Saturday, October 19, 2024
More

    Latest Posts

    ਦੁਰਗਿਆਣਾ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਵਧਾਈ ਸੁਰੱਖਿਆ | ActionPunjab


    ਪੀਟੀਸੀ ਨਿਊਜ਼ ਡੈਸਕ: ਅੰਮ੍ਰਿਤਸਰ (Amritsar) ‘ਚ ਦੁਰਗਿਆਣਾ ਮੰਦਰ (Durgiana Mandir) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਪਿੱਛੋਂ ਪੁਲਿਸ (Punjab police) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਫੋਨ ਰਾਹੀਂ ਦਿੱਤੀ ਗਈ ਹੈ।

    ਜਾਣਕਾਰੀ ਇਹ ਧਮਕੀ ਭਰੀ ਕਾਲ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਨੂੰ ਆਈ। ਸਵੇਰੇ 8:44 ਵਜੇ ਦੇ ਲਗਭਗ ਆਏ ਇਸ ਧਮਕੀ ਭਰੀ ਫੋਨ ਵਿੱਚ ਚਾਵਲਾ ਨੂੰ ਸੁਨੇਹਾ ਦੇਣ ਲਈ ਕਿਹਾ ਗਿਆ ਕਿ ‘ਮਸਜਿਦ ਤੋੜੀ ਸੀ, ਹੁਣ ਮੰਦਰ ਨੂੰ ਲਗਾਉ ਤਾਲਾ’।

    ਦੁਰਗਿਆਣਾ ਮੰਦਰ ਦੀ ਪਹਿਲਾਂ ਹੀ ਵਧਾਈ ਹੈ ਸੁਰੱਖਿਆ

    ਦੱਸ ਦਈਏ ਕਿ ਇਸਤੋਂ ਪਹਿਲਾਂ ਬੀਤੇ ਦਿਨ ਹੀ ਪੁਲਿਸ ਵੱਲੋਂ ਅੰਮ੍ਰਿਤਸਰ ਸਥਿਤ ਇਸ ਤੀਰਥ ਸਥਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਦੁਰਗਿਆਣਾ ਤੀਰਥ ਦੀ ਸੁਰਖਿਆ ਨੂੰ ਲੈ ਕੇ ਮੁਸਤੈਦੀ ਦਿਖਾਉਦਿਆਂ 40 ਦੇ ਕਰੀਬ ਜਵਾਨ ਤੈਨਾਤ ਕੀਤੇ ਗਏ ਹਨ।

    ਇਹ ਸੁਰੱਖਿਆ ਅੰਮ੍ਰਿਤਸਰ ‘ਚ ਵੱਖਵਾਦੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਖਿਲਾਫ ਐਫ.ਆਈ.ਆਰ. ਦਰਜ ਕਰਨ ਤੋਂ ਬਾਅਦ ਵਧਾਈ ਗਈ, ਜਦੋਂ ਪੰਨੂ ਨੇ ਬੀਤੇ ਕੱਲ੍ਹ ਇੱਕ ਕਥਿਤ ਵੀਡੀਓ ਜਾਰੀ ਕਰ ਕੇ ਦੁਰਗਿਆਣਾ ਮੰਦਿਰ ਦੇ ਦਰਵਾਜ਼ੇ ਬੰਦ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ਚਾਬੀਆਂ ਸੌਂਪਣ ਲਈ ਕਿਹਾ ਸੀ।

    ਪਹਿਲਾਂ ਵੀਡੀਓ ਜਾਰੀ ਕਰ ਦਿੱਤੀ ਸੀ ਧਮਕੀ

    ਪੰਨੂ ਨੇ ਕਥਿਤ ਵੀਡੀਓ ‘ਚ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਹੈ। ਜਿਸ ਮਗਰੋਂ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਥਾਣਾ ਡੀ-ਡਿਵੀਜ਼ਨ ਵਿੱਚ ਪਨੂੰ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਹੈ। ਕਥਿਤ ਵੀਡੀਓ ‘ਚ ਪੰਨੂ ਨੇ ਸਪੱਸ਼ਟ ਤੌਰ ‘ਤੇ ਦੁਰਗਿਆਣਾ ਮੰਦਿਰ ਕਮੇਟੀ ਨੂੰ ਮੰਦਿਰ ਦੇ ਦਰਵਾਜ਼ੇ ਬੰਦ ਕਰਨ ਅਤੇ ਇਸ ਦੀਆਂ ਚਾਬੀਆਂ ਸ੍ਰੀ ਹਰਿਮੰਦਰ ਸਾਹਿਬ ਨੂੰ ਸੌਂਪਣ ਦੀ ਧਮਕੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨਿਆ ਗੁਰਪਤਵੰਤ ਸਿੰਘ ਪੰਨੂ ਆਏ ਦਿਨ ਕੁਝ ਨਾ ਕੁਝ ਮੁੱਦਾ ਚੁੱਕ ਕੇ ਧਮਕੀਆਂ ਦਿੰਦਾ ਰਹਿੰਦਾ ਹੈ।

    ਖ਼ਬਰ ਅਪਡੇਟ ਜਾਰੀ..


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.