Saturday, September 21, 2024
More

    Latest Posts

    ਸੰਗਰੂਰ ਦੇ ਘਾਬਦਾਂ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ | Action Punjab


    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ (Sangrur) ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੰਗਰੂਰ ਦੇ ਪਿੰਡ ਘਾਬਦਾਂ ‘ਚ ਮੈਰੀਟੋਰੀਅਸ ਸਕੂਲ (Ghabadan Meritorious School) ਦੇ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। ਮੌਕੇ ‘ਤੇ ਪੁਲਿਸ ਪੁੱਜੀ ਹੋਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    ਪਿੰਡ ਬੱਲਰਾਂ ਦਾ ਰਹਿਣ ਵਾਲਾ ਸੀ 12ਵੀਂ ਜਮਾਤ ਦਾ ਵਿਦਿਆਰਥੀ

    ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਮੈਰੀਟੋਰੀਅਸ ਸਕੂਲ ਦੀ 12ਵੀਂ ਜਮਾਤ ਦਾ ਵਿਦਿਆਰਥੀ ਸੀ, ਜਿਸ ਨੇ ਗਲ ‘ਚ ਫਾਹਾ ਲਾ ਕੇ ਆਪਣਾ ਜੀਵਨ ਸਮਾਪਤ ਕਰ ਲਿਆ ਹੈ। ਘਟਨਾ ਸ਼ਾਮ 6 ਵਜੇ ਦੇ ਲਗਭਗ ਦੀ ਦੱਸੀ ਜਾ ਰਹੀ ਹੈ, ਜਦੋਂ ਵਿਦਿਆਰਥੀ ਨੇ ਇਹ ਖੌਫਨਾਕ ਕਦਮ ਚੁੱਕਿਆ।

    ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜ਼ਿਲ੍ਹੇ ਦੇ ਲਹਿਰਾਗਾਗਾ ਦੇ ਪਿੰਡ ਬੱਲਰਾਂ ਦਾ ਰਹਿਣ ਵਾਲਾ ਸੀ। ਵਿਦਿਆਰਥੀ ਨੇ ਇਹ ਕਦਮ ਹੋਸਟਲ ਵਿੱਚ ਹੀ ਚੁੱਕਿਆ, ਜੋ ਕਿ ਸਕੂਲ ਵਿੱਚ ਹੀ ਬਣੇ ਹੋਏ ਹਨ। ਮੌਕੇ ‘ਤੇ ਪੁਲਿਸ (Punjab Police) ਪਹੁੰਚੀ ਹੋਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਵਿਦਿਆਰਥੀ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

    ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਵਿਗੜੀ ਸਿਹਤ

    ਵੇਖੋ ਸੰਗਰੂਰ ਦੇ ਮੈਰੀਟੋਰੀਅਸ ਸਕੂਲ ‘ਪੜ੍ਹਦੇ ਬੱਚਿਆਂ ਨੂੰ ਦਿੱਤਾ ਜਾਂਦਾ ਸੀ ਇਹ ਖਾਣਾ PTC ਦੇ ਕੈਮਰੇ ਸਾਹਮਣੇ ਆਏ ਸਕੂਲ ਦੇ ਵਿਦਿਆਰਥੀ ਸਕੂਲ ਪ੍ਰਸ਼ਾਸਨ ਖ਼ਿਲਾਫ਼ ਨੇ ਕੱਢੀ ਭੜਾਸ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਵਿਗੜੀ ਸਿਹਤ ਸੰਗਰੂਰ ਦੇ ਘਾਬਦਾ ‘ਚ ਹੋਸਟਲ ਦਾ ਖਾਣਾ ਖਾਣ ਨਾਲ 53 ਬੱਚੇ ਹੋਏ ਬਿਮਾਰ #Breaking #PunjabNews #PunjabSchool #Sangrur #PTCNews #SangrurMeritoriousSchoolNews

    Posted by ACTION PUNJAB NEWS on Friday, December 1, 2023

    ਪਹਿਲਾਂ ਵੀ ਸੁਰਖੀਆਂ ‘ਚ ਆਇਆ ਸੀ ਸਕੂਲ

    ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਇਹ ਮੈਰੀਟੋਰੀਅਸ ਸਕੂਲ 2 ਦਸੰਬਰ ਨੂੰ ਉਦੋਂ ਸੁਰਖੀਆਂ ਵਿੱਚ ਆਇਆ ਸੀ। ਜਦੋਂ ਸਕੂਲ ‘ਚ ਜ਼ਹਿਰੀਲਾ ਖਾਣਾ ਖਾਣ ਕਾਰਨ ਕਈ ਬੱਚੇ ਬਿਮਾਰ ਹੋ ਗਏ ਸਨ। ਉਦੋਂ ਇਹ ਘਟੀਆ ਖਾਣਾ ਖਾਣ ਨਾਲ 60 ਦੇ ਕਰੀਬ ਬੱਚਿਆਂ ਦੀ ਹਾਲਤ ਵਿਗੜ ਗਈ ਸੀ।ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ‘ਤੇ ਘਟੀਆ ਖਾਣਾ ਵਰਤਾਉਣ ਦੇ ਇਲਜ਼ਾਮ ਲਾਏ ਸਨ, ਜਿਸ ਤੋਂ ਬਾਅਦ ਮਾਮਲੇ ਵਿੱਚ ਲੰਬੀ ਜਾਂਚ ਤੋਂ ਪਿੱਛੋਂ ਮੁਲਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.