Saturday, September 21, 2024
More

    Latest Posts

    ਸਭ ਦੇ ਸਾਹਮਣੇ ਸ਼ਰਮ ਨਾਲ ਲਾਲ ਹੋਏ ਮਾਰਕ ਜ਼ੁਕਰਬਰਗ, ਕਿਉਂ ਮੰਗੀ ਸਭ ਤੋਂ ਮੁਆਫੀ? ਜਾਣੋ | ActionPunjab


    Mark Zuckerberg apologize to public: ਮੇਟਾ (Meta) ਦੇ ਸੀਈਓ ਅਤੇ ਫੇਸਬੁੱਕ (Facebook) ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੇ ਲੋਕਾਂ ਤੋਂ ਮੁਆਫੀ ਮੰਗੀ ਹੈ। ਬੁੱਧਵਾਰ ਨੂੰ ਔਨਲਾਈਨ ਬਾਲ ਸੁਰੱਖਿਆ ਸੁਣਵਾਈ ਦੌਰਾਨ ਦਰਸ਼ਕਾਂ ਵਿੱਚ ਕੁਝ ਲੋਕਾਂ ਨੇ ਪੋਸਟਰ ਦਿਖਾਏ ਕਿ ਕਿਵੇਂ ਇੰਸਟਾਗ੍ਰਾਮ ਖੁਦਕੁਸ਼ੀ ਅਤੇ ਬੱਚਿਆਂ ਦੇ ਸ਼ੋਸ਼ਣ ਨੂੰ ਉਤਸ਼ਾਹਿਤ ਕਰ ਰਿਹਾ ਹੈ। ਜਿਸ ਮਗਰੋਂ ਜ਼ੁਕਰਬਰਗ ਨੇ ਪੀੜਤਾਂ ਨੂੰ ਕਿਹਾ, ‘ਮੈਂ ਉਨ੍ਹਾਂ ਸਾਰੀਆਂ ਚੀਜ਼ਾਂ ਲਈ ਮੁਆਫੀ ਮੰਗਦਾ ਹਾਂ ਜਿਨ੍ਹਾਂ ਤੋਂ ਤੁਹਾਨੂੰ ਗੁਜ਼ਰਨਾ ਪਿਆ ਹੈ।”

    ਇਹ ਵੀ ਪੜ੍ਹੋ: ਚੰਡੀਗੜ੍ਹ ਦੇ RBI ਦਫ਼ਤਰ ਬਾਹਰ ਧੜੱਲੇ ਨਾਲ ਚੱਲ ਰਿਹਾ 2000 ਦੇ ਨੋਟ ਬਦਲਣ ਦਾ ਗੋਰਖਧੰਦਾ

    ਫੇਸਬੁੱਕ ਅਤੇ ਇੰਸਟਾਗ੍ਰਾਮ (Instagram) ਦੀ ਮੂਲ ਕੰਪਨੀ ਮੇਟਾ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਅਕਸਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਰਹਿੰਦੇ ਹਨ। ਸੰਸਦ ਮੈਂਬਰ ਅਜਿਹੇ ਹੀ ਇੱਕ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਇਸ ‘ਚ ਮਾਰਕ ਨੇ ਕਿਹਾ ਕਿ ਇਹ ਬਹੁਤ ਭਿਆਨਕ ਹੈ। ਜਿਸ ਵਿੱਚੋਂ ਤੁਹਾਨੂੰ ਲੰਘਣਾ ਪਿਆ ਕਿਸੇ ਨੂੰ ਵੀ ਇਸ ਵਿੱਚੋਂ ਨਹੀਂ ਲੰਘਣਾ ਚਾਹੀਦਾ।

    ਕੀ ਹੈ ਪੂਰਾ ਮਾਮਲਾ?

    ਅਮਰੀਕੀ ਸੰਸਦ ਮੈਂਬਰ ‘Big Tech and the Online Child Sexual Exploitation Crisis’ ਦੇ ਮੁੱਦੇ ‘ਤੇ ਮਾਰਕ ਜ਼ੁਕਰਬਰਗ ਅਤੇ ਹੋਰ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਤੋਂ ਸਵਾਲ ਕਰ ਰਹੇ ਸਨ। ਸੰਸਦ ਮੈਂਬਰਾਂ ਨੇ ਇਹ ਸਵਾਲ ਨਾ ਸਿਰਫ ਮੇਟਾ ਦੇ ਸੀਈਓ ਨੂੰ ਸਗੋਂ ਟਿੱਕਟੌਕ, ਡਿਸਕਾਰਡ, ਐਕਸ ਅਤੇ ਸਨੈਪ ਦੇ ਸੀਈਓ ਨੂੰ ਵੀ ਪੁੱਛਿਆ। ਜਦੋਂ ਸੰਸਦ ਮੈਂਬਰ ਇਨ੍ਹਾਂ ਕੰਪਨੀਆਂ ਦੇ ਸੀਈਓ ਤੋਂ ਸਵਾਲ ਕਰ ਰਹੇ ਸਨ ਤਾਂ ਆਮ ਲੋਕ ਆਪਣੇ ਬੱਚਿਆਂ ਦੀਆਂ ਫੋਟੋਆਂ ਲੈ ਕੇ ਮੌਜੂਦ ਸਨ। ਉਨ੍ਹਾਂ ਨੀਲੇ ਰੰਗ ਦੇ ਰਿਬਨ ਵੀ ਪਾਏ ਹੋਏ ਸਨ, ਜਿਸ ‘ਤੇ ‘STOP Online Harms! Pass KOSA!’ ਲਿਖਿਆ ਹੋਇਆ ਸੀ

    ਇੱਥੇ KOSA ਦਾ ਮਤਲਬ ਕਿਡਜ਼ ਔਨਲਾਈਨ ਸੇਫਟੀ ਐਕਟ ਹੈ, ਜਿਸ ਦੇ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਬੱਚਿਆਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਣਾ ਹੋਵੇਗਾ। ਜਿਵੇਂ ਹੀ ਮਾਰਕ ਜ਼ਕਰਬਰਗ ਸੁਣਵਾਈ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਜਾਂਚ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫੇਸਬੁੱਕ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

    mark zuckerberg

    ਮਾਰਕ ਜ਼ੁਕਰਬਰਗ ਨੇ ਕੀ ਕਿਹਾ?

    ਜ਼ੁਕਰਬਰਗ ਨੇ ਜਦੋਂ ਮਾਤਾ-ਪਿਤਾ ਤੋਂ ਮੁਆਫੀ ਮੰਗੀ ਤਾਂ ਇਹ ਸ਼ਬਦ ਮਾਈਕ੍ਰੋਫੋਨ ‘ਚ ਨਹੀਂ ਸਨ ਪਰ ਲਾਈਵ ਸਟ੍ਰੀਮਿੰਗ ਦੌਰਾਨ ਸੁਣੇ ਜਾ ਸਕਦੇ ਸਨ। ਮਾਪਿਆਂ ਤੋਂ ਮੁਆਫੀ ਮੰਗਣ ਤੋਂ ਬਾਅਦ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਇੰਨਾ ਨਿਵੇਸ਼ ਕਰ ਰਹੇ ਹਾਂ। ਅਸੀਂ ਉਦਯੋਗ ਵਿੱਚ ਮੋਹਰੀ ਯਤਨ ਕਰਨਾ ਜਾਰੀ ਰੱਖਾਂਗੇ ਤਾਂ ਜੋ ਕਿਸੇ ਨੂੰ ਵੀ ਉਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਿਵੇਂ ਤੁਹਾਡੇ ਪਰਿਵਾਰ ਨੂੰ ਕਰਨਾ ਪਿਆ ਹੈ।

    ਮੈਟਾ ਕਈ ਸੰਘੀ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਦਰਜਨਾਂ ਸੂਬਿਆਂ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਮਨੋਵਿਗਿਆਨਕ ਹੇਰਾਫੇਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਕਾਰਨ ਬੱਚੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਆਦੀ ਹੋ ਰਹੇ ਹਨ।

    ਜਦੋਂ ਐਪਲ (Apple) ਦੇ ਮੁੱਖ ਨੁਮਾਇੰਦੇ ਸੁਣਵਾਈ ਵਿੱਚ ਹਾਜ਼ਰ ਨਹੀਂ ਹੋਏ ਤਾਂ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਕਈ ਸੰਸਦ ਮੈਂਬਰਾਂ ਨੇ ਅਮਰੀਕਾ ਦੇ ਕਮਿਊਨੀਕੇਸ਼ਨ ਡੀ.ਸੀ.ਸੀ. ਐਕਟ ਦੀ ਧਾਰਾ 230 ਨੂੰ ਖਤਮ ਕਰਨ ਦੀ ਮੰਗ ਕੀਤੀ। ਇਹ ਸੈਕਸ਼ਨ ਸੋਸ਼ਲ ਮੀਡੀਆ ‘ਤੇ ਤੀਜੀ ਧਿਰ ਦੀ ਸਮੱਗਰੀ ਲਈ ਕੰਪਨੀ ਮਾਲਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ।

    mark zuckerberg

    ਫੇਸਬੁੱਕ ਜਿਨਸੀ ਸਮੱਗਰੀ ‘ਤੇ ਕਿਵੇਂ ਲੈ ਰਹੀ ਪਾਬੰਦੀ…?

    ਸੈਨੇਟਰ ਮਾਈਕ ਲੀ ਨੇ ਜ਼ਕਰਬਰਗ ਨੂੰ ਪੁੱਛਿਆ ਕਿ ਉਨ੍ਹਾਂ ਦੇ ਪਲੇਟਫਾਰਮ ਤੋਂ ਸੈਕਸੁਅਲ ਸਮੱਗਰੀ ਕਿਵੇਂ ਫੈਲਦੀ ਹੈ? ਜ਼ੁਕਰਬਰਗ ਨੇ ਕਿਹਾ ਅਸੀਂ ਇਜਾਜ਼ਤ ਨਹੀਂ ਦਿੰਦੇ। ਲੀ ਨੇ ਫਿਰ ਪੁੱਛਿਆ ਕਿ ਪਾਬੰਦੀ ਤੋਂ ਬਾਅਦ ਵੀ ਉਹ ਇਸ ਨੂੰ ਕਿਵੇਂ ਫੈਲਾ ਰਹੇ ਹਨ? 

    ਇਹ ਵੀ ਪੜ੍ਹੋ: ਭਗਵਾਨ ਰਾਮ, ਮਾਤਾ ਸੀਤਾ ਅਤੇ ਰਾਵਣ ਬਾਰੇ ਨਾਟਕ ਵਿੱਚ ਇਤਰਾਜ਼ਯੋਗ ਦ੍ਰਿਸ਼, ਕਈ ਵਿਦਿਆਰਥੀ ਗ੍ਰਿਫ਼ਤਾਰ

    9,200 ਕਰੋੜ ਰੁਪਏ ਕਮਾਏ, 5 ਕਰੋੜ ਰੁਪਏ ਵੀ ਖਰਚ ਨਹੀਂ ਕੀਤੇ

    ਸੈਨੇਟਰ ਰਿਚਰਡ ਨੇ ਮੈਟਾ ਦੇ ਗਲੋਬਲ ਅਫੇਅਰਜ਼ ਡਾਇਰੈਕਟਰ ਨਿਕ ਕਲੇਗ ਦੀਆਂ ਈਮੇਲਾਂ ਦਿਖਾਈਆਂ। ਕਲੇਗ ਨੇ ਕਿਹਾ ਕਿ ਉਸ ਸਮੇਂ ਮੇਟਾ ਇੱਕ ਤਿਮਾਹੀ ਵਿੱਚ $9,200 ਮਿਲੀਅਨ ਕਮਾ ਰਹੀ ਸੀ, ਪਰ ਸੁਰੱਖਿਆ ‘ਤੇ $50 ਮਿਲੀਅਨ ਵੀ ਖਰਚ ਨਹੀਂ ਕਰ ਸਕਦੀ ਸੀ।

    Discord ਦੇ ਸੀਈਓ ਜੇਸਨ ਸਿਟਰੋਨ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਗੇਮਰਾਂ ਨੂੰ ਜੋੜਨ ਅਤੇ ਦੋਸਤੀ ਨੂੰ ਵਧਾਉਣ ਲਈ ਪਲੇਟਫਾਰਮ ਬਣਾਇਆ ਹੈ। ਆਪਣੇ ਪਲੇਟਫਾਰਮ ‘ਤੇ ਐਨਕ੍ਰਿਪਸ਼ਨ ਦਾ ਵਿਰੋਧ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਗਏ ਉਪਾਵਾਂ ਨੂੰ ਹਰਾ ਦੇਵੇਗਾ। 

    ਇਹ ਵੀ ਪੜ੍ਹੋ: Poonam Pandey is alive! ਜਿੰਦਾ ਹੂੰ ਮੈਂ…ਪੂਨਮ ਪਾਂਡੇ ਨੇ ਇੰਸਟਗ੍ਰਾਮ ‘ਤੇ ਸਾਂਝੀ ਕੀਤੀ ਵੀਡੀਓ

    Snap ਦੇ ਸੀਈਓ ਇਵਾਨ ਸਪੀਗਲ ਨੇ ਕਿਹਾ ਕਿ ਉਹ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦੀ ਖੋਜ ਕਰਨ ਦੇ ਵਿਕਲਪ ਨੂੰ ਹਟਾ ਦੇਵੇਗਾ। ਉਨ੍ਹਾਂ ਕਿਹਾ 2023 ਵਿੱਚ ਕੰਪਨੀ ਨੇ ਬਾਲ ਸ਼ੋਸ਼ਣ ਦੀਆਂ 6.90 ਲੱਖ ਸ਼ਿਕਾਇਤਾਂ ਦਰਜ ਕਰਵਾਈਆਂ, ਇੱਕ ਹਜ਼ਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

    TikTok CEO Sho Jie Chew ਨੇ ਪਲੇਟਫਾਰਮ ਨੂੰ ਸੁਰੱਖਿਅਤ ਬਣਾਉਣ ਲਈ 2024 ਵਿੱਚ $200 ਮਿਲੀਅਨ ਨਿਵੇਸ਼ ਕਰਨ ਦਾ ਦਾਅਵਾ ਕੀਤਾ ਹੈ। ਐਕਸ ਸੀਈਓ ਲਿੰਡਾ ਯਾਕਾਰਿਨੋ ਨੇ ਕਿਹਾ ਕਿ ਉਨ੍ਹਾਂ ਦਾ ਪਲੇਟਫਾਰਮ ਬੱਚਿਆਂ ਜਾਂ ਕਿਸ਼ੋਰਾਂ ਲਈ ਨਹੀਂ ਹੈ। ਪਿਛਲੇ ਸਾਲ ਪਾਲਿਸੀਆਂ ਦੀ ਉਲੰਘਣਾ ਕਰਨ ਵਾਲੇ 1.24 ਕਰੋੜ ਖਾਤਿਆਂ ਨੂੰ ਡਿਲੀਟ ਕੀਤਾ ਗਿਆ ਸੀ।

    ਇਹ ਵੀ ਪੜ੍ਹੋ: ਰਾਜਪਾਲ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ, ਦੱਸਿਆ ਇਹ ਕਾਰਨ




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.