੇਵਨ ਕਰਦੇ ਹਨ। ਕਿਉਂਕਿ ਇਨ੍ਹਾਂ ਦੋਵਾਂ ਚੀਜ਼ਾਂ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ (protein) ਪਾਇਆ ਜਾਂਦਾ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਨ ਕਰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਅਜੇ ਵੀ ਆਂਡੇ ਅਤੇ ਦੁੱਧ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਜ਼ਰੂਰ ਲੋਬੀਆ (ਸੋਇਆਬੀਨ) ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਸ ਦਾਲ ਦੇ ਇੱਕ ਕਟੋਰੇ ‘ਚ 2 ਅੰਡੇ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ।

    ਦਸ ਦਈਏ ਕਿ ਇਸ ਦਾਲ ਨੂੰ ਦੁਨੀਆ ਦੀ ਸਭ ਤੋਂ ਤਾਕਤਵਰ ਦਾਲ ਮੰਨਿਆ ਜਾ ਸਕਦਾ ਹੈ। ਕਿਉਂਕਿ ਇਸ ਦਾਲ ਦਾ ਸੇਵਨ ਕਰਨ ਨਾਲ ਸਰੀਰ ਪਹਿਲਵਾਨ ਵਰਗਾ ਹੋ ਜਾਵੇਗਾ। ਨਾਲ ਹੀ ਇਸ ਦਾਲ ਨੂੰ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਵਧੀਆ ਸਰੋਤ ਮੰਨਿਆ ਜਾ ਸਕਦਾ ਹੈ।

    ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ

    ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸ਼ਾਕਾਹਾਰੀ ਲੋਕਾਂ ਲਈ ਲੋਬੀਆ ਦੀ ਦਾਲ (Soybean dal) ਦਾ ਸੇਵਨ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾ ਸਕਦਾ ਹੈ। ਕਿਉਂਕਿ ਇਹ ਦਾਲ ਪ੍ਰੋਟੀਨ, ਕੈਲਸ਼ੀਅਮ, ਫਾਈਬਰ ਅਤੇ ਖਣਿਜਾਂ ਦਾ ਭੰਡਾਰ ਹੈ। ਦਸ ਦਈਏ ਕਿ ਇੱਕ ਕੱਪ ਲੋਬੀਆ ਦਾਲ ‘ਚ ਯਾਨੀ 170 ਗ੍ਰਾਮ ਦਾਲ ‘ਚ 13 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਕਿ ਅੰਡੇ ਨਾਲੋਂ ਲਗਭਗ ਦੁੱਗਣਾ ਹੁੰਦਾ ਹੈ। ਨਾਲ ਹੀ ਇਸ ਦਾਲ ‘ਚ ਦੁੱਧ ਨਾਲੋਂ 4 ਗੁਣਾ ਜ਼ਿਆਦਾ ਪ੍ਰੋਟੀਨ ਹੁੰਦਾ ਹੈ। 100 ਗ੍ਰਾਮ ਦੁੱਧ ‘ਚ 3.4 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜਦੋਂ ਕਿ ਲੋਬੀਆ ‘ਚ ਕਈ ਗੁਣਾ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਇਹ ਦਾਲ ਚਿਕਨ ਨਾਲੋਂ ਸਿਹਤ ਲਈ ਜ਼ਿਆਦਾ ਫਾਇਦੇਮੰਦ ਮੰਨੀ ਜਾ ਸਕਦੀ ਹੈ। ਇਸ ਦਾਲ ਨੂੰ ਸਿਹਤ ਲਈ ਚਮਤਕਾਰੀ ਮੰਨਿਆ ਜਾ ਸਕਦਾ ਹੈ। ਇਹ ਸਰੀਰ ਨੂੰ ਤਾਕਤ ਨਾਲ ਭਰ ਸਕਦਾ ਹੈ।

    ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ ‘ਚ ਹੈ ਸਹਾਈ

    ਤੁਸੀਂ Lobia di dal ਦਾ ਸੇਵਨ ਕਰਕੇ ਵੀ ਪੂਰਾ ਦਿਨ ਊਰਜਾ ਨਾਲ ਭਰਪੂਰ ਮਹਿਸੂਸ ਕਰ ਸਕਦੇ ਹੋ। ਨਾਲ ਹੀ ਇਸਦਾ ਸੇਵਨ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਵਾਉਣ ‘ਚ ਮਦਦ ਕਰਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।

    ਦਸ ਦਈਏ ਕਿ ਲੋਬੀਆ ਦੀ ਦਾਲ ‘ਚ ਭਰਪੂਰ ਮਾਤਰਾ ‘ਚ ਮੈਂਗਨੀਜ਼ ਅਤੇ ਐਂਟੀਆਕਸੀਡੈਂਟ ਵੀ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਨ, ਕਮਜ਼ੋਰੀ ਨੂੰ ਦੂਰ ਕਰਨ ਅਤੇ ਊਰਜਾ ਪੈਦਾ ਕਰਨ ਵਾਲੇ ਸੈੱਲਾਂ ਨੂੰ ਤਾਕਤ ਪ੍ਰਦਾਨ ਕਰਦੇ ਹਨ। ਨਾਲ ਹੀ ਲੋਬੀਆ ਦੀ ਦਾਲ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਵੀ ਰਾਮਬਾਣ ਮੰਨਿਆ ਜਾ ਸਕਦਾ ਹੈ। ਕਿਉਂਕਿ ਕਈ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਲੋਬੀਆ ਦੀ ਦਾਲ ਖਾਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.