Friday, October 18, 2024
More

    Latest Posts

    ਸ਼ੇਅਰ ਮਾਰਕੀਟ ਨੂੰ ਨਹੀਂ ਪਸੰਦ ਆਇਆ ਬਜਟ, ਲਾਲ ਨਿਸ਼ਾਨ ‘ਚ ਬੰਦ ਹੋਏ ਸੈਂਸੈਕਸ ਤੇ ਨਿਫਟੀ | Action Punjab


    sensex | nifty-50-index: ਕੇਂਦਰ ਸਰਕਾਰ ਦੇ ਆਖਰੀ ਅੰਤਰਿਮ ਬਜਟ 2024 ‘ਚ ਕੋਈ ਵੱਡੇ ਐਲਾਨ ਨਾ ਹੋਣ ਕਾਰਨ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਚ ਬੰਦ ਹੋਇਆ। ਹਾਲਾਂਕਿ ਸ਼ੇਅਰ ਬਾਜ਼ਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ ਪਰ ਸੈਂਸੈਕਸ ਤੇ ਨਿਫਟੀ ਦੋਵੇਂ ਲਾਲ ਨਿਸ਼ਾਨ ‘ਚ ਰਹੇ।

    ਅੰਤਰਿਮ ਬਜਟ (Interim budget) ਵਾਲੇ ਦਿਨ ਬਾਜ਼ਾਰ ‘ਚ ਭਾਰੀ ਉਤਰਾਅ-ਚੜ੍ਹਾਅ ਰਿਹਾ ਅਤੇ ਅੰਤ ‘ਚ ਸੈਂਸੈਕਸ-ਨਿਫਟੀ ਲਾਲ ਨਿਸ਼ਾਨ ‘ਤੇ ਬੰਦ ਹੋਏ। ਕਾਰੋਬਾਰ ਦੇ ਅੰਤ ‘ਚ 30 ਸ਼ੇਅਰਾਂ ‘ਤੇ ਆਧਾਰਿਤ ਬੰਬਈ ਸਟਾਕ ਐਕਸਚੇਂਜ (BSE) ਸੈਂਸੈਕਸ 107 ਅੰਕ ਜਾਂ 0.15 ਫੀਸਦੀ ਦੀ ਗਿਰਾਵਟ ਨਾਲ 71,645.30 ‘ਤੇ ਬੰਦ ਹੋਇਆ। ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 28.25 ਅੰਕ ਜਾਂ 0.13 ਫੀਸਦੀ ਦੀ ਗਿਰਾਵਟ ਨਾਲ 21,697.45 ਦੇ ਪੱਧਰ ‘ਤੇ ਬੰਦ ਹੋਇਆ।

    ਵੀਰਵਾਰ ਦੇ ਕਾਰੋਬਾਰ ‘ਚ ਮਾਰੂਤੀ ਸੁਜ਼ੂਕੀ, ਸਿਪਲਾ, ਆਈਸ਼ਰ ਮੋਟਰਜ਼ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਨਿਫਟੀ ‘ਚ ਸਭ ਤੋਂ ਜ਼ਿਆਦਾ ਲਾਭਕਾਰੀ ਰਹੇ। ਜਦੋਂ ਕਿ ਅਲਟਰਾਟੈਕ ਸੀਮੈਂਟ, ਐਲ ਐਂਡ ਟੀ, ਡਾ ਰੈਡੀਜ਼ ਲੈਬਾਰਟਰੀਜ਼, ਜੇਐਸਡਬਲਯੂ ਸਟੀਲ ਅਤੇ ਗ੍ਰਾਸੀਮ ਇੰਡਸਟਰੀਜ਼ ਨਿਫਟੀ ਦੇ ਸਭ ਤੋਂ ਵੱਧ ਘਾਟੇ ਵਾਲੇ ਸਨ।

    ਸਰਕਾਰ ਨੇ ਵੀਰਵਾਰ ਨੂੰ ਅਗਲੇ ਵਿੱਤੀ ਸਾਲ ਲਈ ਆਰਬੀਆਈ (RBI) ਅਤੇ ਜਨਤਕ ਖੇਤਰ ਦੀਆਂ ਵਿੱਤੀ ਸੰਸਥਾਵਾਂ ਤੋਂ 1.02 ਲੱਖ ਕਰੋੜ ਰੁਪਏ ਦੀ ਲਾਭਅੰਸ਼ ਆਮਦਨ ਦਾ ਅਨੁਮਾਨ ਲਗਾਇਆ ਹੈ। ਸਰਕਾਰ ਮੌਜੂਦਾ ਵਿੱਤੀ ਸਾਲ ਵਿੱਚ 48,000 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਮੁਕਾਬਲੇ 1.04 ਲੱਖ ਕਰੋੜ ਰੁਪਏ ਦਾ ਲਾਭਅੰਸ਼ ਹਾਸਲ ਕਰਨ ਦੇ ਰਾਹ ‘ਤੇ ਹੈ। ਚਾਲੂ ਵਿੱਤੀ ਸਾਲ ਦਾ ਅਨੁਮਾਨ ਬਜਟ ਅਨੁਮਾਨ ਤੋਂ ਵੱਧ ਹੈ। ਇਸ ਦਾ ਕਾਰਨ ਇਹ ਹੈ ਕਿ ਆਰਬੀਆਈ ਨੇ ਪਿਛਲੇ ਸਾਲ ਮਈ ਵਿੱਚ 87,416 ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ ਸੀ। ਪਿਛਲੇ ਵਿੱਤੀ ਸਾਲ ‘ਚ ਸਰਕਾਰ ਨੇ ਆਰਬੀਆਈ ਅਤੇ ਜਨਤਕ ਖੇਤਰ ਦੇ ਵਿੱਤੀ ਅਦਾਰਿਆਂ ਤੋਂ 39,961 ਕਰੋੜ ਰੁਪਏ ਜੁਟਾਏ ਸਨ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.