Saturday, September 21, 2024
More

    Latest Posts

    ਉਡੀਕ ਖ਼ਤਮ, ਕੁੱਝ ਹੀ ਸਮੇਂ ‘ਚ ਐਲਾਨਿਆ ਜਾਵੇਗਾ ਜੇਤੂ ਦਾ ਨਾਂ, ਜਾਣੋ ਕੌਣ ਹੋ ਸਕਦੈ | Action Punjab


    Bigg Boss 17 Grand Finale: ਬਿੱਗ ਬੌਸ 17 ਦੇ ਚਾਹਵਾਨਾਂ ਦੀ ਉਡੀਕ ਖ਼ਤਮ ਹੋ ਗਈ ਹੈ। ਆਖਿਰ ਉਹ ਘੜੀ ਆ ਗਈ ਹੈ, ਜਦੋਂ ਅੱਜ 28 ਜਨਵਰੀ ਨੂੰ ਰਿਐਲਟੀ ਸ਼ੋਅ ਦੇ ਇਸ ‘ਗ੍ਰੈਂਡ ਫਿਨਾਲੇ’ ਵਿੱਚ ਬਿੱਗ ਬੌਸ 17 (bigg-boss-17-winner) ਦੇ ਜੇਤੂ ਦਾ ਐਲਾਨ ਕੀਤਾ ਜਾਵੇਗਾ। ਸ਼ੋਅ ਦਾ ਗ੍ਰੈਂਡ ਫਿਨਾਲੇ ਸ਼ੁਰੂ ਹੋ ਗਿਆ ਹੈ, ਜਿਸ ਨੂੰ ਲੈ ਕੇ ਸ਼ੋਅ ਦੇ ਹੋਸਟ ਸਲਮਾਨ ਖਾਨ (Salman Khan) ਨੇ ਵੀ ਮੁਕਾਬਲੇਬਾਜ਼ਾਂ ਨੂੰ ਵਧਾਈ ਦਿੱਤੀ। ਸ਼ੋਅ ਦੇ ਜਿਨ੍ਹਾਂ ਚੋਟੀ ਦੇ 5 ਮੁਕਾਬਲੇਬਾਜ਼ਾਂ ‘ਚ ਸਖਤ ਟੱਕਰ ਹੈ, ਉਨ੍ਹਾਂ ਵਿੱਚ ਮੁਨੱਵਰ ਫਾਰੂਕੀ (munawar-faroqui), ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ (abhishek-kumar) ਅਤੇ ਅਰੁਣ ਮਿਸ਼ੇਟ ਦੇ ਨਾਂ ਹਨ।

    ਸ਼ੋਅ ਦੀ ਇਹ ਰਾਤ ਯਾਦਗਾਰ ਹੋਣ ਵਾਲੀ ਹੈ, ਕਿਉਂਕਿ ਗ੍ਰੈਂਡ ਫਿਨਾਲੇ ਦੇ ਇਸ ਮੰਚ ‘ਤੇ ਮੁਕਾਬਲੇਬਾਜ਼ ਹੀ ਨਹੀਂ ਸਗੋਂ ਕਈ ਸੈਲੀਬ੍ਰਿਟੀ ਵੀ ਆਪਣੀ ਕਲਾ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣਗੇ। ਕੁੱਝ ਹੀ ਘੰਟਿਆਂ ‘ਚ ਬਿੱਗ ਬੌਸ 17 ਜੇਤੂ (bigg-boss-17-grand-finale) ਦਾ ਐਲਾਨ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਪੂਰੀ ਰਾਤ ਜਸ਼ਨ ਵਿੱਚ ਡੁੱਬ ਜਾਵੇਗੀ। ਦੱਸ ਦਈਏ ਕਿ ਸ਼ੋਅ ਦੇ ਜੇਤੂ ਨੂੰ 40 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਅਤੇ ਇੱਕ ਬ੍ਰਾਂਡ ਨਿਊ ਵਰਨਾ ਗੱਡੀ ਦਿੱਤੀ ਜਾਵੇਗੀ।

    ਬਿੱਗ ਬੌਸ ਦੇ ਘਰ ‘ਚ ਸਾਰੇ ਪੰਜ ਮੁਕਾਬਲੇਬਾਜ਼ ਮੁਨੱਵਰ ਫਾਰੂਕੀ, ਅੰਕਿਤਾ ਲੋਖੰਡੇ (ankita-lokahnde), ਮੰਨਾਰਾ ਚੋਪੜਾ (mannara-chopra), ਅਭਿਸ਼ੇਕ ਕੁਮਾਰ ਅਤੇ ਅਰੁਣ ਮਿਸ਼ੇਟ ਆ ਚੁੱਕੇ ਹਨ।

    ਹਾਲਾਂਕਿ ਇਸਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਜੇਤੂ ਨੂੰ ਲੈ ਕੇ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਹਨ। ਲੋਕਾਂ ਨੇ ਆਪਣੇ ਪੱਧਰ ‘ਤੇ ਵੀ ਆਪਣੇ ਪਸੰਦੀਦਾ ਨੂੰ ਚੁਣਿਆ। ਇਨ੍ਹਾਂ ਵਿਚੋਂ ਇੱਕ ਪੋਲ ਨਤੀਜੇ ਅਨੁਸਾਰ ਮੁਨੱਫਰ ਫਾਰੂਕੀ (Munawar Faruqui) ਨੂੰ ਲੋਕਾਂ ਨੇ ਆਪਣਾ ਅਜੇਤੂ ਐਲਾਨਿਆ ਗਿਆ ਹੈ, ਜਦਕਿ ਦੂਜੇ ਨੰਬਰ ‘ਤੇ ਉਪ ਜੇਤੂ ਅਭਿਸ਼ੇਕ ਕੁਮਾਰ ਹਨ। ਤੀਜੇ ਨੰਬਰ ਉਪਰ ਸੈਕਿੰਡ ਰਨਰਅਪ ਹੈ ਅਤੇ ਚੌਥੇ ‘ਤੇ ਅੰਕਿਤਾ ਲੋਖੰਡੇ (Ankita Lokahnde) ਸਨ।

    ਇਸਤੋਂ ਇਲਾਵਾ ਟਵਿੱਟਰ ‘ਤੇ ਮੁਨੱਵਰ ਫਾਰੂਕੀ 64% ਵੋਟਾਂ ਨਾਲ ਸਭ ਤੋਂ ਅੱਗੇ ਹਨ, ਜਦਕਿ ਦੂਜੇ ਨੰਬਰ ‘ਤੇ ਅੰਕਿਤਾ ਲੋਖੰਡੇ 29.1% ਵੋਟਾਂ ਨਾਲ ਹਨ। ਹਾਲਾਂਕਿ, ਅਭਿਸ਼ੇਕ ਕੁਮਾਰ ਨੂੰ ਸਿਰਫ 3.6% ਵੋਟਾਂ ਮਿਲੀਆਂ ਅਤੇ ਮੰਨਾਰਾ ਚੋਪੜਾ ਅਤੇ ਅਰੁਣ ਮਹਸ਼ੇਟੀ ਨੂੰ ਸਮੂਹਿਕ ਤੌਰ ‘ਤੇ ਸਿਰਫ 3.3% ਵੋਟਾਂ ਮਿਲੀਆਂ। ਸਭ ਤੋਂ ਵੱਧ ਫਰਕ ਨਾਲ ਸਪਸ਼ਟ ਜੇਤੂ ਮੁਨੱਵਰ ਫਾਰੂਕੀ ਨਜ਼ਰ ਆਏ ਸਨ।

    ਇਹ ਵੀ ਪੜ੍ਹੋ: 

     – BiG Boss 17: ਜਾਣੋ ਕੌਣ ਹੈ ਖਿਤਾਬ ਦੇ ਮਜ਼ਬੂਤ ਦਾਅਵੇਦਾਰ ‘ਚੋਂ ਇਕ ਅੰਕਿਤਾ ਲੋਖੰਡੇ

    – Bigg Boss 17: ਸਲਮਾਨ ਖਾਨ ਦੇ ਸ਼ੋਅ ਦੀ ਸਭ ਤੋਂ ਵੱਧ ਕਮਾਈ ਵਾਲੀ ਮੰਨਾਰਾ, ਜਾਣੋ ਕੌਣ ਹੈ ਇਹ

    – Big Boss 17: ਜਾਣੋ ਕੌਣ ਹੈ ਮੁਨੱਵਰ ਫਾਰੂਕੀ, ਜੇਲ੍ਹ ਜਾਣ ਤੋਂ ਲੈ ਕੇ ਜੁੜੇ ਹਨ ਇਹ 5 ਵਿਵਾਦ

    – Bigg Boss 17: ਐਲਾਨ ਤੋਂ ਪਹਿਲਾਂ ਲੋਕਾਂ ਨੇ ਚੁਣਿਆ ਆਪਣਾ ਜੇਤੂ, ਦੇਖੋ ਕੀ ਕਹਿੰਦੇ ਹਨ ਪੋਲ ਨਤੀਜੇ

    – ਅਭਿਸ਼ੇਕ ਦੇ ਥੱਪੜ ਤੋਂ ਲੈ ਕੇ ਅੰਕਿਤਾ ਦੀ ਪ੍ਰੈਗਨੈਂਸੀ ਤੱਕ, Bigg Boss 17 ਦੇ ਸਭ ਤੋਂ ਵੱਡੇ ਇਹ ਰਹੇ ਵਿਵਾਦ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.