Sunday, October 20, 2024
More

    Latest Posts

    ਰਾਤ ਦੀਆਂ ਰੋਟੀਆਂ ਤੋਂ ਬਣਾਓ ਸਵਾਦਿਸ਼ਟ ਕੇਕ, ਜਾਣੋ ਵਿਧੀ | Action Punjab


    How To Make Yummy Cake From Roti: ਅੱਜਕਲ ਜ਼ਿਆਦਾਤਰ ਹਰ ਕਿਸੇ ਦੇ ਘਰ ਰਾਤ ਨੂੰ ਰੋਟੀਆਂ ਬਚ ਜਾਂਦੀਆਂ ਹਨ ਪਰ ਲੋਕ ਜਾਂ ਉਨ੍ਹਾਂ ਨੂੰ ਅਗਲੇ ਦਿਨ ਖਾ ਲੈਂਦੇ ਹਨ ਜਾਂ ਫਿਰ ਸੁੱਟ ਦਿੰਦੇ ਹਨ। ਪਰ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਰੋਟੀ ਨਾਲ ਸੁਆਦੀ ਕੇਕ ਬਣਾਇਆ ਜਾ ਸਕਦਾ ਹੈ, ਜਿਸ ‘ਤੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ। ਨਾਲ ਹੀ ਇਹ ਬਣਾਉਣਾ ਕਾਫੀ ਆਸਾਨ ਹੈ। ਤਾਂ ਆਉ ਜਾਂਦੇ ਹਾਂ ਰਾਤ ਦੀਆਂ ਬਚੀਆਂ ਰੋਟੀਆਂ ਨਾਲ ਕੇਕ ਬਣਾਉਣ ਦਾ ਤਰੀਕਾ ਅਤੇ ਇਸ ਨੂੰ ਬਣਾਉਣ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ।

    ਕੇਕ ਲਈ ਲੋੜੀਦੀਆਂ ਚੀਜ਼ਾਂ: ਦਸ ਦਈਏ ਕਿ ਤੁਹਾਨੂੰ ਕੇਕ ਲਈ ਸਭ ਤੋਂ ਪਹਿਲਾਂ ਰਾਤ ਦੀਆਂ ਬੱਚਿਆਂ 4-5 ਰੋਟੀਆਂ ਲੈਣੀਆਂ ਹੋਣਗੀਆਂ। ਇਸ ਤੋਂ ਇਲਾਵਾ ਤੁਹਾਨੂੰ ਕਈ ਚੀਜ਼ਾਂ ਦੀ ਲੋੜ ਹੋਵੇਗੀ, ਜਿਵੇਂ – ਪੈਨ, ਦੁੱਧ, ਬਿਸਕੁਟ, ਮਿੱਠਾ ਸੋਡਾ, ਬੇਕਿੰਗ ਸੋਡਾ, ਸ਼ੂਗਰ, ਕੂਕਰ, ਘੀ, ਬੇਕਿੰਗ ਪੇਪਰ, ਕੇਕ ਪੈਨ, ਨਾਲ ਹੀ ਜੇਕਰ ਤੁਹਾਡੇ ਕੋਲ ਓਵਨ ਹੈ ਤਾਂ ਕੁੱਕਰ ਦੀ ਵਰਤੋਂ ਨਾ ਕਰੋ।

    ਕੇਕ ਬਣਾਉਣ ਦਾ ਆਸਾਨ ਤਰੀਕਾ

    • ਰਾਤ ਦੀਆਂ ਬੱਚਿਆਂ ਰੋਟੀਆਂ ਨਾਲ ਕੇਕ ਬਣਾਉਣ ਤੁਹਾਨੂੰ ਸਭ ਤੋਂ ਪਹਿਲਾਂ, ਰੋਟੀਆਂ ਨੂੰ ਤਵੇ ‘ਤੇ ਚੰਗੀ ਤਰ੍ਹਾਂ ਭੁੰਨੋ।
    • ਫਿਰ ਉਨ੍ਹਾਂ ਨੂੰ ਕੱਪੜੇ ਨਾਲ ਦਬਾਉਣਾ ਹੋਵੇਗਾ ਅਤੇ ਰੋਟੀਆਂ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਉਹ ਕੁਰਕੁਰਾ ਨਾ ਹੋ ਜਾਣ।
    • ਜਦੋਂ ਇਹ ਸਖ਼ਤ ਹੋ ਜਾਣ ਤਾਂ ਗਰਾਈਂਡਰ ‘ਚ ਪੀਸ ਕੇ ਬਰੀਕ ਪਾਊਡਰ ਬਣਾ ਲਓ।
    • ਇਸ ਤੋਂ ਬਾਅਦ ਪਾਰਲੇ ਬਿਸਕੁਟ ਜਾਂ ਕਿਸੇ ਹੋਰ ਬਿਸਕੁਟ ਨੂੰ ਗ੍ਰਾਈਂਡਰ ‘ਚ ਪੀਸ ਲਓ।
    • ਫਿਰ ਤੁਹਾਨੂੰ ਦੋਵੇਂ ਪਾਊਡਰਾਂ ਨੂੰ ਮਿਲਾਉਣਾ ਹੋਵੇਗਾ 
    • ਇਸ ਤੋਂ ਬਾਅਦ ਦੁੱਧ ਪਾ ਕੇ ਆਟਾ ਬਣਾ ਲਓ।
    • ਫਿਰ ਇਸ ‘ਚ ਖੰਡ ਮਿਲਾਉਣੀ ਹੋਵੇਗੀ।
    • ਇਸਤੋਂ ਬਾਅਦ ਇਕ ਚਮਚ ਬੇਕਿੰਗ ਪਾਊਡਰ ਅਤੇ ਬੇਕਿੰਗ ਸੋਡਾ ਮਿਲਾਉਣਾ ਹੋਵੇਗਾ।
    • ਕੇਕ ਬਣਾਉਣ ਵਾਲੇ ਭਾਂਡੇ ‘ਚ ਘਿਓ ਲਗਾਉਣਾ ਹੋਵੇਗਾ ਅਤੇ ਬੇਕਿੰਗ ਪੇਪਰ ਨਾਲ ਲਾਈਨ ਕਰਨਾ ਹੋਵੇਗਾ।
    • ਫਿਰ ਉਸ ਭਾਂਡੇ ‘ਚ ਸਾਰਾ ਆਟਾ ਪਾਉਣਾ ਹੋਵੇਗਾ।
    • ਹੁਣ ਕੁੱਕਰ ਨੂੰ ਗੈਸ ‘ਤੇ ਰੱਖ ਦਿਓ। ਬਿਨਾਂ ਰਬੜ ਦੇ ਇਸ ਦੇ ਢੱਕਣ ਨੂੰ ਢੱਕ ਦਿਓ।
    • ਇਸਤੋਂ ਬਾਅਦ ਕੁਝ ਦੇਰ ਲਈ ਚੰਗੀ ਤਰ੍ਹਾਂ ਗਰਮ ਕਰਨਾ ਹੋਵੇਗਾ।
    • ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਇਸ ‘ਚ ਸਟੈਂਡ ਪਾ ਕੇ ਕੇਕ ਦੇ ਭਾਂਡੇ ‘ਚ ਆਟਾ ਪਾ ਦਿਓ।
    • ਅੰਤ ‘ਚ ਇਸ ਨੂੰ 25-30 ਮਿੰਟ ਲਈ ਢੱਕ ਕੇ ਛੱਡ ਦਿਉ। ਤੁਹਾਡਾ ਕੇਕ ਹੁਣ ਤਿਆਰ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.