Saturday, September 21, 2024
More

    Latest Posts

    ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਹੱਥ-ਪੈਰ ਬੰਨ੍ਹ ਜ਼ਿੰਦਾ ਸਾੜ ਕੀਤਾ ਕਤਲ, ਇਸ ਗੈਂਗ ਨੇ ਚੁੱਕੀ ਜ਼ਿੰਮੇਵਾਰੀ | ActionPunjab


    ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ (Yamunanagar) ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ ਸ਼ੂਟਰ ਰਾਜਨ ਦਾ ਯਮੁਨਾਨਗਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮੁਢਲੀ ਜਾਂਚ ‘ਚ ਦੱਸਿਆ ਜਾ ਰਿਹਾ ਕਿ ਬਦਨਾਮ ਗੈਂਗਸਟਰ ਰਾਜਨ (Gangster Rajan) ਦੇ ਹੱਥ-ਪੈਰ ਬੰਨ੍ਹ ਉਸਨੂੰ ਅੱਗ ਲਾ ਦਿੱਤੀ ਗਈ ਹੋ ਸਕਦੀ ਹੈ। ਇਹ ਘਟਨਾ ਸ਼ਹਿਰ ਦੇ ਪੱਛਮੀ ਹਿੱਸੇ ‘ਚ ਨਹਿਰ ਦੇ ਕੰਢੇ ਵਾਪਰੀ ਹੈ। ਦੱਸ ਦੇਈਏ ਕਿ ਦੇਵੇਂਦਰ ਬੰਬੀਹਾ ਗੈਂਗ (Bambiha Gang) ਨੇ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਫੇਸਬੁੱਕ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਘਟਨਾ ਨੇ ਪੂਰੇ ਸ਼ਹਿਰ ‘ਚ ਹੜਕੰਪ ਮਚਾ ਦਿੱਤਾ ਹੈ। ਮ੍ਰਿਤਕ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਸੀ ਅਤੇ ਕਈ ਵੱਡੀਆਂ ਗੈਂਗ ਵਾਰਾਂ ਵਿੱਚ ਵੀ ਸ਼ਾਮਲ ਰਿਹਾ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.