Friday, October 18, 2024
More

    Latest Posts

    ਜਲ ਸਪਲਾਈ ਇੰਜੀਨੀਅਰਾਂ ਨੇ ਤਿੰਨ ਦਿਨਾਂ ਰੋਸ ਧਰਨੇ ਦੀ ਕੀਤੀ ਸ਼ੁਰੂਆਤ | ActionPunjab


    Water supply engineers strike: ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵੱਲੋਂ 29 ਜਨਵਰੀ ਤੋਂ 31 ਜਨਵਰੀ ਤੱਕ ਪੰਜਾਬ ਦੇ 13 ਸਰਕਲਾਂ ਅੱਗੇ ਧਰਨਿਆਂ ਦੀ ਕੜੀ ਤਹਿਤ ਪਹਿਲੇ ਦਿਨ ਜਲ ਸਪਲਾਈ ਅਤੇ ਸੈਨੀਟੇਸ਼ਨ ਸਰਕਲ ਫਿਰੋਜ਼ਪੁਰ ਅੱਗੇ ਰੋਹ ਪੂਰਨ ਧਰਨਾ ਦਿੱਤਾ ਗਿਆ। 

    ‘ਜੂਨੀਅਰ ਇੰਜੀਨੀਅਰ ਤੋਂ ਖੋਹੇ ਪੈਟਰੋਲ ਭੱਤੇ’

    ਇਸ ਸਬੰਧੀ ਇਕੱਠ ਨੂੰ ਸੰਬੋਧਨ ਕਰਦਿਆਂ ਜੋਨ ਪ੍ਰਧਾਨ ਇੰਜ: ਗੁਰਮੁੱਖ ਸਿੰਘ ਅਤੇ ਜਨਰਲ ਸਕੱਤਰ ਇੰਜ: ਜਗਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਅੰਦਰ ਪਹਿਲੀ ਵਾਰੀ ਹੋਇਆ ਹੈ ਕਿ ਪਿਛਲੇ ਸਾਲ ਅਤੇ ਇਸ ਸਾਲ ਵਿੱਚ ਸਹਾਇਕ ਇੰਜੀਨੀਅਰ ਤੋਂ ਉਪ ਮੰਡਲ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ ਤੋਂ ਕਾਰਜਕਾਰੀ ਇੰਜੀਨੀਅਰ ਲਈ ਕੋਈ ਵੀ ਪਦਉਨਤੀ ਨਹੀਂ ਹੋਈ ਅਤੇ ਨਾਂ ਹੀ ਪਦਉਨਤੀ ਕੋਟਾ ਪੰਜਾਹ ਤੋਂ ਪਝੰਤਰ ਪ੍ਰਤੀਸ਼ਤ ਕਰਨ ਲਈ ਅਤੇ ਪਦਉਨਤੀ ਲਈ ਸਮਾਂ ਘਟਾਉਣ ਲਈ ਕੋਈ ਕਾਰਵਾਈ ਹੋਈ ਹੈ। ਉਪ ਮੰਡਲ ਇੰਜੀਨੀਅਰਾਂ ਨੂੰ ਸਫ਼ਰੀ ਭੱਤਾ ਦੇਣਾਂ ਤਾਂ ਦੂਰ ਸਗੋਂ ਜੂਨੀਅਰ ਇੰਜੀਨੀਅਰ ਤੋਂ ਖੋਹੇ ਪੈਟਰੋਲ ਭੱਤੇ ਨੂੰ ਮੁੜ ਬਹਾਲ ਕਰਨ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਮਾਨਯੋਗ ਮੰਤਰੀ ਜਲ ਸਪਲਾਈ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ।

    ‘ਹੋਰ ਮਸਲਿਆਂ ਦੇ ਹੱਲ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ’

    ਜੋਨ ਵਿੱਤ ਸਕੱਤਰ ਇੰਜ: ਸੁੱਖਪ੍ਰੀਤ ਸਿੰਘ ਨੇ ਕਿਹਾ ਕਿ ਪਰੋਬੇਸ਼ਨ ਸਮਾਂ ਕਲੀਅਰ ਕਰਨ, ਉੱਪ ਮੰਡਲ ਇੰਜੀਨੀਅਰਾਂ ਦੀਆਂ ਖੋਹੀਆਂ ਵਿੱਤੀ ਸ਼ਕਤੀਆਂ ਮੁੜ ਬਹਾਲ ਕਰਨ,ਪਦਉਨਤੀ ਕੋਟੇ ਵਿੱਚ ਵਾਧਾ ਕਰਨ ਨਾਨ ਗਜ਼ਟਿਡ ਨਾਲ ਸਬੰਧਤ ਮਸਲੇ ਮੁੱਖ ਦਫਤਰ ਪਟਿਆਲਾ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਹੋਰ ਮਸਲਿਆਂ ਦੇ ਹੱਲ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ; ਵਿਭਾਗੀ ਮੁਖੀ ਜੀ ਵਲੋਂ ਮੀਟਿੰਗ ਵਿੱਚ ਕੀਤੇ ਲਿਖ਼ਤੀ ਵਾਅਦਿਆਂ ਤੋਂ ਲਗਾਤਾਰ ਮੁਨਕਰ ਹੋਇਆ ਜਾ ਰਿਹਾ ਹੈ। ਇਸ ਲਈ ਸਮੂਹ ਇੰਜੀਨੀਅਰਾਂ ਵਿੱਚ ਵਿਆਪਕ ਰੋਸ ਹੈ।

    ਇਸ ਰੋਸ ਪ੍ਰਦਰਸ਼ਨ ਨੂੰ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ: ਗੁਰਪ੍ਰੀਤ ਸਿੰਘ ਐੱਸ ਡੀ ਈ. ਇੰਜ: ਅਜੀਤ ਸਿੰਘ ਐੱਸ ਡੀ ਈ. ਇੰਜ: ਸਿਧਾਰਥ ਭੰਡਾਰੀ, ਇੰਜ: ਬਲਵਿੰਦਰ ਸਿੰਘ, ਇੰਜ: ਗੁਰਪਿੰਦਰ ਸਿੰਘ, ਇੰਜ: ਲਛਮਨ ਕੁਮਾਰ, ਇੰਜ: ਡੀਪੇਸ਼ ਗੋਇਲ, ਇੰਜ: ਰਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਲਗਾਤਾਰ ਤਿੰਨ ਦਿਨ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.