Saturday, September 21, 2024
More

    Latest Posts

    Cardiac Arrest ਤੇ Heart Attack ’ਚੋਂ ਕਿਹੜਾ ਹੈ ਜਿਆਦਾ ਖ਼ਤਰਨਾਕ ?, ਜਾਣੋ ਦੋਹਾਂ ’ਚ ਕੀ ਹੈ ਫਰਕ | Action Punjab


    Cardiac Arrest or Heart attack: ਜਦੋਂ ਅਸੀਂ ਦਿਲ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਬੀਮਾਰੀਆਂ ਹੁੰਦੀਆਂ ਹਨ ਜੋ ਇੱਕ ਸਮਾਨ ਦਿਖਾਈ ਦਿੰਦੀਆਂ ਹਨ ਅਤੇ ਲੋਕ ਅਕਸਰ ਉਹਨਾਂ ਨੂੰ ਇੱਕੋ ਬੀਮਾਰੀ ਸਮਝਦੇ ਹਨ। ਹਾਲਾਂਕਿ, ਇਹ ਸਮੱਸਿਆਵਾਂ ਅਤੇ ਉਨ੍ਹਾਂ ਦੇ ਇਲਾਜ ਬਹੁਤ ਵੱਖਰੇ ਹਨ। ਇਨ੍ਹੀਂ ਦਿਨੀਂ ਵਿਗੜਦੀ ਜੀਵਨ ਸ਼ੈਲੀ ਅਤੇ ਰੁਝੇਵਿਆਂ ਦੇ ਵਿਚਕਾਰ ਦਿਲ ਦਾ ਦੌਰਾ ਪੈਣ ਅਤੇ ਕਾਰਡੀਅਕ ਅਰੈਸਟ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਹ ਦੋਵੇਂ ਕਿਤੇ ਵੀ, ਕਦੇ ਵੀ ਅਤੇ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ।

    ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਹੁਤ ਹੀ ਘੱਟ ਲੋਕਾਂ ਨੂੰ ਇਨ੍ਹਾਂ ਦੋਹਾਂ ਵਿਚਾਲੇ ਫਰਕ ਸਮਝ ਵਿੱਚ ਆਉਂਦਾ ਹੈ। ਤਾਂ ਆਓ ਆਪਣੇ ਇਸ ਲੇਖ ਰਾਹੀ ਤੁਹਾਨੂੰ ਇਨ੍ਹਾਂ ਦੋਹਾਂ ਵਿਚਾਲੇ ਫਰਕ ਸਮਝਾਉਂਦੇ ਹਾਂ। 

    ਹਾਰਟ ਅਟੈਕ ਅਤੇ ਕਾਰਡੀਅਕ ਅਰੈਸਟ ਦੇ ਵਿਚਾਲੇ ਅੰਤਰ

    ਕਾਰਡੀਅਕ ਅਰੈਸਟ ਅਤੇ ਹਾਰਟ ਅਟੈਕ ‘ਚ ਕਾਫੀ ਫਰਕ ਹੁੰਦਾ ਹੈ। ਦਿਲ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਖੂਨ ਦਿਲ ਤੱਕ ਨਹੀਂ ਪਹੁੰਚਦਾ, ਪਰ ਕਾਰਡੀਅਕ ਅਰੈਸਟ ਵਿੱਚ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ।

    ਜਦੋਂ ਧਮਨੀਆਂ ‘ਚ ਖੂਨ ਦਾ ਵਹਾਅ ਰੁਕ ਜਾਂਦਾ ਹੈ ਜਾਂ ਖਤਮ ਹੋ ਜਾਂਦਾ ਹੈ ਤਾਂ ਦਿਲ ਦਾ ਉਹ ਹਿੱਸਾ ਆਕਸੀਜਨ ਦੀ ਕਮੀ ਕਾਰਨ ਮਰਨਾ ਸ਼ੁਰੂ ਹੋ ਜਾਂਦਾ ਹੈ। ਦੂਜੇ ਪਾਸੇ ਕਾਰਡੀਅਕ ਅਰੈਸਟ ਵਿੱਚ ਦਿਲ ਅਚਾਨਕ ਧੜਕਣਾ ਬੰਦ ਕਰ ਦਿੰਦਾ ਹੈ। ਅਜਿਹਾ ਹੋਣ ‘ਤੇ ਕੁਝ ਵੀ ਹੋ ਸਕਦਾ ਹੈ।

    ਹਾਰਟ ਅਟੈਕ ਜਾਂ ਕਾਰਡੀਅਕ ਅਰੈਸਟ ਕਿਹੜਾ ਜ਼ਿਆਦਾ ਖ਼ਤਰਨਾਕ ਹੈ?

    ਜੇਕਰ ਅਸੀਂ ਇਨ੍ਹਾਂ ਦੋਵਾਂ ‘ਚੋਂ ਜ਼ਿਆਦਾ ਖ਼ਤਰਨਾਕ ਦੀ ਗੱਲ ਕਰੀਏ ਤਾਂ ਉਹ ਹੈ ਕਾਰਡੀਅਕ ਅਰੈਸਟ। ਕਿਉਂਕਿ ਇਸ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਉਂਦੇ। ਜਦਕਿ ਹਾਰਟ ਅਟੈਕ ਦੇ ਲੱਛਣ 48 ਤੋਂ 24 ਘੰਟੇ ਪਹਿਲਾਂ ਹੀ ਦਿਖਾਈ ਦੇਣ ਲੱਗ ਪੈਂਦੇ ਹਨ। ਦਿਲ ਦੇ ਦੌਰੇ ਵਿੱਚ, ਮਰੀਜ਼ ਨੂੰ ਠੀਕ ਹੋਣ ਅਤੇ ਆਪਣੀ ਜਾਨ ਬਚਾਉਣ ਦਾ ਮੌਕਾ ਮਿਲਦਾ ਹੈ। ਜਦਕਿ ਕਾਰਡੀਅਕ ਅਰੈਸਟ ਪੈਣ ਦਾ ਕੋਈ ਮੌਕਾ ਨਹੀਂ ਮਿਲਦਾ ਹੈ। 

    ਕਾਰਡੀਅਕ ਅਰੈਸਟ ਦੇ ਲੱਛਣ 

    1. ਕਾਰਡੀਅਕ ਅਰੈਸਟ ਪੈਣ ਦਾ ਕੋਈ ਲੱਛਣ ਨਹੀਂ ਹੁੰਦਾ, ਇਹ ਹਮੇਸ਼ਾ ਅਚਾਨਕ ਹੀ ਆਉਂਦਾ ਹੈ।
    2. ਜਦੋਂ ਵੀ ਕੋਈ ਮਰੀਜ਼ ਡਿੱਗਦਾ ਹੈ, ਤਾਂ ਇਹ ਕਾਰਡੀਅਕ ਅਰੈਸਟ ਪੈਣ ਕਾਰਨ ਹੁੰਦਾ ਹੈ, ਇਸਦੀ ਪਛਾਣ ਕਰਨ ਦੇ ਕਈ ਤਰੀਕੇ ਹਨ।
    3. ਜਦੋਂ ਕੋਈ ਵੀ ਮਰੀਜ਼ ਡਿੱਗਦਾ ਹੈ ਤਾਂ ਉਦੋਂ ਉਸਦੀ ਪਿੱਠ ਅਤੇ ਮੋਢਿਆਂ ਨੂੰ ਥਪਥਪਾਉਣ ਤੋਂ ਬਾਅਦ ਕੋਈ ਰਿਐਕਸ਼ਨ ਨਹੀਂ ਮਿਲਦਾ ਹੈ। 
    4. ਮਰੀਜ਼ ਦੇ ਦਿਲ ਦੀ ਧੜਕਣ ਅਚਾਨਕ ਬਹੁਤ ਤੇਜ਼ ਹੋ ਜਾਂਦੀ ਹੈ ਅਤੇ ਉਹ ਆਮ ਤੌਰ ‘ਤੇ ਸਾਹ ਨਹੀਂ ਲੈ ਪਾਉਂਦਾ।
    5. ਨਬਜ਼ ਅਤੇ ਬਲੱਡ ਪ੍ਰੈਸ਼ਰ ਰੁਕ ਜਾਂਦਾ ਹੈ।
    6. ਅਜਿਹੀ ਸਥਿਤੀ ‘ਚ ਦਿਮਾਗ ਅਤੇ ਸਰੀਰ ਦੇ ਹੋਰ ਹਿੱਸਿਆਂ ਤੱਕ ਖੂਨ ਨਹੀਂ ਪਹੁੰਚਦਾ।

    (ਡਿਸਕਲੇਮਰ :  ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

    ਇਹ ਵੀ ਪੜ੍ਹੋ: Weather : ਪੰਜਾਬ ਸਮੇਤ ਉੱਤਰੀ ਭਾਰਤ ’ਚ ਅੱਜ ਤੂਫ਼ਾਨ ਤੇ ਮੀਂਹ ਦਾ ਆਰੇਂਜ ਅਲਰਟ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.