Saturday, September 21, 2024
More

    Latest Posts

    ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੇ ਦਿਵਿਆਂਗ ਕ੍ਰਿਕਟਰਾਂ ਨਾਲ ਖੇਡਿਆ ਮੈਚ | ActionPunjab


    ਚੰਡੀਗੜ੍ਹ: ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਅੱਜ ਇਥੇ ਚੰਡੀਗੜ੍ਹ ਦੇ ਦਿਵਿਆਂਗ ਕ੍ਰਿਕਟਰਾਂ ਦੇ ਰੂਬਰੂ ਹੋਏ। ਉਨ੍ਹਾਂ ਦਿਵਿਆਂਗ ਕ੍ਰਿਕਟਰਾਂ ਨਾਲ ਦੋਸਤਾਨਾ ਮੈਚ ਵੀ ਖੇਡਿਆ। ਇਹ ਮੈਚ ਚੰਡੀਗੜ੍ਹ ਦੇ ਸੈਕਟਰ 45 ਸਥਿਤ ਸੇਂਟ ਸਟੀਫਨ ਸਕੂਲ ਵਿੱਚ ਖੇਡਿਆ ਗਿਆ।

    xcv

    ਰੋਵੇਟ, ਜੋ ਸਮਾਵੇਸ਼ ਅਤੇ ਵੰਨ-ਸੁਵੰਨਤਾ ਨੂੰ ਹੱਲਾਸ਼ੇਰੀ ਦੇਣ ਵਿਚ ਹਮੇਸ਼ਾ ਮੋਹਰੀ ਰਹੇ ਹਨ, ਨੇ ਟਵਿੱਟਰ ਹੈਂਡਲ ਐਕਸ ’ਤੇ ਇਕ ਟਵੀਟ ਵਿੱਚ ਟੀਮ ਦੇ ਅਟੁੱਟ ਜਜ਼ਬੇ ਅਤੇ ਖੇਡ ਪ੍ਰਤੀ ਜਨੂੰਨ ਦੀ ਤਾਰੀਫ ਕੀਤੀ। ਟੀ-20 ਕੌਮਾਂਤਰੀ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਲਖਵਿੰਦਰ ਸਿੰਘ ਨੇ ਰੋਵੇਟ ਦੀ ਚੰਡੀਗੜ੍ਹ ਦੀ ਦਿਵਿਆਂਗ ਕ੍ਰਿਕਟ ਟੀਮ ਦੇ ਪ੍ਰਤਿਭਾਸ਼ਾਲੀ ਮੈਂਬਰਾਂ ਨਾਲ ਰਸਮੀ ਜਾਣ-ਪਛਾਣ ਕਰਵਾਈ।

    dfzਰੋਵੇਟ ਨੇ ਆਪਣੀ ਇਸ ਫੇਰੀ ਲਈ ਕ੍ਰਿਕਟ ਕੋਚ ਸੁਰਿੰਦਰ ‘ਬਾਈ ਜੀ’ ਅਤੇ ਸੇਂਟ ਸਟੀਫਨ ਸਕੂਲ ਚੰਡੀਗੜ੍ਹ ਦੇ ਪ੍ਰਬੰਧਕੀ ਅਮਲੇ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਹ ਸੇਂਟ ਸਟੀਫਨ ਕ੍ਰਿਕਟ ਅਕੈਡਮੀ ਦੇ ਨੌਜਵਾਨ ਕ੍ਰਿਕਟਰਾਂ ਨੂੰ ਵੀ ਮਿਲੇ ਤੇ ਸਫਲਤਾ ਦੀ ਕਾਮਨਾ ਕੀਤੀ।

    ਇਸ ਸਮਾਗਮ ਵਿੱਚ ਸੇਂਟ ਸਟੀਫਨ ਐਜੂਕੇਸ਼ਨਲ ਸੋਸਾਇਟੀ ਦੀ ਪ੍ਰਧਾਨ ਡਾਇਨਾ ਕਾਰਵਰ ਸਮੇਤ ਪ੍ਰਸਿੱਧ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.