Friday, October 18, 2024
More

    Latest Posts

    ‘ਭਾਰਤ ਬੰਦ’ ਦੇ ਮੱਦੇਨਜ਼ਰ ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ | Action Punjab


    Bharat Band: ਕਿਸਾਨੀ ਅੰਦੋਲਨ ਨੂੰ ਕਾਮਯਾਬ ਬਣਾਉਣ ਲਈ ਕਿਸਾਨਾਂ ਵੱਲੋਂ 16 ਫਰਵਰੀ ਨੂੰ ‘ਗ੍ਰਾਮੀਣ ਭਾਰਤ ਬੰਦ’ (Gramin Bharat Bandh) ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਦੀ ਇਸ ਕਾਲ ਤਹਿਤ ਪਿੰਡਾਂ ਵਿੱਚ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਇਸ ਦਿਨ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਕੋਲੋਂ ਮੰਗਾਂ ਮਨਵਾਉਣ ਲਈ ਅਰੰਭੇ ਇਸ ਸੰਘਰਸ਼ ਵਿੱਚ ਕਿਸਾਨਾਂ ਦਾ ਵੱਖ ਵੱਖ ਜਥੇਬੰਦੀਆਂ ਵੀ ਸਾਥ ਦੇ ਰਹੀਆਂ ਹਨ ਅਤੇ ਭਾਰਤ ਬੰਦ ਨੂੰ ਸਮਰਥਨ ਕਰ ਰਹੀਆਂ ਹਨ। ਇਸ ਵਿੱਚ ਹੁਣ ਪੰਜਾਬ ਰੋਡਵੇਜ ਪਨਬਸ ਸਟੇਟ ਟਰਾਂਸਪੋਰਟ ਯੂਨੀਅਨ ਨੇ ਵੀ ਸਮਰਥਨ ਦਾ ਐਲਾਨ ਕੀਤਾ ਹੈ।

    ਪੰਜਾਬ ਰੋਡਵੇਜ ਪਨਬਸ ਸਟੇਟ ਟਰਾਂਸਪੋਰਟ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਨੇ ਯੂਨੀਅਨ ਦੇ ਸਮੂਹ ਵਰਕਰਾਂ ਸਾਥੀਆਂ ਨੂੰ ਬੇਨਤੀ ਕੀਤੀ ਹੈ 16 ਫਰਵਰੀ 2024 ਨੂੰ ਸੈਟਰ ਸਰਕਾਰ ਵੱਲੋਂ ਹਿੱਟ ਐਡ ਰੰਨ ਦੇ ਕਾਨੂੰਨ ਵਿਰੁੱਧ, ਰੁਜ਼ਗਾਰ ਦੇ ਮੋਲਿਕ ਅਧਿਕਾਰਾਂ ਦੀ ਪ੍ਰਾਪਤੀ, ਮਜ਼ਦੂਰਾਂ ਦੇ ਰੱਦ ਕੀਤੇ 44 ਕਾਨੂੰਨਾਂ ਨੂੰ ਵਾਪਸ ਬਹਾਲ ਕਰਨ ਤੇ 12 ਘੰਟੇ ਦਿਹਾੜੀ ਦਾ ਕਾਨੂੰਨ ਵਾਪਸ ਲੈਣ, ਫਸਲਾਂ ਉੱਪਰ ਸੁਆਮੀਨਾਥਨ ਮੁਤਾਬਕ ਐਮ ਐਸਪੀ ਦਾ ਕਾਨੂੰਨ ਲਾਗੂ ਕਰਨ, ਕੇਂਦਰ ਤੇ ਸੂਬੇ ਦੀਆਂ ਖਾਲੀ ਪੋਸਟਾਂ ਨੂੰ ਭਰਨ, ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਤੇ ਪੱਕੀਆਂ ਭਰਤੀਆਂ ਕਰਨ, ਵੱਡੇ-ਵੱਡੇ ਮਾਲ ਦੀ ਤਰਹੀਜ ਨੂੰ ਘਟਾ ਕਿ ਆਮ ਬਾਜ਼ਾਰਾਂ ਨੂੰ ਬਹਾਲ ਕਰਨ ਮਜ਼ਦੂਰ ਜਮਾਤ ਦੇ ਘੱਟੋ ਘੱਟ ਉਜਰਤ 21000 ਕਰਨ ਜਾ ਦਿਹਾੜੀ 700 ਕਰਨ, ਗੈਰ-ਮਜ਼ਦੂਰ ਰੇਹੜੀ ਈ-ਰਿਕਸ਼ਾ ਵਰਗ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਦਰ ਸਰਕਾਰ ਤੇ ਸੂਬਾ ਸਰਕਾਰ ਵਿਰੁੱਧ ਮਜ਼ਦੂਰ ਜਮਾਤ, ਕਿਸਾਨ, ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਵੱਲੋਂ ਇਹ ਘੋਲ ਅਰੰਭਿਆ ਗਿਆ ਹੈ।

    ਸੂਬਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਤੇ ਪੰਜਾਬ ਰੋਡਵੇਜ ਪਨਬਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਸਾਥ ਦਿੱਤਾ ਜਾਵੇਗਾ। 16 ਫਰਵਰੀ ਨੂੰ ਕੋਈ ਵੀ ਮੁਲਾਜ਼ਮ ਰੂਟ ਡਿਊਟੀ ਨਹੀਂ ਕਰੇਗਾ ਤੇ ਜੱਥੇਬੰਦੀਆ ਦੀ ਬੰਦ ਦੀ ਕਾਲ ਦਾ ਸਮਰਥਨ ਕਰੇਗਾ।

    ਇਸਤੋਂ ਇਲਾਵਾ ਪੰਜਾਬ ਦੀ ਪ੍ਰਾਈਵੇਟ ਬੱਸ ਇੰਡਸਟਰੀ ਨੇ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਦੀ ਹਿਮਾਇਤ ਕੀਤੀ ਹੈ। ‘ਭਾਰਤ ਬੰਦ’ ਕਾਰਨ ਸਰਕਾਰੀ ਬੱਸਾਂ ਦੇ ਬੰਦ ਰਹਿਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

    ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ‘ਭਾਰਤ ਬੰਦ’ ਦੇ ਸੱਦੇ ਕਾਰਨ ਦਿੱਲੀ ‘ਚ ਪਹਿਲਾਂ ਹੀ ਬੱਸਾਂ ਦੇ ਦਾਖ਼ਲੇ ‘ਤੇ ਪਾਬੰਦੀ ਲੱਗੀ ਹੋਈ ਹੈ ਅਤੇ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਦੀ ਆਨਲਾਈਨ ਬੁਕਿੰਗ ਵੀ ਬੰਦ ਕੀਤੀ ਗਈ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.