Saturday, September 21, 2024
More

    Latest Posts

    ਪਿਆਜ਼ ਨਹੀਂ, ਇਸ ਵਾਰ ‘ਲਸਣ’ ਨੇ ਕੱਢਿਆ ਲੋਕਾਂ ਦੇ ਨਾਂਸੀ ਧੂੰਆਂ… ਕੀਮਤ 550 ਰੁਪਏ ਤੋਂ ਪਾਰ! | Action Punjab


    Garlic : ਚੋਣਾਂ ਤੋਂ ਠੀਕ ਪਹਿਲਾਂ ਇਸ ਵਾਰ ਪਿਆਜ਼ ਨਹੀਂ ਸਗੋਂ ਲਸਣ ਹੈ ਜੋ ਮਹਿੰਗਾਈ ਕਾਰਨ ਲੋਕਾਂ ਦੇ ਅੱਥਰੂ ਕੱਢਾ ਰਿਹਾ ਹੈ। ਇਸ ਦੀਆਂ ਵਧਦੀਆਂ ਕੀਮਤਾਂ ਨੇ ਨਵਾਂ ਰਿਕਾਰਡ ਬਣਾਇਆ ਹੈ। ਪਰਚੂਨ ਬਾਜ਼ਾਰ ‘ਚ ਪਿਆਜ਼ ਦਾ ਭਾਅ 30 ਤੋਂ 40 ਰੁਪਏ ਵਿਚਕਾਰ ਬਣਿਆ ਹੋਇਆ ਹੈ, ਉਥੇ ਹੀ ਲਸਣ ਦੀ ਕੀਮਤ ਹੁਣ 550 ਰੁਪਏ ਨੂੰ ਪਾਰ ਕਰ ਗਈ ਹੈ, ਇੱਥੋਂ ਤੱਕ ਕਿ ਥੋਕ ਬਾਜ਼ਾਰ ਵਿੱਚ ਲਸਣ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਤੋਂ ਉਪਰ ਪਹੁੰਚ ਗਈ ਹੈ।

    ਆਮ ਲੋਕ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਲਸਣ ਦੀ ਵਰਤੋਂ ਕਰਦੇ ਹਨ। ਫਾਰਮਾ ਇੰਡਸਟਰੀ ‘ਚ ਵੀ ਇਸ ਦੀ ਕਾਫੀ ਮੰਗ ਹੈ। ਲਸਣ ਦੇ ਤੇਲ ਦੀ ਵਰਤੋਂ ਲਗਭਗ ਸਾਰੇ ਦਰਦ-ਰਹਿਤ ਮਲ੍ਹਮਾਂ ਅਤੇ ਹੋਰ ਮਲ੍ਹਮਾਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ, ਲਸਣ ਦਾ ਉਤਪਾਦਨ ਜਿਆਦਾਤਰ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਹੁੰਦਾ ਹੈ।
    ਥੋਕ ਭਾਅ 350 ਰੁਪਏ ਨੂੰ ਪਾਰ ਕਰ ਗਿਆ
    ਦੇਸ਼ ਦੇ ਸਭ ਤੋਂ ਵੱਡੇ ਲਸਣ ਬਾਜ਼ਾਰਾਂ ‘ਚੋਂ ਇਕ ਗੁਜਰਾਤ ਦੀ ਜਾਮਨਗਰ ਮੰਡੀ ‘ਚ ਸ਼ਨੀਵਾਰ ਨੂੰ ਲਸਣ ਦੀ ਥੋਕ ਕੀਮਤ 300 ਤੋਂ 350 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ ਪਰ ਪਿਛਲੇ ਕੁਝ ਦਿਨਾਂ ‘ਚ ਇਹ 350 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉਪਰ ਚਲਾ ਗਿਆ ਹੈ। ਜਦੋਂਕਿ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇਸ ਦੀ ਪ੍ਰਚੂਨ ਕੀਮਤ 500 ਤੋਂ 550 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਲਸਣ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਰੈਸਟੋਰੈਂਟ ਮਾਲਕਾਂ ‘ਤੇ ਵੀ ਇਸ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।

    ਇਸ ਦੇ ਉਲਟ ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਓਂ ਵਿੱਚ ਪਿਆਜ਼ ਦੇ ਥੋਕ ਭਾਅ ਵਿੱਚ 100 ਤੋਂ 200 ਰੁਪਏ ਪ੍ਰਤੀ ਕੁਇੰਟਲ ਦਾ ਮਾਮੂਲੀ ਵਾਧਾ ਹੋਇਆ ਹੈ। ਇੱਥੇ ਪਿਆਜ਼ ਦੀ ਥੋਕ ਕੀਮਤ ਸਿਰਫ 15 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਰੋਜ਼ਾਨਾ ਮੁੱਲ ਨਿਗਰਾਨੀ ਅੰਕੜਿਆਂ ਮੁਤਾਬਕ ਦਿੱਲੀ ਦੇ ਪ੍ਰਚੂਨ ਬਾਜ਼ਾਰ ‘ਚ ਪਿਆਜ਼ ਦੀਆਂ ਕੀਮਤਾਂ 30 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀਆਂ।

    ਐਮਐਸਪੀ ਲਈ ਪਿਆਜ਼ ਦੇ ਕਿਸਾਨ ਵੀ ਦਿੱਲੀ ਪਹੁੰਚ ਰਹੇ ਹਨ

    ਕਰੀਬ ਦੋ ਮਹੀਨੇ ਪਹਿਲਾਂ ਸਰਕਾਰ ਨੇ ਕੀਮਤਾਂ ‘ਤੇ ਕਾਬੂ ਪਾਉਣ ਲਈ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਕਾਰਨ ਮੰਡੀਆਂ ਵਿੱਚ ਫਸਲ ਦੇ ਭਾਅ ਡਿੱਗਣ ਕਾਰਨ ਪਿਆਜ਼ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਹੁਣ ਜਦੋਂ ਕਈ ਰਾਜਾਂ ਦੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰ ਰਹੇ ਹਨ ਤਾਂ ਮਹਾਰਾਸ਼ਟਰ ਦੇ ਪਿਆਜ਼ ਕਿਸਾਨ ਵੀ ਉਨ੍ਹਾਂ ਵਿੱਚ ਸ਼ਾਮਲ ਹੋ ਰਹੇ ਹਨ। ਹਾਲਾਂਕਿ ਸਰਕਾਰ ਨੇ ਦਿੱਲੀ ਤੋਂ ਬਾਹਰ ਸ਼ੰਭੂ ਬਾਰਡਰ ਨੇੜੇ ਕਿਸਾਨਾਂ ਨੂੰ ਰੋਕ ਦਿੱਤਾ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.