Saturday, September 21, 2024
More

    Latest Posts

    ਹੁਣ ਸੜਕਾਂ ’ਤੇ ਆਈ ਚੰਡੀਗੜ੍ਹ ਮੇਅਰ ਚੋਣ ਦੀ ਲੜਾਈ, ਕਾਂਗਰਸ-‘ਆਪ’ ਦਾ ਪ੍ਰਦਰਸ਼ਨ | Action Punjab


    AAP Congress Protest: ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੁਲੀਸ ਸਟੇਸ਼ਨ ਨੇੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਚੰਡੀਗੜ੍ਹ ਭਾਜਪਾ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਆਮ ਆਦਮੀ ਅਤੇ ਕਾਂਗਰਸੀ ਵਰਕਰਾਂ ਨੂੰ ਥਾਣਾ 17 ‘ਚ ਪਹੁੰਚਣ ਤੋਂ ਪਹਿਲਾਂ ਹੀ ਬੈਰੀਕੇਡ ਲਾ ਕੇ ਰੋਕ ਲਿਆ ਗਿਆ। ਜਿਸ ਤੋਂ ਬਾਅਦ ਵਰਕਰਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਵਰਕਰ ਬੈਰੀਕੇਡਾਂ ‘ਤੇ ਚੜ੍ਹ ਗਏ।

    ਇਸ ਦੌਰਾਨ ਯੂਥ ਕਾਂਗਰਸ ਦੇ ਵਰਕਰ ਪੁਲਿਸ ਨਾਲ ਭਿੜ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ। ਮੇਅਰ ਚੋਣ ਨੂੰ ਲੈ ਕੇ ਨਗਰ ਨਿਗਮ ਦਫਤਰ ਬਾਹਰ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਬਾਹਰ ਕਾਗਰਸ ਆਗੂਆਂ ਨੂੰ ਪੁਲਿਸ ਰਾਊਂਡਅੱਪ ਕਰ ਲਿਆ ਹੈ। ਚੰਡੀਗੜ੍ਹ ਦੇ ਸੈਕਟਰ 17 ’ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

    ਚੰਡੀਗੜ੍ਹ ‘ਚ ‘ਆਪ’-ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ

    ਚੰਡੀਗੜ੍ਹ ‘ਚ ‘ਆਪ’-ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਮੇਅਰ ਚੋਣ ਨੂੰ ਲੈ ਕੇ ਮੁਜ਼ਾਹਰਾ ਨਗਰ ਨਿਗਮ ਦਫ਼ਤਰ ਬਾਹਰ ਕੀਤਾ ਜਾ ਰਿਹਾ ਮੁਜ਼ਾਹਰਾ I.N.D.I.A. ਗਠਜੋੜ ਦੇ ਚੋਣ ਨਤੀਜਿਆਂ ‘ਚ ਲਾਏ ਗੜਬੜੀ ਦੇ ਇਲਜ਼ਾਮ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡਿੰਗ #MunicipalCorporation #Chandigarh #BJP #kirankher #AamAadmiParty #Chandigarh #CONGRESS #ChandigarhElection #mayor #mayorElection #PTCNews

    Posted by ACTION PUNJAB NEWS on Tuesday, January 30, 2024

    ਦੱਸ ਦਈਏ ਕਿ ਨਗਰ ਨਿਗਮ ਦਫਤਰ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਇੰਡੀਆ ਗਠਜੋੜ ਨੇ ਚੋਣ ਨਤੀਜਿਆਂ ’ਚ ਗੜਬੜੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

    ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣ ਮਾਮਲਾ; ਹਾਈਕੋਰਟ ਨੇ ਨਗਰ ਨਿਗਮ ਤੇ ਪ੍ਰਸ਼ਾਸਨ ਨੂੰ ਜਾਰੀ ਕੀਤਾ ਨੋਟਿਸ 

     




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.