Saturday, October 19, 2024
More

    Latest Posts

    ‘ਹਾਈਕੋਰਟ ਦੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ’, ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ‘ਆਪ’ ਨੇ ਦਾਇਰ ਕੀਤਾ ਜਵਾਬ | ActionPunjab


    AAP Office on Delhi High Court land: ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੈ। ਪਾਰਟੀ ‘ਤੇ ਦਿੱਲੀ ਹਾਈ ਕੋਰਟ ਦੀ ਜ਼ਮੀਨ ‘ਤੇ ਆਪਣਾ ਦਫ਼ਤਰ ਬਣਾਉਣ ਦਾ ਦੋਸ਼ ਸੀ। ਸੁਪਰੀਮ ਕੋਰਟ ਨੇ ‘ਆਪ’ ਦੇ ਇਸ ਕਦਮ ‘ਤੇ ਸਖ਼ਤ ਨਰਾਜ਼ਗੀ ਜਤਾਈ ਸੀ। ਇਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਵਿੱਚ ਆਪਣਾ ਦਾਖ਼ਲ ਕੀਤਾ ਹੈ।

    ਇਹ ਵੀ ਪੜ੍ਹੋ: ਲੋਕਾਂ ਦੇ ਵਿਰੋਧ ਵਿੱਚ ਤਾਨਾਸ਼ਾਹੀ ਤਰੀਕੇ ਛੱਡ ਦਿਓ, ਪ੍ਰਦਰਸ਼ਨਕਾਰੀਆਂ ਨੂੰ ਦੇਸ਼ ਦਾ ਦੁਸ਼ਮਣ ਨਾ ਸਮਝੋ – ਐਸ.ਕੇ.ਐਮ

    ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਸ ਜ਼ਮੀਨ ‘ਤੇ ਪਾਰਟੀ ਦਫ਼ਤਰ ਬਣਾਇਆ ਗਿਆ ਹੈ, ਉਸ ‘ਤੇ ਕੋਈ ਕਬਜ਼ਾ ਨਹੀਂ ਹੋਇਆ ਹੈ। ਸੁਪਰੀਮ ਕੋਰਟ ਦੇ ਸਾਹਮਣੇ ਆਪਣੇ ਜਵਾਬ ਵਿੱਚ ‘ਆਪ’ ਨੇ ਵਕੀਲਾਂ ਰਾਹੀਂ ਕਿਹਾ ਕਿ ਪਾਰਟੀ ਨੂੰ ਸਾਲ 2015 ਵਿੱਚ ਜ਼ਮੀਨ ਅਲਾਟ ਕੀਤੀ ਗਈ ਸੀ।

    ਇਹ ਵੀ ਪੜ੍ਹੋ: 
    ਮਨੀਪੁਰ ‘ਚ ਨਹੀਂ ਰੁੱਕ ਰਹੀ ਹਿੰਸਾ, 400 ਲੋਕਾਂ ਦੀ ਭੀੜ ਵੱਲੋਂ SP ਦਫਤਰ ‘ਤੇ ਹਮਲਾ

    ‘ਆਪ’ ਦੇ ਵਕੀਲਾਂ ਨੇ ਅੱਗੇ ਕਿਹਾ ਕਿ ਜੇਕਰ ਅਦਾਲਤ ਰਾਸ਼ਟਰੀ ਪਾਰਟੀ ਦੀ ਸਥਿਤੀ ਨੂੰ ਦੇਖਦੇ ਹੋਏ ਕਿਸੇ ਹੋਰ ਜ਼ਮੀਨ ‘ਤੇ ਫੈਸਲਾ ਦਿੰਦੀ ਹੈ ਤਾਂ ਪਾਰਟੀ ਰਾਉਸ ਐਵੇਨਿਊ ਸਥਿਤ ਦਫਤਰ ਨੂੰ ਖਾਲੀ ਕਰਨ ਲਈ ਤਿਆਰ ਹੈ।

    ਇਹ ਵੀ ਪੜ੍ਹੋ: 21 ਫਰਵਰੀ ਨੂੰ ਪੰਜਾਬ ਆਉਣਗੇ ਮਮਤਾ, ਮਾਨ ਤੇ ਕੇਜਰੀਵਾਲ ਨਾਲ ਕਰ ਸਕਦੇ ਮੁਲਾਕਾਤ

    ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੌਰਾਨ ‘ਆਪ’ ਦੇ ਵਕੀਲਾਂ ਨੇ ਇਹ ਵੀ ਕਿਹਾ ਕਿ ਜੇਕਰ ਪਾਰਟੀ ਇਹ ਦਫ਼ਤਰ ਤੁਰੰਤ ਖਾਲੀ ਕਰ ਦਿੰਦੀ ਹੈ ਤਾਂ ਉਸ ਕੋਲ ਕਿਸੇ ਹੋਰ ਦਫ਼ਤਰ ਲਈ ਕੋਈ ਥਾਂ ਨਹੀਂ ਹੋਵੇਗੀ।

    ਇਹ ਵੀ ਪੜ੍ਹੋ: ਦਿੱਲੀ ਹਾਈਕੋਰਟ ਦੀ ਜ਼ਮੀਨ ‘ਤੇ ਬਣਿਆ ‘ਆਪ’ ਦਫ਼ਤਰ, ਸੁਪਰੀਮ ਕੋਰਟ ਨੇ ਪ੍ਰਗਟਾਈ ਹੈਰਾਨੀ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.