Friday, October 18, 2024
More

    Latest Posts

    ਅਰਬ ਸਾਗਰ ‘ਚ ਭਾਰਤੀ ਜਲ ਸੈਨਾ ਦਾ ਵੱਡਾ ਬਚਾਅ ਅਭਿਆਨ, ਮਛੇਰਿਆਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ | Action Punjab


    Indian navy rescues fishermen from Somalia pirates: ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈ.ਐਨ.ਐਸ. ਸੁਮਿਤਰਾ ਨੇ ਮਛੇਰਿਆਂ ਦੇ ਇੱਕ ਬੇੜੇ ‘ਇਮਾਨ’ ਨੂੰ ਸੋਮਾਲੀ ਸਮੁੰਦਰੀ ਡਾਕੂਆਂ ਤੋਂ ਸੁਰੱਖਿਅਤ ਬਚਾ ਲਿਆ ਗਿਆ ਹੈ। ਜਲ ਸੈਨਾ ਨੇ ਸਮੁੰਦਰੀ ਡਾਕੂਆਂ ਨੂੰ ਨਿਹੱਥੇ ਕਰ ਸੋਮਾਲੀਆ ਵੱਲ ਨੂੰ ਭੱਜਣ ਲਈ ਕਿਹਾ ਗਿਆ ਹੈ। ਜਦੋਂ ਕਿ ਆਈ.ਐਨ.ਐਸ. ਸੁਮਿਤਰਾ ਹੁਣ ਖੇਤਰ ਤੋਂ ਬਾਹਰ ਆ ਗਈ ਹੈ।

    ਇੰਝ ਦਿੱਤਾ ਬਚਾਅ ਅਭਿਆਨ ਨੂੰ ਅੰਜਾਮ 

    ਜਹਾਜ਼ ‘ਤੇ ਸਵਾਰ ALH ਧਰੁਵ ਹੈਲੀਕਾਪਟਰਾਂ ਨੇ ਹਾਈਜੈਕ ਕੀਤੇ ਜਹਾਜ਼ ਨੂੰ ਘੇਰ ਲਿਆ ਤਾਂ ਜੋ ਜਹਾਜ਼ ‘ਤੇ ਮੌਜੂਦ ਸਮੁੰਦਰੀ ਡਾਕੂਆਂ ਨੂੰ ਚਿਤਾਵਨੀ ਦਿੱਤੀ ਜਾ ਸਕੇ। ਭਾਰਤੀ ਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

    ਇਸ ਤੋਂ ਪਹਿਲਾਂ ਭਾਰਤੀ ਰੱਖਿਆ ਅਧਿਕਾਰੀਆਂ ਨੇ ਕਿਹਾ ਸੀ ਕਿ ਅਰਬ ਸਾਗਰ ਵਿੱਚ ਜਲ ਸੈਨਾ ਦੀ ਕਾਰਵਾਈ ਚੱਲ ਰਹੀ ਹੈ। ਜਲ ਸੈਨਾ ਦਾ ਜੰਗੀ ਬੇੜਾ ਆਈ.ਐਨ.ਐਸ. ਸੁਮਿਤਰਾ ਕੋਚੀ ਤੋਂ 700 ਨੌਟੀਕਲ ਮੀਲ ਪੱਛਮ ਵਿੱਚ ਅਰਬ ਸਾਗਰ ਵਿੱਚ ਸੋਮਾਲੀ ਸਮੁੰਦਰੀ ਡਾਕੂਆਂ ਦੁਆਰਾ ਅਗਵਾ ਕੀਤੇ ਮਛੇਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

    ਲਗਭਗ 17 ਚਾਲਕ ਦਲ ਦੇ ਮੈਂਬਰਾਂ ਦੇ ਨਾਲ ਈਰਾਨੀ ਮੱਛੀ ਫੜਨ ਵਾਲੇ ਇਸ ਜਹਾਜ਼ ਐਮ.ਵੀ. ਇਮਾਨ ਨੂੰ ਸੋਮਾਲੀ ਸਮੁੰਦਰੀ ਡਾਕੂਆਂ ਨੇ ਹਾਈਜੈਕ ਕਰ ਲਿਆ ਸੀ।

    ਇਹ ਵੀ ਪੜ੍ਹੋ: 

    – ਪਟਿਆਲਾ ਅਦਾਲਤ ‘ਚ ਲੱਗੇ ‘ਭਾਨਾ ਸਿੱਧੂ ਜਿੰਦਾਬਾਦ’ ਦੇ ਨਾਅਰੇ, ਕੋਰਟ ਨੇ ਨਿਆਂਇਕ ਹਿਰਾਸਤ ‘ਚ ਭੇਜਿਆ
    – ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਬੈਡਮਿੰਟਨ ਖਿਡਾਰਣ ਜਰਮਨੀ ‘ਚ ਮਾਰੇਗੀ ਮੱਲਾਂ, ਟੂਰਨਾਮੈਂਟ ਲਈ ਹੋਈ ਚੋਣ
    – ਪੰਜਾਬ ਅਤੇ ਹਰਿਆਣਾ ‘ਚ ਸੀਤ ਲਹਿਰ ਜਾਰੀ, 31 ਜਨਵਰੀ ਤੋਂ ਬਦਲੇਗਾ ਮੌਸਮ
    – ਕੀ ਹੁੰਦਾ ਹੈ ਬਜਟ ਅਤੇ ਕਿਵੇਂ ਹੁੰਦਾ ਹੈ ਤਿਆਰ, ਜਾਣੋ ਕੀ ਹੁੰਦੀਆਂ ਹਨ ਬਜਟ ਦੀਆਂ ਖਾਸੀਅਤਾਂ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.