Saturday, September 21, 2024
More

    Latest Posts

    ਪੰਜਾਬ ਭਰ ’ਚ ਦੂਜੇ ਦਿਨ ਵੀ ਟੋਲ ਪਲਾਜ਼ੇ ਕੀਤੇ ਗਏ ਫ੍ਰੀ; BJP ਆਗੂਆਂ ਦੇ ਘਰਾਂ ਮੂਹਰੇ ਵੀ ਕੀਤੇ ਜਾ ਰਹੇ ਧਰਨੇ | Action Punjab


    Toll plaza Free In Punjab: ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦੂਜੇ ਦਿਨ ਵੀ ਟੋਲ ਟੋਲ ਪਲਾਜੇ ਟੋਲ ਮੁਕਤ ਕੀਤੇ ਗਏ। 

    ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗੁਰਾਹਾ ਦੇ ਸੀਨੀਅਰ ਆਗੂ ਬਲੌਰ ਸਿੰਘ ਘੱਲਕਲਾ ਨੇ ਦੱਸਿਆ ਕਿ ਅੱਜ ਦੂਜੇ ਦਿਨ ਜਿੱਥੇ ਸੂਬੇ ਭਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟੋਲ ਪਲਾਜੇ ਬੰਦ ਰੱਖੇ ਗਏ ਹਨ। ਉੱਥੇ ਬੀਜੇਪੀ ਦੇ ਤਿੰਨ ਵੱਡੇ ਸੀਨੀਅਰ ਆਗੂ ਸੁਨੀਲ ਜਾਖੜ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋ ਕੈਪਟਨ ਅਰਮਿੰਦਰ ਸਿੰਘ ਵਰਗੇ ਆਗੂਆਂ ਦੇ ਘਰਾਂ ਮੂਹਰੇ  ਵੀ ਧਰਨਾ ਦਿੱਤਾ ਜਾ ਰਿਹਾ ਹੈ।

    ਉਨ੍ਹਾਂ ਅੱਗੇ ਦੱਸਿਆ ਕਿ ਇਸੇ ਹੀ ਲੜੀ ਤਹਿਤ ਅੱਜ ਮੋਗਾ ਵਿੱਚ ਦੂਜੇ ਦਿਨ ਮੋਗਾ ਦਾਰਾਪੁਰ ਵਾਲਾ ਟੋਲ ਪਲਾਜਾ ਟੋਲ ਫ੍ਰੀ ਕੀਤਾ ਗਿਆ ਇਸ ਮੌਕੇ ਤੇ ਬਲੋਰ ਸਿੰਘ ਨੇ ਦੱਸਿਆ ਕਿ ਅੱਜ ਲੋੜ ਹੈ ਕਿ ਸਾਨੂੰ ਇੱਕਜੁੱਟ ਹੋ ਕੇ ਇਕੱਠਿਆਂ ਲੜਾਈ ਲੜਨ ਦੀ। ਉਹਨਾਂ ਕਿਹਾ ਕਿਹਾ ਕਿ ਇਕੱਲਿਆ ਇਕੱਲਿਆ ਕੋਈ ਵੀ ਕੋਈ ਜਥੇਬੰਦੀਆਂ ਲੜਾਈ ਨਹੀਂ ਲੜ ਸਕਦੀਆਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਮੀਟਿੰਗ ਕਰਨ ਉਪਰੰਤ ਸੰਘਰਸ਼ ਦੀ ਰੂਪ ਰੇਖਾ ਲਿਖਣੀ ਚਾਹੀਦੀ ਸੀ ਤਾਂ ਜੋ ਕਿਸਾਨੀ ਮੰਗਾਂ ਨੂੰ ਕੇਂਦਰ ਸਰਕਾਰ ਤੋਂ ਪੂਰਾ ਕਰਵਾਇਆ ਜਾ ਸਕਦਾ।

    ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸੰਭੂ ਬਾਰਡਰ ਤੋਂ ਨੌਜਵਾਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਕਿ ਜੇਕਰ ਕਿਸਾਨ ਜਥੇਬੰਦੀਆਂ ਨੇ ਇੱਕ ਦੋ ਦਿਨਾਂ ਵਿੱਚ ਕੋਈ ਸਟੈਂਡ ਨਾ ਲਿਆ ਤਾਂ ਨੌਜਵਾਨ ਦਿੱਲੀ ਜਾਣਗੇ ਤੇ ਅਜਿਹੀਆਂ ਗੱਲਾਂ ਕਰਨਾ ਚੰਗੀ ਗੱਲ ਨਹੀਂ ਉਹਨਾਂ ਕਿਹਾ ਕਿ ਕੋਈ ਵੀ ਲੜਾਈ ਆ ਉਸ ਨੂੰ ਇੱਕਜੁੱਟਤਾ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ।

    ਉਹਨਾਂ ਕਿਹਾ ਕਿ ਕਿਸਾਨ ਆਗੂਆਂ ਦੀ ਲੜਾਈ ਇੱਕ ਹੈ ਮੰਗਾਂ ਇੱਕ ਹਨ ਪਿਛਲੇ ਲੰਬੇ ਸਮੇਂ ਤੋਂ ਉਹੀ ਮੰਗਾਂ ਲਮਕਦੀਆਂ ਆ ਰਹੀਆਂ ਹਨ ਕਿ ਲਖੀਮਪੁਰ ਖੀਰੀ ਦੇ ਕਤਲੇ ਆਮ ਕਰਨ ਵਾਲੇ ਬੀਜੇਪੀ ਆਗੂਆਂ ਨੂੰ ਸਜ਼ਾਵਾਂ ਦਵਾਉਣਾ ਕਿਸਾਨੀ ਸੰਘਰਸ਼ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣ ਅਤੇ ਕਿਸਾਨਾਂ ਦਾ ਕਰਜ਼ਾ ਮੁਕਤ ਕਰਨਾ ਅਤੇ ਸਾਰੀਆਂ ਫਸਲਾਂ ਤੇ ਐਮਐਸਪੀ ਵਰਗੀਆਂ ਮੰਗਾਂ ਨੂੰ ਪ੍ਰਵਾਨ ਕਰਾਉਣ ਲਈ ਸਾਨੂੰ ਇੱਕਜੁੱਟ ਹੋਣ ਦੀ ਲੋੜ ਹੈ।

    ਇਹ ਵੀ ਪੜ੍ਹੋ: ਇਨਕਮ ਟੈਕਸ ਨੇ ਸਾਲਾਂ ਦਾ ਰਿਫੰਡ ਜਾਰੀ ਕੀਤਾ, LIC ਨੂੰ 22 ਹਜ਼ਾਰ ਕਰੋੜ ਰੁਪਏ ਦਾ ਹੋਇਆ ਲਾਭ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.