Saturday, September 21, 2024
More

    Latest Posts

    ਭਾਜਪਾ ਆਗੂ ਦੇ ਕਤਲ ਮਾਮਲੇ ‘ਚ PFI ਦੇ 15 ਵਰਕਰਾਂ ਨੂੰ ਮੌਤ ਦੀ ਸਜ਼ਾ | ActionPunjab


    PFI workers given death sentence for BJP leader murder: ਕੇਰਲ ਦੀ ਅਲਾਪੁਝਾ ਅਦਾਲਤ ਨੇ ਆਰ.ਐਸ.ਐਸ. ਵਰਕਰ ਅਤੇ ਭਾਜਪਾ ਰਣਜੀਤ ਸ੍ਰੀਨਿਵਾਸਨ ਦੀ ਹੱਤਿਆ ਦੇ ਦੋਸ਼ੀ ਪੀ.ਐਫ.ਆਈ. ਦੇ ਸਾਰੇ 15 ਵਰਕਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਰਣਜੀਤ ਸ੍ਰੀਨਿਵਾਸਨ ‘ਤੇ 19 ਦਸੰਬਰ 2021 ਨੂੰ PFI – SDPI ਨਾਲ ਜੁੜੇ ਲੋਕਾਂ ਦੁਆਰਾ ਉਨ੍ਹਾਂ ਦੇ ਪਰਿਵਾਰ ਦੇ ਸਾਹਮਣੇ ਉਨ੍ਹਾਂ ਦੇ ਘਰ ਵਿੱਚ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

    ਪੀ.ਐਫ.ਆਈ ਕਾਰਕੁਨ ਕੇ.ਐਸ. ਖਾਨ ਦੇ ਕਤਲ ਤੋਂ ਇੱਕ ਦਿਨ ਬਾਅਦ ਰਣਜੀਤ ਸ੍ਰੀਨਿਵਾਸਨ ਦੀ ਹੱਤਿਆ ਕਰ ਦਿੱਤੀ ਗਈ ਸੀ। ਕੇ.ਐਸ. ਖਾਨ ਦੀ 18 ਦਸੰਬਰ ਦੀ ਰਾਤ ਨੂੰ ਇੱਕ ਗੈਂਗ ਨੇ ਹੱਤਿਆ ਕਰ ਦਿੱਤੀ ਸੀ। ਘਟਨਾ ਦੇ ਸਮੇਂ ਉਹ ਘਰ ਪਰਤ ਰਹੇ ਸਨ। ਇਸ ਕਤਲ ਦੇ ਇੱਕ ਦਿਨ ਬਾਅਦ ਹੀ 19 ਦਸੰਬਰ ਨੂੰ ਰਣਜੀਤ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਭਾਜਪਾ ਓ.ਬੀ.ਸੀ. ਮੋਰਚਾ ਦੇ ਸੂਬਾ ਸਕੱਤਰ ਸਨ।

    ਕਤਲ ਦਾ ਦੋਸ਼ੀ ਕੌਣ?

    ਕੇਰ ਦੀ ਅਦਾਲਤ ਨੇ ਰਣਜੀਤ ਦੇ ਕਤਲ ਵਿੱਚ ਨਸਾਮ, ਅਜਮਲ, ਅਨੂਪ, ਮੁਹੰਮਦ ਅਸਲਮ, ਅਬਦੁਲ ਕਲਾਮ ਉਰਫ ਸਲਾਮ, ਸਫਰੂਦੀਨ, ਮਨਸ਼ਾਦ, ਜਸੀਬ ਰਾਜਾ, ਨਵਾਸ, ਸਮੀਰ, ਨਜ਼ੀਰ, ਅਬਦੁਲ ਕਲਾਮ, ਜ਼ਾਕਿਰ ਹੁਸੈਨ, ਸ਼ਾਜੀ ਅਤੇ ਸ਼ਰਨੁਸ ਅਸ਼ਰਫ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਨ੍ਹਾਂ ਨੂੰ ਅਲਾਪੁਝਾ ਵਧੀਕ ਜ਼ਿਲ੍ਹਾ ਸੈਸ਼ਨ ਕੋਰਟ-1 ਦੀ ਜੱਜ ਸ਼੍ਰੀਦੇਵੀ ਵੀ. ਨੇ ਮੌਤ ਦੀ ਸਜ਼ਾ ਸੁਣਾਈ ਹੈ।

    ਰਣਜੀਤ ਦੀ ਪਤਨੀ ਇਸ ਫੈਸਲੇ ਤੋਂ ਸੰਤੁਸ਼ਟ

    ਰਣਜੀਤ ਦੀ ਪਤਨੀ ਲੀਸ਼ਾ ਨੇ ਅਦਾਲਤ ਦੇ ਫੈਸਲੇ ‘ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਕਤਲ ਵਜੋਂ ਨਹੀਂ ਦੇਖਿਆ ਜਾ ਸਕਦਾ। ਇਹ ਸਭ ਤੋਂ ਦੁਰਲੱਭ ਮਾਮਲਾ ਹੈ। ਮੇਰੇ ਪਤੀ ‘ਤੇ ਸਾਡੇ ਸਾਹਮਣੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। 

    ਦੱਸ ਦੇਈਏ ਕਿ ਰਣਜੀਤ ‘ਤੇ ਹਮਲਾ ਕਰਨ ਵਾਲੇ ਸਾਰੇ ਲੋਕ ਪੀ.ਐਫ.ਆਈ. ਦੇ ਵਰਕਰ ਸਨ। ਇਸ ਸੰਗਠਨ ‘ਤੇ ਸਾਲ 2022 ‘ਚ ਪਾਬੰਦੀ ਲਗਾ ਦਿੱਤੀ ਗਈ ਸੀ। ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਪਾਇਆ ਕਿ SDPI-PFI ਵਰਕਰਾਂ ਨੇ ਇੱਕ ਹਿੱਟ ਲਿਸਟ ਤਿਆਰ ਕੀਤੀ ਸੀ, ਜਿਸ ਵਿੱਚ ਵਕੀਲ ਰਣਜੀਤ ਦਾ ਨਾਂ ਸਭ ਤੋਂ ਉੱਪਰ ਸੀ। ਇਹ ਸੂਚੀ ਜ਼ਬਤ ਕੀਤੇ ਗਏ ਇੱਕ ਮੋਬਾਈਲ ਫ਼ੋਨ ਵਿੱਚੋਂ ਮਿਲੀ ਹੈ।

    ਇਹ ਵੀ ਪੜ੍ਹੋ:
     ਚੰਡੀਗੜ੍ਹ ‘ਚ ਅੱਜ ਮੇਅਰ ਦੀ ਚੋਣ; ਭਾਜਪਾ ਤੇ INDIA ਗਠਜੋੜ ਵਿਚਾਲੇ ਸਿੱਧਾ ਮੁਕਾਬਲਾ
     ਕੌਣ ਹੈ Satnam Singh Sandhu, ਜਿਸ ਨੂੰ ਰਾਸ਼ਟਰਪਤੀ ਨੇ ਰਾਜ ਸਭਾ ਮੈਂਬਰ ਵਜੋਂ ਕੀਤਾ ਗਿਆ ਨਾਮਜ਼ਦ
     ਬੇਅਦਬੀ ਮਾਮਲੇ ‘ਚ ਸਾਬਕਾ ਆਈਜੀ ਉਮਰਾਨੰਗਲ ਨੂੰ ਵੱਡੀ ਰਾਹਤ, HC ਨੇ ਵਿਭਾਗੀ ਜਾਂਚ ‘ਤੇ ਲਾਈ ਰੋਕ
     British Columbia ਨੇ ਨਵੇਂ ਕਾਲਜਾਂ ‘ਤੇ ਅੰਤਰਰਾਟਸ਼ਰੀ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਦੋ ਸਾਲ ਲਈ ਲਗਾਈ ਪਾਬੰਦੀ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.