Friday, October 18, 2024
More

    Latest Posts

    ਪੂਰਨ ਸੂਰਜ ਗ੍ਰਹਿਣ ਹੋਵੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਲੱਗੇਗਾ | Action Punjab


    Solar Eclipse 2024: ਸਾਲ ਦਾ ਪਹਿਲਾ ਸੂਰਜ ਗ੍ਰਹਿਣ ਇਸ ਵਾਰ ਅਪ੍ਰੈਲ ਵਿੱਚ ਲੱਗੇਗਾ, ਜੋ ਕਿ ਪੂਰਨ ਸੂਰਜ ਗ੍ਰਹਿਣ (Solar Eclipse 2024 date) ਕਿਹਾ ਜਾ ਰਿਹਾ ਹੈ। ਸੂਰਜ ਗ੍ਰਹਿਣ ਦਾ ਅਸਰ ਹਰ ਚੀਜ਼ ‘ਤੇ ਪੈਂਦਾ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗੇਗਾ। ਇਹ ਰਾਤ 9:12 ਤੋਂ ਲੈ ਕੇ ਅੱਧੀ ਰਾਤ 1:25 ਵਜੇ ਤੱਕ ਰਹੇਗਾ। ਇਸ ਸੂਰਜ ਗ੍ਰਹਿਣ (Total Solar Eclipse 2024) ਦੀ ਕੁੱਲ ਮਿਆਦ 4 ਘੰਟੇ 25 ਮਿੰਟ ਤੱਕ ਹੋਵੇਗੀ। ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ। ਜੇਕਰ ਚੰਦ ਗ੍ਰਹਿਣ ਦੀ ਗੱਲ ਕੀਤੀ ਜਾਵੇ ਤਾਂ ਇਹ ਹੋਲੀ ਵਾਲੇ ਦਿਨ ਲੱਗੇਗਾ, ਜੋ ਕਿ ਸਾਲ ਦਾ ਪਹਿਲਾ ਚੰਦ ਗ੍ਰਹਿਣ ਹੋਵੇਗਾ।

    ਕਿਵੇਂ ਲੱਗਦਾ ਹੈ ਸੂਰਜ ਗ੍ਰਹਿਣ

    ਇਹ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਸੂਰਜ ਅਤੇ ਧਰਤੀ ਵਿਚਾਲਿਓਂ ਚੰਦਰਮਾ ਲੰਘਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਧਰਤੀ ਜਦੋਂ ਸੂਰਜ ਦਾ ਚੱਕਰ ਕੱਟਦੀ ਹੈ ਤਾਂ ਚੰਦਰਮਾ ਵੀ ਧਰਤੀ ਦਾ ਚੱਕਰ ਲਗਾਉਂਦਾ ਹੈ। ਇਸ ਦੌਰਾਨ ਹੀ ਚੰਦਰਮਾ, ਧਰਤੀ ਅਤੇ ਸੂਰਜ ਦੇ ਵਿਚਕਾਰੋਂ ਲੰਘਦਾ ਹੈ ਤਾਂ ਕੁੱਝ ਹਿੱਸਾ ਰੌਸ਼ਨੀ ਨੂੰ ਰੋਕਦਾ ਹੈ ਅਤੇ ਸੂਰਜ ਦਾ ਇੱਕ ਹਿੱਸਾ ਲੁਕ ਜਾਂਦਾ ਹੈ, ਤਾਂ ਇਸ ਨੂੰ ਅੰਸ਼ਿਕ ਸੂਰਜ ਗ੍ਰਹਿਣ ਕਹਿੰਦੇ ਹਨ, ਪਰ ਜਦੋਂ ਸੂਰਜ ਪੂਰਾ ਚੰਦਰਮਾ ਦੇ ਪਿਛੇ ਲੁਕ ਜਾਂਦਾ ਹੈ ਤਾਂ ਇਸ ਨੂੰ ਪੂਰਨ ਸੂਰਜ ਗ੍ਰਹਿਣ ਕਹਿਦੇ ਹਨ।

    ਦੱਸ ਦਈਏ ਕਿ ਪਿਛਲੇ 7 ਸਾਲਾਂ ਵਿੱਚ ਦੂਜੀ ਵਾਰ ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਹ ਇੱਕ ਅਨੋਖੀ ਖਗੋਲ ਘਟਨਾ ਹੈ, ਜੋ ਉਸ ਸਮੇਂ ਹੋਵੇਗੀ ਜਦੋਂ ਸੂਰਜ ਦੀ ਸਰਗਰਮੀ ਪੂਰੀ ਸ਼ਿਖਰ ‘ਤੇ ਹੋਵੇਗੀ। ਜਦਕਿ 2017 ‘ਚ ਸੂਰਜ ਦਾ ਇਹ ਪੱਧਰ ਬਹੁਤ ਘੱਟ ਸੀ।

    ਕਿੱਥੇ ਦੇਖਿਆ ਜਾਵੇਗਾ ਸੂਰਜ ਗ੍ਰਹਿਣ

    ਸੂਰਜ ਗ੍ਰਹਿਣ ਅਮਰੀਕਾ ਦੇ ਟੈਕਸਾਸ ਵਿੱਚ ਦੁਪਹਿਰ 1:27 ਵਜੇ (Solar Eclipse 2024 time) ਵਿਖਾਈ ਦੇਵੇਗਾ, ਕਿਉਂਕਿ ਚੰਦਰਮਾ ਦਾ ਪਰਛਾਵਾਂ ਉੱਤਰ-ਪੂਰਬ ਵੱਲ ਵਧਦਾ ਹੈ। ਸਭ ਤੋਂ ਲੰਮੀ ਮਿਆਦ ਟੋਰੀਓਨ ਮੈਕਸੀਕੋ ਨੇੜੇ 4 ਮਿੰਟ ਅਤੇ 27 ਸਕਿੰਟ ਹੋਵੇਗੀ, ਜੋ ਕਿ 2017 ਨਾਲੋਂ ਲਗਭਗ ਦੁੱਗਣੀ ਹੋਵੇਗੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.