Saturday, September 21, 2024
More

    Latest Posts

    ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, ਦੋ ਮਾਮਲਿਆਂ ‘ਚ 8 ਕਿੱਲੋ ਹੈਰੋਇਨ ਤੇ 5 ਲੱਖ ਡਰੱਗ ਮਨੀ ਸਮੇਤ 5 ਕਾਬੂ ਸਮੇਤ | Action Punjab


    ਚੰਡੀਗੜ੍ਹ: ਪੰਜਾਬ ਪੁਲਿਸ (Punjab Police) ਨੂੰ ਨਸ਼ਿਆਂ ਖਿਲਾਫ਼ ਵੱਡੀ ਕਾਮਯਾਬੀ ਹੱਥ ਲੱਗੀ ਹੈ। ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ 8 ਕਿੱਲੋ ਹੈਰੋਇਨ ਸਮੇਤ 5 ਲੱਖ ਤੋਂ ਵੱਧ ਦੀ ਡਰੱਗ ਮਨੀ (Heroine) ਸਮੇਤ 5 ਤਸਕਰਾਂ ਨੂੰ ਕਾਬੂ ਕੀਤਾ ਹੈ। ਇਸਤੋਂ ਇਲਾਵਾ ਸਰਹੱਦ ਤੋਂ ਇੱਕ ਡਰੋਨ (Drone) ਵੀ ਫੜਿਆ ਹੈ।

    ਪਹਿਲੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ (Amritsar Police) ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਪੁਲਿਸ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਦੌਰਾਨ ਕਰਕੇ ਕੀਤੀ ਗਈ, ਜਿਸ ਦੌਰਾਨ 5 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਕਿਲੋ ਹੈਰੋਇਨ ਅਤੇ 5 ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਫੜੇ ਗਏ ਨੌਜਵਾਨਾਂ ਕੋਲੋਂ 3 ਲਗਜ਼ਰੀ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।

    ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਤਸਕਰਾਂ ਦੀਆਂ ਵੱਡੀਆਂ ਮੱਛੀਆਂ ਫੜੀਆਂ ਗਈਆਂ ਹਨ। ਪੰਜਾਂ ‘ਚੋਂ ਦੋ ਸਮੱਗਲਰ ਅਜਿਹੇ ਹਨ, ਜਿਨ੍ਹਾਂ ਨੂੰ ਪੁਲਿਸ ਨੂੰ ਲੰਬੇ ਸਮੇਂ ਤੋਂ ਤਲਾਸ਼ ਸੀ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਪੰਜਾਬ ਤੋਂ ਬਾਹਰ ਕਈ ਹੋਰ ਰਾਜਾਂ ਵਿੱਚ ਵੀ ਸਨ। ਇਸਤੋਂ ਇਲਾਵਾ ਦੋ ਮੁਲਜ਼ਮ ਹੋਰ ਵੀ ਹਨ, ਜਿਹੜੇ ਅਜੇ ਫੜੇ ਨਹੀਂ ਗਏ, ਜਿਨ੍ਹਾਂ ਵਿਰੁੱਧ ਹੈਰੋਇਨ ਦੇ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਮੱਧ ਪ੍ਰਦੇਸ਼ ਵਿਚੋਂ ਵੀ ਹੈਰੋਇਨ ਛੁਪਾ ਕੇ ਲਿਆਉਂਦੇ ਸਨ। ਮੁਲਜ਼ਮਾਂ ਦੀ ਪਛਾਣ ਮਨਜੀਤ ਅਤੇ ਲਵਜੀਤ ਵਜੋਂ ਹੋਈ ਹੈ।

    ਤਰਨਤਾਰਨ ‘ਚ ਡਰੋਨ ਤੇ ਹੈਰੋਇਨ ਬਰਾਮਦ

    ਇਸਤੋਂ ਇਲਾਵਾ ਤਰਨਤਾਰਨ ਦੇ ਸਰਹੱਦੀ ਇਲਾਕੇ ‘ਚ ਬੀਐਸਐਫ ਤੇ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਤਹਿਤ ਲੋਪੋਕੇ ਪਾਕਿਸਤਾਨੀ ਡਰੋਨ ਸਮੇਤ ਪੰਜ ਕਿਲੋ ਹੈਰੋਇਨ ਸਰਹੱਦ ਤੋਂ ਕੀਤੀ ਬਰਾਮਦ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.