Wednesday, October 16, 2024
More

    Latest Posts

    ਅਯੁੱਧਿਆ ‘ਚ ਰਾਮਲਲਾ ਨੇ ਝਪਕੀਆਂ ਪਲਕਾਂ! Video ਦੇਖ ਲੋਕ ਹੋਏ ਭਾਵੁਕ, ਅੱਖਾਂ ‘ਚ ਆ ਗਏ ਹੰਝੂ… | Action Punjab


    Ram Mandir Feature: ਅਯੁੱਧਿਆ ‘ਚ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਮਾਹੌਲ ਬਹੁਤ ਹੀ ਖੁਸ਼ੀ ਭਰਿਆ ਬਣਿਆ ਹੋਇਆ ਹੈ। ਵਿਸ਼ਾਲ ਮੰਦਰ ਦੇ ਅਦੁਭੁੱਤ ਨਜ਼ਾਰੇ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਪੁੱਜ ਰਹੇ ਹਨ। ਇਸ ਦੌਰਾਨ ਹੀ ਖ਼ਬਰ ਸਾਹਮਣੇ ਆਈ ਹੈ ਰਾਮ ਲੱਲਾ ਵੱਲੋਂ ਪਲਕਾਂ ਝਪਕੀਆਂ ਗਈਆਂ ਹਨ, ਜੀ ਹਾਂ ਇਹ ਸਭ ਏਆਈ ਤਕਨੀਕ (AI technology) ਦਾ ਕਮਾਲ ਹੈ। ਰਾਮਲਲਾ ਦੀਆਂ ਅੱਖਾਂ ਝਪਕਣ ਦੀ ਵੀਡੀਓ ਸਾਹਮਣੇ ਆਉਣ ‘ਤੇ ਲੋਕ ਭਾਵੁਕ ਹੁੰਦੇ ਦੇਖੇ ਗਏ ਅਤੇ ਹੰਝੂ ਤੱਕ ਆ ਗਏ। ਲੋਕ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਾਉਂਦੇ ਦੇਖੇ ਗਏ।

    ਦੱਸ ਦਈਏ ਕਿ ਰਾਮ ਮੰਦਰ ਬਣਾਉਣ ‘ਚ ਕਾਰੀਗਰਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਹੈ, ਜਿਸ ਵਿੱਚ ਵਿਗਿਆਨਕ ਤਕਨੀਕਾਂ ਦੀ ਵੀ ਵਰਤੋਂ ਕੀਤੀ ਗਈ ਹੈ। ਸਭ ਤੋਂ ਵੱਧ ਸੁਰਖੀਆਂ ਰਾਮ ਲੱਲਾ ਦੀ 51 ਇੰਚ ਦੀ ਮੂਰਤੀ ਨੇ ਬਟੋਰੀਆਂ ਹਨ, ਜੋ ਸੋਨੇ ‘ਚ ਰੰਗੀ ਅਤੇ ਫੁੱਲਾਂ ਨਾਲ ਸਜਾਈ ਗਈ ਹੈ। ਇਸ ਬ੍ਰਹਮ ‘ਮੂਰਤੀ’ ਦਾ ਅਯੁੱਧਿਆ ਮੰਦਰ ‘ਚ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਠੀਕ ਪਹਿਲਾਂ ਉਦਘਾਟਨ ਕੀਤਾ ਗਿਆ ਸੀ ਅਤੇ ਹੁਣ AI ਤਕਨੀਕ ਨੇ ਇਸ ਮੂਰਤੀ ‘ਤੇ ਕਮਾਲ ਕਰ ਦਿੱਤਾ ਹੈ, ਜੋ ਤੇਜ਼ੀ ਨਾਲ ਵਾਇਰਲ (Viral) ਹੋ ਰਿਹਾ ਹੈ।

    ਵੀਡੀਓ ਦੇਖ ਭਾਵੁਕ ਹੋਏ ਲੋਕ

    ਰਾਮਲਲਾ ਦੀ ਮੂਰਤੀ ‘ਤੇ AI ਦੀ ਵਰਤੋਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (viral video) ਹੋ ਰਹੀ ਹੈ। ਵੀਡੀਓ ‘ਚ ਰਾਮਲਲਾ ਅੱਖ ਝਪਕਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਤੇ ਲੋਕਾਂ ਨੇ ਕਿਹਾ ਹੈ ਕਿ ‘ਇਹ ਪਹਿਲੀ ਵਾਰ ਹੈ ਜਦੋਂ ਏਆਈ ਨੇ ਆਪਣਾ ਸਭ ਤੋਂ ਵਧੀਆ ਕੰਮ ਕੀਤਾ ਹੈ।’ ਦੂਜੇ ਨੇ ਕਿਹਾ ਕਿ ‘ਏਆਈ ਭਾਵੇਂ ਖਤਰਨਾਕ ਤਕਨੀਕ ਹੈ ਪਰ ਇਹ ਕਲਿੱਪ ਬਹੁਤ ਪਿਆਰੀ ਹੈ।’ ਤੀਜੇ ਨੇ ਕਿਹਾ ਕਿ ਇਹ ‘ਅੱਖਾਂ ‘ਚ ਹੰਝੂ ਲਿਆਉਣ ਲਈ ਕਾਫੀ ਹੈ।’ ਚੌਥੇ ਨੇ ਕਿਹਾ, ‘ਰਾਮਲਲਾ ਆਪਣੇ ਭਗਤਾਂ ਵੱਲ ਦੇਖ ਰਿਹਾ ਹੈ।’ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਇਹ ਕਲਿੱਪ ਦੇਖ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਹਨ।

    ਦੱਸ ਦਈਏ ਕਿ ਰਾਮਲਲਾ ਦੀ ਇਹ ਮੂਰਤੀ ਮੈਸੂਰ ਦੇ ਕਲਾਕਾਰ ਅਰੁਣ ਯੋਗੀਰਾਜ ਨੇ ਕਾਲੇ ਪੱਥਰ ਨਾਲ ਬਣਾਈ ਹੈ। ਰਾਮਲਲਾ ਪਾਵਨ ਅਸਥਾਨ ਵਿੱਚ ਬਿਰਾਜਮਾਨ ਹੈ। ਰਾਮਲਲਾ ਨੂੰ ਸੁੰਦਰ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਗਿਆ ਹੈ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.