Friday, October 18, 2024
More

    Latest Posts

    ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ ‘ਚ ਲਾਹੇਵੰਦ ਹੈ ਨਾਰੀਅਲ ਦੇ ਆਟੇ ਦੀ ਰੋਟੀ | ActionPunjab


    Eating Coconut Flour Roti Benefits: ਨਾਰੀਅਲ ਦੇ ਆਟੇ ਦੀ ਰੋਟੀ ਦਾ ਸੇਵਨ ਸਵਾਦ ਦੇ ਨਾਲ ਸਿਹਤ ਲਈ ਫਾਇਦੇਮੰਦ ਮਾਣਿਆ ਜਾਂਦਾ ਹੈ। ਕਿਉਂਕਿ ਇਸ ਦਾ ਸੇਵਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਹੋਰ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਤਾਂ ਆਉ ਜਾਣਦੇ ਹਾਂ ਨਾਰੀਅਲ ਦੇ ਆਟੇ ਦੀ ਰੋਟੀ ਖਾਣ ਦੇ ਕੀ ਫਾਇਦੇ ਹਨ 
     
    ਨਾਰੀਅਲ ਦੇ ਆਟੇ ਦੀ ਰੋਟੀ ਬਣਾਉਣ ਦਾ ਤਰੀਕਾ
    ਜੇਕਰ ਤੁਸੀਂ ਨਾਰੀਅਲ ਦੇ ਆਟੇ ਦੀ ਰੋਟੀ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾ ਇੱਕ ਬਰਤਨ ‘ਚ ਕਣਕ ਦੇ ਆਟੇ ‘ਚ ਇੱਕ ਚੌਥਾਈ ਨਾਰੀਅਲ ਦੇ ਆਟੇ ਨੂੰ ਮਿਲਾਉਣਾ ਹੋਵੇਗਾ। ਫਿਰ ਆਟਾ ਗੁੰਨਣ ਤੋਂ ਬਾਅਦ ਇਸ ਤੋਂ ਰੋਟੀ ਬਣਾ ਕੇ ਆਪਣੀ ਡਾਈਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਕਿਉਂਕਿ ਇਹ ਬਲੱਡ ਸ਼ੂਗਰ ਕੰਟਰੋਲ ਦੇ ਨਾਲ-ਨਾਲ ਸਿਹਤ ਲਈ ਵੀ ਚੰਗਾ ਹੈ। 
     
    ਨਾਰੀਅਲ ਦੇ ਆਟੇ ਦੀ ਰੋਟੀ ਦੇ ਫਾਇਦੇ 
     
    ਭਾਰ ਘਟਾਉਣ ‘ਚ ਮਦਦਗਾਰ : 
    ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਾਰੀਅਲ ਦੇ ਆਟੇ ਦੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ, ਜੋ ਤੁਹਾਡੇ ਪੇਟ ਨੂੰ ਲੰਭੇ ਸਮੇਂ ਤੱਕ ਭਰਿਆ ਰੱਖਦਾ ਹੈ ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ। 
     
    ਸ਼ੂਗਰ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ 
    ਜੇਕਰ ਤੁਸੀਂ ਸ਼ੁਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਜ਼ਰੂਰ ਨਾਰੀਅਲ ਦੇ ਆਟੇ ਦੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ ‘ਚ ਘਟ ਮਾਤਰਾ ‘ਚ ਕੈਲੋਰੀ ਪਾਈ ਜਾਂਦੀ ਹੈ, ਜੋ ਸ਼ੁਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। 
     
    ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ : 
    ਤੁਸੀਂ ਨਾਰੀਅਲ ਦੇ ਆਟੇ ਦੀ ਰੋਟੀ ਦਾ ਸੇਵਨ ਕਰਕੇ ਵੀ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੇ ਹੋ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ। ਜੋ ਮਾਸਪੇਸ਼ੀਆਂ ਦੇ ਨਾਲ-ਨਾਲ ਹੱਡੀਆਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ।
     
    ਪਾਚਨ ਨੂੰ ਸੁਧਾਰਨ ਲਈ ਫਾਇਦੇਮੰਦ : 
    ਆਪਣੇ ਪਾਚਨ ਨੂੰ ਸੁਧਾਰਨ ਲਈ ਜ਼ਰੂਰ ਖਾਉ ਨਾਰੀਅਲ ਦੇ ਆਟੇ ਦੀ ਰੋਟੀ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ, ਜੋ ਕਬਜ਼ ਤੋਂ ਰਾਹਤ ਦਵਾਉਣ ‘ਚ ਮਦਦ ਕਰਦਾ ਹੈ। 
     
    ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.