Saturday, September 21, 2024
More

    Latest Posts

    ਭਾਜਪਾ ਦੇ ‘ਭੀਸ਼ਮ ਪਿਤਾਮਾ’ LK ਅਡਵਾਨੀ, ਹੁਣ ਤੱਕ ਦੇ ਸਿਆਸੀ ਕਰੀਅਰ ‘ਤੇ ਇੱਕ ਝਾਤ | Action Punjab


    Who Is Lal Krishan Advani: ਭਾਜਪਾ (BJP) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ (LK Advani) ਨੂੰ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ (Bharat Ratan) ਨਾਲ ਸਨਮਾਨਿਤ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਹੈ। ਉਹ ਨਾ ਸਿਰਫ਼ ਭਾਜਪਾ ਦੇ ਦਿੱਗਜ ਆਗੂ ਹਨ, ਸਗੋਂ ਪਾਰਟੀ ਦੇ ਮਜ਼ਬੂਤ ​​ਥੰਮ੍ਹ ਵੀ ਹਨ। ਲਾਲ ਕ੍ਰਿਸ਼ਨ ਅਡਵਾਨੀ (lk-advani-legacy) ਉਹ ਵਿਅਕਤੀ ਹਨ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਨੀਂਹ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਭਾਜਪਾ ਦੇ ਸੰਸਥਾਪਕ ਮੈਂਬਰ ਹਨ। 1980 ਵਿੱਚ ਭਾਜਪਾ ਦੇ ਗਠਨ ਸਮੇਂ ਵੀ ਉਹ ਪਾਰਟੀ ਵਿੱਚ ਇੱਕ ਮਜ਼ਬੂਤ ​​ਥੰਮ੍ਹ ਸਨ। ਅਡਵਾਨੀ ਉਹ ਨੇਤਾ ਹਨ, ਜੋ ਭਾਜਪਾ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ ਹਨ। ਉਨ੍ਹਾਂ ਲੰਮਾ ਸਮਾਂ ਸੰਸਦ ਮੈਂਬਰ ਵਜੋਂ ਦੇਸ਼ ਦੀ ਸੇਵਾ ਕੀਤੀ ਹੈ।

    ਕੌਣ ਹਨ ‘ਭਾਰਤ ਰਤਨ’ ਲਾਲ ਕ੍ਰਿਸ਼ਨ ਅਡਵਾਨੀ?

    ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ ਕਰਾਚੀ ‘ਚ ਹੋਇਆ ਸੀ, ਜਿਨ੍ਹਾਂ ਨੇ ਆਪਣਾ ਕਰੀਅਰ 1942 ‘ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਲੰਟੀਅਰ ਵੱਜੋਂ ਸ਼ੁਰੂ ਕੀਤਾ ਸੀ, ਜੋ ਭਾਜਪਾ ਦੇ ਸੰਸਥਾਪਕ ਮੈਂਬਰਾਂ ਵਿਚੋਂ ਹਨ। ਉਹ 2002 ਅਤੇ 2004 ਦੇ ਵਿਚਕਾਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ 7ਵੇਂ ਉਪ ਪ੍ਰਧਾਨ ਮੰਤਰੀ ਵੀ ਸਨ, ਜਦਕਿ ਇਸ ਤੋਂ ਪਹਿਲਾਂ 1998 ਤੋਂ 2004 ਤੱਕ ਐਨਡੀਏ ਸਰਕਾਰ ‘ਚ ਗ੍ਰਹਿ ਮੰਤਰੀ ਰਹੇ।

    2015 ਵਿੱਚ ਅਡਵਾਨੀ ਨੂੰ ਪਦਮ ਵਿਭੂਸ਼ਣ ਮਿਲਿਆ ਅਤੇ ਹੁਣ ਉਨ੍ਹਾਂ ਨੂੰ ਭਾਰਤ ਰਤਨ ਮਿਲਣ ਜਾ ਰਿਹਾ ਹੈ।

    ਹਿੰਦੂਤਵ ਦੀ ਵਕਾਲਤ

    ਅਡਵਾਨੀ ਨੂੰ ਹਿੰਦੂਤਵ ਦਾ ਮੁੱਖ ਵਿਚਾਰਧਾਰਕ ਮੰਨਿਆ ਜਾਂਦਾ ਹੈ, ਜੋ ਸੱਭਿਆਚਾਰਕ ਰਾਸ਼ਟਰਵਾਦ ਅਤੇ ਹਿੰਦੂ ਕਦਰਾਂ-ਕੀਮਤਾਂ ਦੀ ਰੱਖਿਆ ‘ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਦੇ ਬਿਆਨ ਦਾ ਭਾਜਪਾ ਦੇ ਸਿਆਸੀ ਫਲਸਫੇ ‘ਤੇ ਡੂੰਘਾ ਪ੍ਰਭਾਵ ਪਿਆ ਹੈ।

    1947 ‘ਚ ਸ਼ੁਰੂ ਕੀਤਾ ਸੀ ਸਿਆਸੀ ਸਫ਼ਰ

    ਲਾਲ ਕ੍ਰਿਸ਼ਨ ਅਡਵਾਨੀ ਦੇ ਸਮਾਜਿਕ ਜੀਵਨ ਦੀ ਸ਼ੁਰੂਆਤ ਸਾਲ 1947 ਤੋਂ ਮੰਨੀ ਜਾਂਦੀ ਹੈ, ਜਦੋਂ ਉਹ ਕਰਾਚੀ ‘ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਕੱਤਰ ਹੁੰਦੇ ਸਨ। ਇਸਤੋਂ ਬਾਅਦ ਉਨ੍ਹਾਂ ਨੂੰ ਅਲਵਰ (ਰਾਜਸਥਾਨ) ਦੇ ਮਛੇਰੀ ਖੇਤਰ ‘ਚ ਭੇਜਿਆ ਗਿਆ, ਉਥੇ ਉਨ੍ਹਾਂ ਨੇ ਵੰਡ ਦੌਰਾਨ ਫਿਰਕੂ ਜਨੂੰਨ ਵਰਗੇ ਹਾਲਾਤ ਦੇਖੇ, ਉਥੇ ਹੀ ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸੰਦਰਭ ‘ਚ ਕਈ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।

    ਇਹ ਵੀ ਪੜ੍ਹੋ: ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇਗਾ ‘ਭਾਰਤ ਰਤਨ’, PM Modi ਨੇ ਕੀਤਾ ਐਲਾਨ

    ਅਡਵਾਨੀ 1951 ‘ਚ ਭਾਰਤੀ ਜਨ ਸੰਘ ਦੇ ਮੈਂਬਰ ਬਣੇ ਸਨ, ਜਿਸ ਦੀ ਸਥਾਪਨਾ ਸ਼੍ਰੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕੀਤੀ ਸੀ। 1966 ਤੋਂ 1967 ਤੱਕ ਉਹ ਭਾਰਤੀ ਜਨ ਸੰਘ ਦੇ ਆਗੂ ਰਹੇ। ਇਸ ਪਿੱਛੋਂ 1973 ‘ਚ ਉਹ ਕੌਮੀ ਪ੍ਰਧਾਨ ਵੱਜੋਂ ਨਿਯੁਕਤ ਹੋਏ। ਸਾਲ 1977 ‘ਚ ਭਾਰਤੀ ਜਨ ਸੰਘ ਤੋਂ ਹਟਾਏ ਜਾਣ ਤੋਂ ਬਾਅਦ ਉਹ ਅਟਲ ਵਿਹਾਰੀ ਵਾਜਪਾਈ ਦੇ ਨਾਲ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਉਪਰੰਤ 1980 ਵਿੱਚ ਉਨ੍ਹਾਂ ਨੁੰ ਭਾਜਪਾ ਦਾ ਜਨਰਲ ਸਕੱਤਰ ਬਣਾਇਆ ਗਿਆ ਅਤੇ 1986 ਤੱਕ ਇਸ ਅਹੁਦੇ ‘ਤੇ ਰਹੇ। ਇਸ ਪਿੱਛੋਂ ਉਹ 1986 ਤੋਂ ਲੈ ਕੇ 1991 ਤੱਕ ਅਤੇ ਫਿਰ 1993 ਤੋਂ 1998 ਤੱਕ ਭਾਜਪਾ ਦੇ ਕੌਮੀ ਪ੍ਰਧਾਨ ਰਹੇ।

    ਲੋਕ ਸਭਾ, ਰਾਜ ਸਭਾ ਅਤੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਤੱਕ ਰਹੇ ਅਡਵਾਨੀ

    ਅਡਵਾਨੀ 6 ਵਾਰ 1889, 1991, 1998, 1999, 2004 ਅਤੇ 2009 ‘ਚ ਸੰਸਦ ਮੈਂਬਰ ਵੀ ਚੁਣੇ ਗਏ, ਜਦਕਿ 1970 ਤੋਂ 1976, 1976 ਤੋਂ 1982, 1982 ਅਤੇ 1998 ‘ਚ ਲਗਾਤਾਰ ਚਾਰ ਵਾਰ ਰਾਜ ਸਭਾ ਮੈਂਬਰ ਰਹੇ। 1980 ‘ਚ ਉਹ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ। 1998 ਤੋਂ 2004 ਵਿਚਕਾਰ ਉਹ 2 ਵਾਰ ਦੇਸ਼ ਦੇ ਗ੍ਰਹਿ ਮੰਤਰੀ ਵੀ ਬਣੇ। ਇਸਤੋਂ ਇਲਾਵਾ 29 ਜੂਨ 2002 ਤੋਂ ਮਈ 2004 ਤੱਕ ਉਪ ਪ੍ਰਧਾਨ ਮੰਤਰੀ ਰਹੇ। 4 ਅਗਸਤ 2009 ਨੂੰ ਉਹ ਸੰਸਦੀ ਕੰਪਲੈਕਸ ‘ਚ ਪ੍ਰਮੁੱਖ ਭਾਰਤੀ ਰਾਸ਼ਟਰੀ ਨੇਤਾਵਾਂ ਦੀਆਂ ਤਸਵੀਰਾਂ ਲਗਾਉਣ ਲਈ ਕਮੇਟੀ ਦੇ ਮੈਂਬਰ ਵੀ ਚੁਣੇ ਗਏ ਅਤੇ 31 ਅਗਸਤ 2009 ਨੂੰ ਗ੍ਰਹਿ ਮੰਤਰਾਲਿਆਂ ਦੀ ਕਮੇਟੀ ਦਾ ਮੈਂਬਰ ਬਣਾਇਆ ਗਿਆ।

    ਉਪਰੰਤ ਜੂਨ 2013 ‘ਚ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਪਾਰਟੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਦੇ ਦਖਲ ਕਾਰਨ ਉਨ੍ਹਾਂ ਇਸ ਭਰੋਸੇ ‘ਤੇ ਅਸਤੀਫਾ ਵਾਪਸ ਲੈ ਲਿਆ ਕਿ ਪਾਰਟੀ ਹਰ ਫੈਸਲਾ ਲੈਣ ਅਤੇ ਸਮੱਸਿਆਵਾਂ ਦੇ ਹੱਲ ‘ਚ ਉਨ੍ਹਾਂ ਦੇ ਵਿਚਾਰਾਂ ਨੂੰ ਧਿਆਨ ‘ਚ ਰੱਖੇਗੀ।

    ਹੁਣ ਤੱਕ ਲਿਖੀਆਂ ਤਿੰਨ ਕਿਤਾਬਾਂ

    ਭਾਜਪਾ ਦੇ ਸੀਨੀਅਰ ਆਗੂ ਨੇ ਆਪਣੀ ਜਿੰਦਗੀ ਵਿੱਚ ਤਿੰਨ ਕਿਤਾਬਾਂ ਵੀ ਲਿਖੀਆਂ। ਇਨ੍ਹਾਂ ਵਿੱਚ ‘ਮਾਈ ਕੰਟਰੀ ਮਾਈ ਲਾਈਫ- ਲਾਲ ਕ੍ਰਿਸ਼ਨ ਅਡਵਾਨੀ ਦੀ ਸਵੈ ਜੀਵਨੀ’ ਨੂੰ ਸਾਬਕਾ ਮਰਹੂਮ ਰਾਸ਼ਟਰਪਤੀ  ਏਪੀਜੇ ਅਬਦੁਲ ਕਲਾਮ ਨੇ 19 ਮਾਰਚ 2008 ਨੂੰ ਜਾਰੀ ਕੀਤਾ ਸੀ।

    ਇਸਤੋਂ ਇਲਾਵਾ ‘ਲਾਲ ਕ੍ਰਿਸ਼ਨ ਅਡਵਾਨੀ: ਸੁਰੱਖਿਆ ਅਤੇ ਵਿਕਾਸ ਲਈ ਨਵੀਂ ਪਹੁੰਚ’ ਅਤੇ ‘ਲਾਲ ਕ੍ਰਿਸ਼ਨ ਅਡਵਾਨੀ: ਏ ਪ੍ਰਿਜ਼ਨਰਜ਼ ਸਕ੍ਰੈਪ ਬੁੱਕ’ ਵੀ ਹਨ। ਇਨ੍ਹਾਂ ਵੇਰਵਿਆਂ ਤੋਂ ਸਪੱਸ਼ਟ ਹੈ ਕਿ ਅਡਵਾਨੀ ਜੀ ਭਾਰਤੀ ਜਨਤਾ ਪਾਰਟੀ ਦੇ ਥੰਮ੍ਹ ਰਹੇ ਹਨ ਅਤੇ ਪਾਰਟੀ ਵਿੱਚ ਰਹਿੰਦੇ ਹੋਏ ਦੇਸ਼ ਵਿੱਚ ਕਈ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਹਨ।

    ਅਡਵਾਨੀ ਦੀਆਂ ਯਾਤਰਾਵਾਂ ਤੇ ਬਾਬਰੀ ਮਸਜਿਦ ਦੀ ਅਗਵਾਈ

    ਰਾਮ ਰਥ ਯਾਤਰਾ, ਜਨਦੇਸ਼ ਯਾਤਰਾ, ਭਾਰਤ ਸੁਰੱਖਿਆ ਯਾਤਰਾ, ਸਵਰਨ ਜੈਅੰਤੀ ਰੱਥ ਯਾਤਰਾ, ਭਾਰਤ ਉਦੈ ਯਾਤਰਾ

    ਅਯੁੱਧਿਆ ਅੰਦੋਲਨ, ਖਾਸ ਤੌਰ ‘ਤੇ 1990 ਦੀ ਰੱਥ ਯਾਤਰਾ ਦੌਰਾਨ ਉਨ੍ਹਾਂ ਦੀ ਅਗਵਾਈ ਨੇ ਰਾਜਨੀਤਿਕ ਦ੍ਰਿਸ਼ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਅੰਦੋਲਨ ਨੇ ਅਯੁੱਧਿਆ ਵਿੱਚ ਵਿਵਾਦਿਤ ਸਥਾਨ ‘ਤੇ ਰਾਮ ਮੰਦਰ ਦੀ ਉਸਾਰੀ ‘ਤੇ ਕੇਂਦ੍ਰਿਤ ਕੀਤਾ ਅਤੇ 1992 ਵਿੱਚ ਬਾਬਰੀ ਮਸਜਿਦ ਨੂੰ ਢਾਹੁਣ ਲਈ ਅਗਵਾਈ ਕੀਤੀ, ਜਿਸ ਨਾਲ ਭਾਰਤੀ ਰਾਜਨੀਤੀ ਦੀ ਚਾਲ ਨੂੰ ਆਕਾਰ ਦਿੱਤਾ ਗਿਆ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.