ਸਮਾਜਿਕ ਸੰਸਥਾ ਖਾਲਸਾ ਸਰਬਤ ਸੇਵਾ ਵੱਲੋਂ ਗੁਰੂ ਹਰਿ ਰਾਏ ਸਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਤੇ 21 ਅਤੇ 22 ਫਰਵਰੀ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਖੂਨ ਦਾਨ ਕੈਂਪ ਅਤੇ ਫਰੀ ਮੈਡੀਕਲ ਚੈਕਅਪ, ਹੋਮੋਓਪੈਥੀ, ਆਯੁਰਦੇਵੈਦਿਕ ਕੈਂਪ ਲਗਾਏ ਗਏ। ਇਸ ਦੋ ਦਿਨਾਂ ਕੈੰਪ ਵਿੱਚ 268 ਤੋਂ ਵੱਧ ਸੰਗਤਾਂ ਨੇ ਖੂਨ ਦਾਨ ਕੀਤਾ ਅਤੇ ਹਜਾਰਾਂ ਸੰਗਤਾਂ ਨੇ ਫ੍ਰੀ ਚੇਕਅੱਪ ਕਰਵਾਇਆ।
ਖਾਲਸਾ ਸਰਬਤ ਸੇਵਾ ਦੇ ਸੇਵਾਦਾਰ ਸਤਿਵੰਦਰ ਸਿੰਘ ਮਲ੍ਹੀ, ਜਗਦੀਪ ਸਿੰਘ, ਨਸੀਬ ਸਿੰਘ ਸੰਧੂ, ਜਸਿਵੰਦਰ ਸਿੰਘ, ਨਿਰਪਿੰਦਰ ਸਿੰਘ, ਸਿੰਘ, ਧਰਮਿੰਦਰ ਸਿੰਘ, ਗੋਪਾਲ ਸਰਮਾ, ਸਤਿੰਦਰ ਸਿੰਘ, ਇਕਬਾਲ ਸਿੰਘ, ਜਤਿੰਦਰ ਸਿੰਘ, ਨਵਜੋਤ ਸਿੰਘ, ਸੂਰਜ ਸਿੰਘ, ਮੰਨੀ ਸਿੰਘ, ਜਰਨੈਲ ਸਿੰਘ ਅਤੇ ਹੋਰ 60 ਤੋਂ ਵੱਧ ਮੈਂਬਰ ਹਾਜ਼ਰ ਸਨ।
ਸਤਵਿੰਦਰ ਸਿੰਘ ਨੇ ਦਸਿਆ ਕੀ ਖਾਲਸਾ ਸਰਬਤ ਸੇਵਾ ਪਿਛਲੇ 8 ਸਾਲ਼ਾ ਤੋਂ ਚੰਗੀਗੜ, ਮੋਹਾਲੀ, ਪੰਚਕੂਲਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜਿਵੇਂ ਕਿ ਸੈਕਟਰ 32 ਹਸਪਤਾਲ ਵਿੱਚ ਮਰੀਜਾ ਲਈ ਲੰਗਰ ਦੀ ਸੇਵਾ, ਗਰੀਬ ਲੜਕੀਆਂ ਦੇ ਵਿਆਹ ਦੀ ਸੇਵਾ, ਲੋੜਵੰਦ ਮਰੀਜਾਂ ਦੇ ਇਲਾਜ ਦੀ ਸੇਵਾ, ਗਰੀਬ ਬਚਿਆਂ ਦੀ ਪੜਾਈ ਵਿੱਚ ਆਰਥਿਕ ਮਦੱਦ, ਖੇਡਾਂ ਨੂੰ ਪਰਫੁਲਿੱਤ ਕਰਨ ਲਈ ਸਲਾਨਾ ਕਬੱਡੀ ਕੱਪ, ਖੇਡ ਗਰਾਉਂਡਾ ਦੀ ਸੇਵਾ, ਫਰੀ ਡਿਸਪੈਂਸਰੀ ਅਤੇ ਖਾਲਸਾ ਸਰਬੱਤ ਸੇਵਾ ਵੱਲੋਂ ਸਰਦੀ ਵਿੱਚ ਹਰ ਸਾਲ 1000 -2000 ਗਰਮ ਕੰਬਲਾਂ ਦੀ ਸੇਵਾ ਕੀਤੀ ਜਾਦੀ ਹੈ।
ਖਾਲਸਾ ਸਰਬੱਤ ਸੇਵਾ ਵੈਲਫ਼ੇਅਰ ਕਮੇਟੀ ਵੱਲੋ, ਗੁਰੂ ਹਰਿ ਰਾਏ ਸਹਿਬ ਜੀ ਦੇ ਗੁਰਪੁਰਬ ਵਾਲੇ ਦਿਨ ਗੁਰੂਘਰ ਲਈ ਲੱਖਾਂ ਦੀ ਲਾਗਤ ਵਾਲੀ ਸਬਮੇਰਸੀਬਲ 25 hp ਦੀ ਮੋਟਰ ਭੇਟ ਕੀਤੀ।