Sunday, October 20, 2024
More

    Latest Posts

    ਕੀ ਹੁੰਦਾ ਹੈ ਬਜਟ ਅਤੇ ਕਿਵੇਂ ਹੁੰਦਾ ਹੈ ਤਿਆਰ, ਜਾਣੋ ਕੀ ਹੁੰਦੀਆਂ ਹਨ ਬਜਟ ਦੀਆਂ ਖਾਸੀਅਤਾਂ | Action Punjab


    Union Budget 2024: ਕੇਂਦਰ ਸਰਕਾਰ ਵੱਲੋਂ ਇਸ ਵਾਰ 1 ਫਰਵਰੀ ਨੂੰ ਬਜਟ ਜਾਰੀ ਕੀਤਾ ਜਾਵੇਗਾ। ਸਰਕਾਰ ਦਾ ਇਹ ਆਖਰੀ ਬਜਟ ਵੀ ਹੈ, ਜਿਸ ਕਾਰਨ ਲੋਕਾਂ ਨੂੰ ਸਰਕਾਰ ਤੋਂ ਵੱਡੀਆਂ ਰਿਆਇਤਾਂ ਮਿਲਣ ਦੀ ਉਮੀਦ ਵੀ ਹੈ। ਪਰ ਕੀ ਤੁਸੀ ਕਦੇ ਸੋਚਿਆ ਹੈ ਕਿ ਇਹ ਬਜਟ ਆਖਿਰ ਹੁੰਦਾ ਕੀ ਹੈ ਅਤੇ ਕਿਵੇਂ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਤਰ੍ਹਾਂ ਦੱਸਾਂਗੇ ਕਿ ਕਿਉਂ ਬਜਟ 1 ਫਰਵਰੀ ਨੂੰ ਹੀ ਪੇਸ਼ ਕੀਤਾ ਜਾਂਦਾ ਹੈ, ਤਾਂ ਆਓ ਜਾਣਦੇ ਹਾਂ ਵਿਸਤਾਰ ‘ਚ…

    ਕੌਣ ਕਰਦਾ ਹੈ ਜਾਰੀ ਬਜਟ

    ਬਜਟ ਹਰ ਸਾਲ 1 ਫਰਵਰੀ ਨੂੰ ਹੀ ਪੇਸ਼ ਕੀਤਾ ਜਾਂਦਾ ਹੈ, ਜਿਸ ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਸੰਵਿਧਾਨ ਵਿੱਚ ਬਜਟ ਦਾ ਕਿਤੇ ਵੀ ਕੋਈ ਸਪੱਸ਼ਟ ਜ਼ਿਕਰ ਨਹੀਂ ਹੈ। ਹਾਲਾਂਕਿ, ਸੰਵਿਧਾਨ ਦਾ ‘ਆਰਟੀਕਲ 112’ ‘ਸਲਾਨਾ ਵਿੱਤੀ ਬਿਆਨ’ ਦੀ ਚਰਚਾ ਕਰਦਾ ਹੈ। ਆਰਟੀਕਲ ਤਹਿਤ ਹੀ ਸਰਕਾਰ ਨੂੰ ਹਰ ਸਾਲ ਆਪਣੀ ਕਮਾਈ ਅਤੇ ਖਰਚੇ ਦਾ ਹਿਸਾਬ ਦੇਣਾ ਲਾਜ਼ਮੀ ਹੈ। ਇਸ ਅਨੁਛੇਦ ਅਨੁਸਾਰ ਰਾਸ਼ਟਰਪਤੀ ਨੂੰ ਬਜਟ ਪੇਸ਼ ਕਰਨ ਦਾ ਅਧਿਕਾਰ ਹੈ। ਪਰ ਰਾਸ਼ਟਰਪਤੀ ਖੁਦ ਬਜਟ ਪੇਸ਼ ਨਹੀਂ ਕਰਦਾ, ਸਗੋਂ ਉਹ ਕਿਸੇ ਮੰਤਰੀ ਨੂੰ ਆਪਣੇ ਵੱਲੋਂ ਬਜਟ ਪੇਸ਼ ਕਰਨ ਲਈ ਕਹਿ ਸਕਦਾ ਹੈ। 2019 ‘ਚ ਅਜਿਹਾ ਪਹਿਲੀ ਵਾਰ ਉਦੋਂ ਹੋਇਆ ਸੀ, ਜਦੋਂ ਵਿੱਤ ਮੰਤਰੀ ਅਰੁਣ ਜੇਤਲੀ ਬਿਮਾਰ ਹੋ ਗਏ ਸਨ ਅਤੇ ਮੰਤਰੀ ਪਿਊਸ਼ ਗੋਇਲ ਨੇ ਬਜਟ ਪੇਸ਼ ਕੀਤਾ ਸੀ।

    ਕਿਥੋਂ ਆਇਆ ਬਜਟ ਸ਼ਬਦ

    ਬਜਟ ਫ਼ਰਾਂਸ ਦੇ ਬੂਜੇ (Bougette) ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਚਮੜੇ ਦਾ ਥੈਲਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸਰਕਾਰ ਅਤੇ ਉਦਯੋਗਪਤੀ ਆਪਣੀ ਕਮਾਈ ਅਤੇ ਖਰਚ ਦੇ ਦਸਤਾਵੇਜ਼ ਇਸ ਥੈਲੇ ਵਿੱਚ ਰਖਦੇ ਹਨ, ਜਿਸ ਕਾਰਨ ਹੀ ਵਿੱਤ ਮੰਤਰੀ ਵੀ ਆਪਣੇ ਦਸਤਾਵੇਜ਼ ਇੱਕ ਚਮੜੇ ਦੇ ਬੈਗ ਵਿੱਚ ਲੈ ਕੇ ਸੰਸਦ ਪਹੁੰਚਦੇ ਹਨ। ਭਾਰਤ ‘ਚ ਇਹ ਸ਼ਬਦ ਬ੍ਰਿਟੇਨ ਤੋਂ ਹੀ ਪਹੁੰਚਿਆ ਸੀ।

    ਕੀ ਹੁੰਦਾ ਹੈ ਬਜਟ

    ਬਜਟ ਇੱਕ ਤਰ੍ਹਾਂ ਦਾ ਹਿਸਾਬ-ਕਿਤਾਬ ਹੈ, ਜਿਸ ਵਿੱਚ ਸਰਕਾਰ ਦੀ ਕਮਾਈ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਇੱਕ ਸਰਵੇ ਵੀ ਕਰਵਾਇਆ ਜਾਂਦਾ ਹੈ। ਬਜਟ ‘ਚ ਸਰਕਾਰ ਅੰਦਾਜ਼ਾ ਲਗਾਉਂਦੀ ਹੈ ਕਿ ਉਸ ਨੂੰ ਕਿਥੋਂ-ਕਿਥੋਂ ਕਿੰਨੀ ਕਮਾਈ ਹੋਵੇਗੀ। ਇਸਤੋਂ ਇਲਾਵਾ ਸਰਵੇ ਵਿੱਚ ਇਹ ਵੀ ਪਤਾ ਕੀਤਾ ਜਾਂਦਾ ਹੈ ਕਿ ਸਰਕਾਰ ਅਗਲੇ ਸਾਲ ਵਿੱਚ ਕਿੰਨਾ ਖ਼ਰਚਾ ਕਰ ਸਕਦੀ ਹੈ। ਆਸਾਨ ਸ਼ਬਦਾਂ ਵਿੱਚ ਬਜਟ ਇੱਕ ਸਾਲ ਦੌਰਾਨ ਹੋਣ ਵਾਲੀ ਅੰਦਾਜ਼ਨ ਕਮਾਈ ਅਤੇ ਖਰਚਿਆਂ ਦਾ ਹਿਸਾਬ-ਕਿਤਾਬ ਹੁੰਦੀ ਹੈ, ਜਿਸਦੀ ਮਿਆਦ ਇੱਕ ਸਾਲ ਹੁੰਦੀ ਹੈ।

    ਕਿਵੇਂ ਹੁੰਦਾ ਹੈ ਤਿਆਰ

    ਭਾਰਤ ‘ਚ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ। ਇਸ ਨੂੰ ਬਣਾਉਣ ਵਿੱਚ ਵਿੱਤ ਮੰਤਰਾਲੇ ਦੇ ਨਾਲ, ਨੀਤੀ ਆਯੋਗ ਅਤੇ ਖਰਚ ਨਾਲ ਸਬੰਧਤ ਮੰਤਰਾਲੇ ਵੀ ਸ਼ਾਮਲ ਹੁੰਦੇ ਹਨ। ਵਿੱਤ ਮੰਤਰਾਲਾ ਇਨ੍ਹਾਂ ਵੱਖ-ਵੱਖ ਮੰਤਰਾਲਿਆਂ ਦੀ ਬੇਨਤੀ ‘ਤੇ ਖਰਚ ਲਈ ਪ੍ਰਸਤਾਵ ਤਿਆਰ ਕਰਦਾ ਹੈ। ਇਸ ਤੋਂ ਬਾਅਦ ਬਜਟ ਬਣਾਉਣ ਦਾ ਕੰਮ ਵਿੱਤ ਮੰਤਰਾਲੇ ਦੇ ਅਧੀਨ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਬਜਟ ਸੈਕਸ਼ਨ ਰਾਹੀਂ ਕੀਤਾ ਜਾਂਦਾ ਹੈ।

    ਤਿੰਨ ਪੜ੍ਹਾਵਾਂ ‘ਚ ਹੁੰਦਾ ਹੈ ਬਜਟ

    ਬਜਟ ਤਿਆਰ ਕਰਨ ਲਈ ਤਿੰਨ ਪੜਾਅ ਹੁੰਦੇ ਹਨ, ਜਿਸ ਵਿੱਚ ਪਹਿਲੇ ਪੜ੍ਹਾਅ ਤਹਿਤ ਬਜਟ ਸੈਕਸ਼ਨ ਸਾਰੇ ਕੇਂਦਰੀ ਮੰਤਰਾਲਿਆਂ, ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਖੁਦਮੁਖਤਿਆਰ ਸੰਸਥਾਵਾਂ, ਵਿਭਾਗਾਂ, ਹਥਿਆਰਬੰਦ ਬਲਾਂ ਨੂੰ ਇੱਕ ਸਰਕੂਲਰ ਜਾਰੀ ਕਰਦਾ ਹੈ, ਉਨ੍ਹਾਂ ਨੂੰ ਆਉਣ ਵਾਲੇ ਸਾਲ ਲਈ ਅਨੁਮਾਨ ਤਿਆਰ ਕਰਨ ਦਾ ਨਿਰਦੇਸ਼ ਦਿੰਦਾ ਹੈ।

    ਦੂਜੇ ਪੜ੍ਹਾਅ ਵਿੱਚ ਆਰਥਿਕ ਮਾਮਲਿਆਂ ਬਾਰੇ ਵਿਭਾਗ ਅਤੇ ਮਾਲ ਵਿਭਾਗ ਵੱਖ-ਵੱਖ ਹਿੱਸੇਦਾਰਾਂ ਜਿਵੇਂ ਕਿ ਕਿਸਾਨਾਂ, ਵਪਾਰੀਆਂ, ਅਰਥ ਸ਼ਾਸਤਰੀਆਂ, ਸਿਵਲ ਸੁਸਾਇਟੀ ਸੰਸਥਾਵਾਂ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਬਜਟ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਕਹਿੰਦੇ ਹਨ। ਇਸ ਪ੍ਰਕਿਰਿਆ ਨੂੰ ਪ੍ਰੀ-ਬਜਟ ਚਰਚਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਬਜਟ ਤਿਆਰ ਕਰਨ ਤੋਂ ਪਹਿਲਾਂ ਦੀ ਪ੍ਰਕਿਰਿਆ ਹੈ।

    ਤੀਜਾ ਪੜ੍ਹਾਅ ਆਖਰੀ ਹੁੰਦਾ ਹੈ, ਜਿਸ ਵਿੱਚ ਵਿੱਤ ਮੰਤਰਾਲਾ ਬਜਟ ਦਾ ਫੈਸਲਾ ਕਰਨ ਵਿੱਚ ਸ਼ਾਮਲ ਸਾਰੇ ਵਿਭਾਗਾਂ ਤੋਂ ਆਮਦਨ ਅਤੇ ਖਰਚ ਦੀਆਂ ਰਸੀਦਾਂ ਇਕੱਠਾ ਕਰਦਾ ਹੈ। ਇਸ ਰਾਹੀਂ ਇਕੱਤਰ ਕੀਤੇ ਗਏ ਅੰਕੜਿਆਂ ਤੋਂ ਅਗਲੇ ਸਾਲ ਦੀ ਅਨੁਮਾਨਤ ਕਮਾਈ ਅਤੇ ਖਰਚਿਆਂ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ। ਅੰਤ ਵਿੱਚ ਵਿੱਤ ਮੰਤਰਾਲਾ ਸੋਧੇ ਹੋਏ ਬਜਟ ਅਨੁਮਾਨਾਂ ਦੇ ਆਧਾਰ ‘ਤੇ ਬਜਟ ਭਾਸ਼ਣ ਤਿਆਰ ਕਰਦਾ ਹੈ।

    ਇਹ ਵੀ ਪੜ੍ਹੋ:

    – Budget 2024: ਬਜਟ ‘ਚ ਨੌਕਰੀ ਦੇਣ ਦੀ ਸਕੀਮ ਜਾਰੀ ਰੱਖ ਸਕਦੀ ਹੈ ਸਰਕਾਰ, ਜਾਣੋਂ…

    – Budget 2024: ਬਜਟ ‘ਚ ਵਿੱਤ ਮੰਤਰੀ ਤੋਂ ਵੱਡੀਆਂ ਉਮੀਦਾਂ, ਮਾਹਿਰਾਂ ਨੇ ਕੀਤੀਆਂ ਇਹ ਭਵਿੱਖਬਾਣੀਆਂ

    – Budget 2024: 10 ਲੱਖ ਰੁਪਏ ਹੋ ਸਕਦੀ ਹੈ ਆਯੁਸ਼ਮਾਨ ਬੀਮਾ ਯੋਜਨਾ ਦੀ ਰਾਸ਼ੀ, ਦੇਖੋ ਕਿਨ੍ਹਾਂ ਨੂੰ ਮਿਲੇਗਾ ਲਾਭ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.