Thursday, October 17, 2024
More

    Latest Posts

    ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਭਲਕੇ ਹੜਤਾਲ ’ਤੇ ਵਕੀਲ, ਕੰਮਕਾਜ ਰਹੇਗਾ ਠੱਪ | Action Punjab


    Lawyers Strike: ਪੰਜਾਬ ਤੇ ਹਰਿਆਣਾ ਹਾਈਕੋਰਟ (Punjab and Haryana High Court ‘ਚ ਸੋਮਵਾਰ ਨੂੰ ਵਕੀਲਾਂ ਵੱਲੋਂ ਹੜਤਾਲ (Lawyers on strike) ਕੀਤੀ ਜਾਵੇਗੀ। ਇਸ ਦੌਰਾਨ ਸਾਰਾ ਕੰਮਕਾਜ ਠੱਪ ਰਹੇਗਾ। ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਦੇਰ ਸ਼ਾਮ ਸੈਕਟਰ 28 ਦੀ ਮੋਟਰ ਮਾਰਕੀਟ ਵਿੱਚ ਉੱਥੋਂ ਦੇ ਕੁਝ ਲੋਕਾਂ ਅਤੇ ਵਕੀਲਾਂ ਵਿੱਚ ਤਕਰਾਰ ਤੋਂ ਬਾਅਦ ਝੜਪ ਹੋ ਗਈ।

    ਦੱਸ ਦਈਏ ਕਿ ਇਸ ਲੜਾਈ ਵਿੱਚ ਇੱਕ ਵਕੀਲ ਦੀ ਲੱਤ ਵਿੱਚ ਫਰੈਕਚਰ ਹੋ ਗਿਆ। ਇਸ ਲੜਾਈ ਦੌਰਾਨ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਮਲਿਕ ਵੀ ਮੌਜੂਦ ਸਨ।

    ਬੇਸ਼ੱਕ ਪੁਲਿਸ ਨੇ ਦੇਰ ਰਾਤ ਐਫਆਈਆਰ ਦਰਜ ਕਰ ਲਈ ਸੀ ਪਰ ਵਕੀਲ ਮੰਗ ਕਰ ਰਹੇ ਹਨ ਕਿ ਐਫਆਈਆਰ ਵਿੱਚ ਆਈਪੀਸੀ ਦੀਆਂ ਧਾਰਾਵਾਂ 325 ਅਤੇ 326 ਸਮੇਤ ਹੋਰ ਹਲਕੀ ਧਾਰਾਵਾਂ ਸ਼ਾਮਲ ਕੀਤੀਆਂ ਜਾਣ। ਇਸ ਤੋਂ ਗੁੱਸੇ ‘ਚ ਸੋਮਵਾਰ ਨੂੰ ਵਕੀਲ ਹੜਤਾਲ ‘ਤੇ ਜਾਣਗੇ।

    ਦਰਅਸਲ, ਸ਼ੁੱਕਰਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ 28 ਦੀ ਮੋਟਰ ਮਾਰਕੀਟ ਵਿੱਚ ਲੜਾਈ ਹੋ ਗਈ। ਬਾਜ਼ਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਕੁਝ ਲੋਕਾਂ ਅਤੇ ਵਕੀਲਾਂ ਵਿੱਚ ਝੜਪ ਹੋ ਗਈ। ਇਸ ਲੜਾਈ ਵਿੱਚ ਇੱਕ ਵਕੀਲ ਦੀ ਲੱਤ ਟੁੱਟ ਗਈ।

    ਇਹ ਵੀ ਪੜ੍ਹੋ: Farmers’ Protest 2.0 Day 6 Live Update: 3 ਦਿਨ ਹੋਰ ਬੰਦ ਹੋਣਗੇ ਟੋਲ ਪਲਾਜ਼ੇ, SKM ਦਾ ਭਾਜਪਾ ਆਗੂਆਂ ‘ਤੇ ਵੀ ਵੱਡਾ ਫੈਸਲਾ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.