Thursday, October 17, 2024
More

    Latest Posts

    ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਕਸਟਮ ਦਿਵਸ, ਜਾਣੋ ਕੀ ਹੈ ਇਤਿਹਾਸ | Action Punjab


    International Customs Day 2024: 26 ਜਨਵਰੀ 2024 ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ (75th-republic-day) ਦੇ ਨਾਲ ਇੱਕ ਹੋਰ ਮਹੱਤਵਪੂਰਨ ਦਿਨ ਵੀ ਹੈ। ਕਿਉਂਕਿ ਇਸ ਦਿਨ ਅੰਤਰਰਾਸ਼ਟਰੀ ਕਸਟਮ ਦਿਵਸ (custom day) ਨਾਇਆ ਜਾ ਰਿਹਾ ਹੈ। ਇਸ ਦਿਨ ਦੀ ਸ਼ੁਰੂਆਤ 1953 ‘ਚ ਹੋਈ ਸੀ। ਦਸ ਦਈਏ ਕਿ ਇਸ ਦਿਨ ਦਾ ਉਦੇਸ਼ ਕਸਟਮ ਅਧਿਕਾਰੀਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ, ਜਿਸ ਦੀ ਸਥਾਪਨਾ ਵਿਸ਼ਵ ਕਸਟਮਜ਼ ਸੰਗਠਨ ਨੇ ਕੀਤੀ ਸੀ, ਤਾਂ ਆਓ ਜਾਣਦੇ ਹਾਂ ਕਿਉਂ ਅਤੇ ਕਿਵੇਂ ਮਨਾਇਆ ਜਾਂਦਾ ਹੈ ਇਹ ਦਿਨ…

    ਅੰਤਰਰਾਸ਼ਟਰੀ ਕਸਟਮ ਦਿਵਸ ਦਾ ਇਤਿਹਾਸ

    ਦਸ ਦਈਏ ਕਿ ਸਾਲ 1953 ‘ਚ ਬੈਲਜੀਅਮ ਦੇ ਬ੍ਰਸੇਲਜ਼ ‘ਚ ਕਸਟਮਜ਼ ਕੋਆਪਰੇਸ਼ਨ ਕੌਂਸਲ ਦੇ ਉਦਘਾਟਨੀ ਸੈਸ਼ਨ ਦੇ ਮੌਕੇ ‘ਤੇ ਅੰਤਰਰਾਸ਼ਟਰੀ ਕਸਟਮ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ 1994 ‘ਚ ਕਸਟਮਜ਼ ਕੋਆਪਰੇਸ਼ਨ ਕੌਂਸਲ ਦਾ ਨਾਂ ਬਦਲ ਕੇ ਵਿਸ਼ਵ ਕਸਟਮਜ਼ ਸੰਗਠਨ ਕਰ ਦਿੱਤਾ ਗਿਆ। ਇਹ ਇੱਕ ਅਜਿਹੀ ਏਜੰਸੀ ਹੈ ਜੋ ਸਰਹੱਦ ਪਾਰ ਤੋਂ ਮਾਲ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਂਦੀ ਹੈ। ਇਸ ਲਈ ਅੰਤਰਰਾਸ਼ਟਰੀ ਕਸਟਮ ਦਿਵਸ ਨੂੰ ਮਨਾਉਣ ਲਈ 26 ਜਨਵਰੀ ਦੀ ਤਰੀਕ ਚੁਣੀ ਗਈ ਕਿਉਂਕਿ ਇਸ ਦਿਨ ਕਸਟਮ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ। ਦਸ ਦਈਏ ਕਿ ਇਸ ਸਾਲ ਦੁਨੀਆ ਭਰ ‘ਚ 41ਵਾਂ ਅੰਤਰਰਾਸ਼ਟਰੀ ਕਸਟਮ ਦਿਵਸ ਮਨਾਇਆ ਜਾ ਰਿਹਾ ਹੈ।

    ਅੰਤਰਰਾਸ਼ਟਰੀ ਕਸਟਮ ਦਿਵਸ ਕਿਉਂ ਮਨਾਇਆ ਜਾਂਦਾ ਹੈ?

    ਦਸ ਦਈਏ ਕਿ ਅੰਤਰਰਾਸ਼ਟਰੀ ਕਸਟਮ ਦਿਵਸ 26 ਜਨਵਰੀ ਨੂੰ ਵਿਸ਼ਵ ਕਸਟਮਜ਼ ਸੰਗਠਨ ਦੇ ਉਦਘਾਟਨੀ ਸੈਸ਼ਨ ਦੀ ਵਰ੍ਹੇਗੰਢ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ, ਜੋ 26 ਜਨਵਰੀ 1953 ‘ਚ ਆਯੋਜਿਤ ਕੀਤਾ ਗਿਆ ਸੀ। ਇਸ ਦਿਨ ਦਾ ਉਦੇਸ਼ ਕਸਟਮ ਅਧਿਕਾਰੀਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਵਿਸ਼ਵ ਕਸਟਮਜ਼ ਆਰਗੇਨਾਈਜ਼ੇਸ਼ਨ 1952 ‘ਚ ਕਸਟਮਜ਼ ਕੋ-ਆਪਰੇਸ਼ਨ ਕੌਂਸਲ ਵਜੋਂ ਬਣਾਈ ਗਈ ਸੀ।

    ਅੰਤਰਰਾਸ਼ਟਰੀ ਕਸਟਮ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

    ਹਰ ਸਾਲ 26 ਜਨਵਰੀ ਨੂੰ ਵਿਸ਼ਵ ਕਸਟਮ ਸੰਗਠਨ ਦੀ ਕਸਟਮਜ਼ ਕੋਆਪਰੇਸ਼ਨ ਕੌਂਸਲ ਦੇ ਪਹਿਲੇ ਸੈਸ਼ਨ ਨੂੰ ਮਨਾਉਣ ਲਈ ਦੁਨੀਆ ਭਰ ਦੇ ਸਾਰੇ ਮੈਂਬਰ ਦੇਸ਼ਾਂ ਦੇ ਕਸਟਮ ਪ੍ਰਸ਼ਾਸਨ ਵੱਲੋਂ ਵੱਖ-ਵੱਖ ਰਾਸ਼ਟਰੀ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਦਸ ਦਈਏ ਕਿ WCO ਸਕੱਤਰੇਤ ਅੰਤਰਰਾਸ਼ਟਰੀ ਕਸਟਮ ਦਿਵਸ ਲਈ ਇੱਕ ਥੀਮ ਚੁਣਦਾ ਹੈ। ਸਾਲ 2017 ‘ਚ ਲਗਭਗ 70,000 ਟੈਕਸ ਅਧਿਕਾਰੀਆਂ ਨੇ GST ਕੌਂਸਲ ਵੱਲੋਂ ਲਏ ਗਏ ਕੁਝ ਫੈਸਲਿਆਂ ਦੇ ਵਿਰੋਧ ‘ਚ ਅੰਤਰਰਾਸ਼ਟਰੀ ਕਸਟਮ ਦਿਵਸ ਲਈ ਅਸਹਿਯੋਗ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਜ਼ਦੂਰ ਯੂਨੀਅਨਾਂ ਨੇ ਆਪਣਾ ਅੰਦੋਲਨ ਸ਼ੁਰੂ ਕਰਦਿਆਂ ਅੰਤਰਰਾਸ਼ਟਰੀ ਕਸਟਮ ਦਿਵਸ ਨਾ ਮਨਾਉਣ ਦਾ ਫੈਸਲਾ ਕੀਤਾ ਸੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.