Saturday, September 21, 2024
More

    Latest Posts

    ਸੰਗਰਾਮ ਸਿੰਘ ਨੇ ਪ੍ਰੋ. ਕੁਸ਼ਤੀ ਚੈਂਪੀਅਨਸ਼ਿਪ ‘ਚ ਗੱਡਿਆ ਭਾਰਤ ਦਾ ਝੰਡਾ, ਪਾਕਿ ਦੇ ਮੁਹੰਮਦ ਸਈਅਦ ਨੂੰ ਹਰਾਇਆ | Action Punjab


    International Pro Wrestling Championship in Dubai: ਦੁਬਈ ‘ਚ ਚੱਲ ਰਹੀ ਕੁਸ਼ਤੀ ਦੀ ਚੈਂਪੀਅਨਸ਼ਿਪ ‘ਚ ਸੰਗਰਾਮ ਸਿੰਘ ਨੇ ਭਾਰਤ ਦਾ ਲੋਹਾ ਮੰਨਵਾਇਆ ਹੈ। ਸੰਗਰਾਮ ਸਿੰਘ ਨੇ ਅੰਤਰਰਾਸ਼ਟਰੀ ਪ੍ਰੋ. ਕੁਸ਼ਤੀ ਚੈਂਪੀਅਨਸ਼ਿਪ ‘ਚ ਪਾਕਿਸਤਾਨ ਦੇ ਮੁਹੰਮਦ ਸਈਅਦ ਨੂੰ 30-23 ਦੇ ਕਰੀਬੀ ਮੁਕਾਬਲੇ ‘ਚ ਹਰਾ ਦਿੱਤਾ ਹੈ। ਜਿੱਤ ਦੇ ਨਾਲ ਹੀ ਸੰਗਰਾਮ ਸਿੰਘ (Sangram Singh) ਨੇ ਕੁੱਲ 6 ਰਾਊਂਡਾਂ ਦੇ ਮੁਕਾਬਲੇ ਨਾਲ ਸੋਨ ਤਮਗੇ ਤੇ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਅਤੇ ਮੈਟ ਉਪਰ ਇਕ ਵਾਰ ਫਿਰ ਆਪਣਾ ਦਬਦਬਾ ਕਾਇਮ ਕੀਤਾ ਕਰ ਲਿਆ ਹੈ।

    ‘ਦੇਸ਼ ਵਾਸੀਆਂ ਅਤੇ ਨੌਜਵਾਨਾਂ ਨੂੰ ਸਮਰਪਤ ਕੀਤੀ ਜਿੱਤ’

    ਆਪਣੀ ਇਸ ਜਿੱਤ ਤੋਂ ਬਾਅਦ ਸੰਗਰਾਮ ਸਿੰਘ ਨੇ ਕਿਹਾ, ‘ਇਹ ਜਿੱਤ ਮੇਰੇ ਸਾਰੇ ਦੇਸ਼ਵਾਸੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਹਮੇਸ਼ਾ ਮੇਰਾ ਅਤੇ ਮੇਰੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਵੀ ਸਮਰਪਿਤ ਹੈ, ਜੋ ਵੱਡੇ ਸੁਪਨੇ ਦੇਖਦੇ ਹਨ। ਹਰ ਕਿਸੇ ਨੂੰ ਉਨ੍ਹਾਂ ਦੇ ਸੁਪਨਿਆਂ ‘ਤੇ ਚੱਲਣ ਲਈ ਪ੍ਰੇਰਿਤ ਕਰਨ ਦੇ ਇੱਕੋ ਇੱਕ ਉਦੇਸ਼ ਨਾਲ ਮੈਟ ‘ਤੇ ਵਾਪਸ ਆਉਣਾ, ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਨੂੰ ਦਿਖਾ ਸਕਿਆ ਕਿ ਇਹ ਕੀਤਾ ਜਾ ਸਕਦਾ ਹੈ।

    ਸੰਗਰਾਮ ਨੇ ਅੱਗੇ ਕਿਹਾ ਕਿ, ਪਾਕਿਸਤਾਨੀ ਖਿਡਾਰੀ ਵਿਰੁੱਧ ਮੁਕਾਬਲਾ ਕਰਨਾ, ਜਿਹੜਾ ਕਿ ਖੁਦ ਵਿੱਚ ਇੱਕ ਮੁਹਾਰਤ ਹਾਸਲ ਖਿਡਾਰੀ ਹੈ। ਇਸ ਗੱਲ ਦੀ ਗਵਾਹੀ ਹੈ ਕਿ ਉਮਰ ਕੋਈ ਰੋੜਾ ਨਹੀਂ ਹੁੰਦੀ। ਮੈਂ ਵਰਲਡ ਪ੍ਰੋਫੈਸ਼ਨਲ ਕੁਸ਼ਤੀ ਹੱਬ ਵੱਲੋਂ ਕਰਵਾਈ ਆਪਣੀ ਇਸ ਵਾਪਸੀ ਨੂੰ ਪੂਰਾ ਕਰਨ ਲਈ ਇੱਕ ਮਹਾਨ ਲੜਾਈ ਦਾ ਇੰਤਜ਼ਾਰ ਕਰ ਰਿਹਾ ਹਾਂ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.