Thursday, October 17, 2024
More

    Latest Posts

    ਜੇਕਰ ਤੁਹਾਨੂੰ ਵੀ ਚਾਹੀਦੇ ਨੇ ਲੰਮੇ ਵਾਲ ਤਾਂ ਵਿਟਾਮਿਨ ਈ ਨਾਲ ਭਰਪੂਰ ਇਹ ਭੋਜਨ ਦੇਣਗੇ ਫਾਇਦੇ | ActionPunjab


    Vitamin E Rich Foods: ਜਿਵੇ ਤੁਸੀਂ ਜਾਂਦੇ ਹੋ ਕਿ ਸਰਦੀਆਂ ਦੇ ਮੌਸਮ ‘ਚ ਸੁੱਕੇ ਵਾਲ, ਸਿਰ ਦੀ ਚਮੜੀ ‘ਤੇ ਡੈਂਡਰਫ ਅਤੇ ਕਈ ਵਾਰ ਵਾਲ ਝੜਨ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਾਹਰੋਂ ਕੋਸ਼ਿਸ਼ ਕਰਦੇ ਹਾਂ ਪਰ ਅਸਰ ਘੱਟ ਹੀ ਦੇਖਣ ਨੂੰ ਮਿਲਦਾ ਹੈ। ਦਸ ਦਈਏ ਕਿ ਤੁਸੀਂ ਅੰਦਰੂਨੀ ਤੌਰ ‘ਤੇ ਆਪਣੇ ਵਾਲਾਂ ਦੀ ਸਿਹਤ ਨੂੰ ਬਰਕਰਾਰ ਰੱਖ ਸਕਦੇ ਹੋ ਜਿਸ ਲਈ ਤੁਹਾਨੂੰ ਆਪਣੀ ਖੁਰਾਕ ‘ਚ ਵਿਟਾਮਿਨ ਈ ਨਾਲ ਭਰਪੂਰ ਭੋਜਨਾਂ ਨੂੰ ਸ਼ਾਮਲ ਕਰਨਾ ਹੋਵੇਗਾ, ਜੋ ਵਾਲਾਂ ਦੇ ਵਾਧੇ ‘ਚ ਮਦਦਗਾਰ ਸਾਬਤ ਹੁੰਦੇ ਹਨ।

    ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਵਿਟਾਮਿਨ ਈ ਫ੍ਰੀ ਰੈਡੀਕਲਸ ਨੂੰ ਖਤਮ ਕਰਦਾ ਹੈ ਜੋ ਖੋਪੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਚਮੜੀ ਦੀਆਂ ਸਮੱਸਿਆਵਾਂ, ਖੁਸ਼ਕੀ ਅਤੇ ਸੂਰਜ ਦੀ ਰੌਸ਼ਨੀ ਕਾਰਨ ਖੋਪੜੀ ਨੂੰ ਹੋਣ ਵਾਲੇ ਨੁਕਸਾਨ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।  ਤਾਂ ਆਓ ਜਾਂਦੇ ਹਾਂ ਆਪਣੀ ਖੁਰਾਕ ‘ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਵਧਾ ਸਕਦੇ ਹੋ।

    ਬਦਾਮ : 

    ਤੁਸੀਂ ਆਪਣੇ ਖੁਰਾਕ ‘ਚ ਬਦਾਮ ਨੂੰ ਸ਼ਾਮਲ ਕਰਕੇ ਆਪਣੇ ਵਾਲਾਂ, ਚਮੜੀ ਅਤੇ ਸਰੀਰ ਦੀ ਸਮੁੱਚੀ ਸਿਹਤ ਚੰਗੀ ਰੱਖ ਸਕਦੇ ਹੋ। ਕਿਉਂਕਿ ਇਹ ਵਿਟਾਮਿਨ ਈ ਦਾ ਚੰਗਾ ਸਰੋਤ ਹੈ।

    ਅੰਡੇ : 

    ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਿਹਤਮੰਦ ਅਤੇ ਅੰਦਰੂਨੀ ਤੌਰ ‘ਤੇ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਈ, ਆਇਰਨ, ਵਿਟਾਮਿਨ ਡੀ ਅਤੇ ਪ੍ਰੋਟੀਨ ਪਾਏ ਜਾਂਦੇ ਹਨ। ਜੋ ਵਾਲਾਂ ਨੂੰ ਵਧਣ ‘ਚ ਮਦਦ ਕਰਦੇ ਹਨ।

    ਮੂੰਗਫਲੀ : 

    ਦਸ ਦਈਏ ਕਿ ਬਦਾਮ ਦੀ ਤਰ੍ਹਾਂ, ਮੂੰਗਫਲੀ ਵੀ ਇਕ ਸੁੱਕਾ ਫਲ ਹੈ ਜੋ ਸਰੀਰ ਨੂੰ ਵਿਟਾਮਿਨ ਈ ਦੀ ਚੰਗੀ ਮਾਤਰਾ ਪ੍ਰਦਾਨ ਕਰਦਾ ਹੈ। ਮੂੰਗਫਲੀ ਨੂੰ ਸਾਦਾ ਖਾਧਾ ਜਾ ਸਕਦਾ ਹੈ, ਨਾਲ ਹੀ ਇਸ ਨੂੰ ਸਲਾਦ, ਪੋਹਾ, ਨਮਕੀਨ ਜਾਂ ਸਮੂਦੀ ‘ਚ ਵੀ ਜੋੜਿਆ ਜਾ ਸਕਦਾ ਹੈ। 

    ਸੂਰਜਮੁਖੀ ਦੇ ਬੀਜ : 

    ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਬੀਜਾਂ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਪੌਸ਼ਟਿਕ ਤੱਤ ਅਤੇ ਵਿਟਾਮਿਨ ਪਾਏ ਜਾਂਦੇ ਹਨ। ਉਸੇ ਤਾਂ ਹੀ ਸੂਰਜਮੁਖੀ ਦੇ ਬੀਜ ਵੀ ਸਿਹਤਮੰਦ ਬੀਜਾਂ ਦੀ ਸੂਚੀ ‘ਚ ਸ਼ਾਮਲ ਹਨ। ਜੋ ਵਿਟਾਮਿਨ ਈ ਨਾਲ ਭਰਪੂਰ ਹੁੰਦੇ ਹਨ। ਦਸ ਦਈਏ ਕਿ ਤੁਸੀਂ ਇਨ੍ਹਾਂ ਦਾ ਸੇਵਨ ਸਨੈਕਸ ਵਜੋਂ ਜਾਂ ਸਲਾਦ, ਪੈਨਕੇਕ, ਦਲੀਆ, ਓਟਸ ਅਤੇ ਸੂਪ ‘ਚ ਜੋੜਿਆ ਜਾ ਸਕਦਾ ਹੈ।

    ਪਾਲਕ : 

    ਹਰੀਆਂ ਪੱਤੇਦਾਰ ਸਬਜ਼ੀਆਂ ‘ਚ ਪਾਲਕ ਨੂੰ ਅਕਸਰ ਖੁਰਾਕ ਦਾ ਹਿੱਸਾ ਬਣਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਕਿਉਂਕਿ ਇਸ ‘ਚ ਵਿਟਾਮਿਨ ਈ ਦੇ ਨਾਲ-ਨਾਲ ਆਇਰਨ ਅਤੇ ਕੈਲਸ਼ੀਅਮ ਭੁਰਪੁਰ ਮਾਤਰਾ ‘ਚ ਪਾਇਆ ਜਾਂਦਾ ਹੈ।

     

    (ਡਿਸਕਲੇਮਰ :  ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

    ਇਹ ਵੀ ਪੜ੍ਹੋ:


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.