Saturday, September 21, 2024
More

    Latest Posts

    Paytm Payments ਬੈਂਕ ਦੇ ਬੋਰਡ ਤੋਂ ਵਿਜੈ ਸ਼ੇਖਰ ਸ਼ਰਮਾ ਨੇ ਦਿੱਤਾ ਅਸਤੀਫਾ | Action Punjab


    Vijay Shekhar Sharma Step down board of Paytm Payments Bank: Paytm ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਕਾਰੋਬਾਰ ਦੇ ਸਮਾਪਤ ਹੋਣ ਦੀ 15 ਮਾਰਚ ਦੀ ਸਮਾਂ ਸੀਮਾ ਤੋਂ ਪਹਿਲਾਂ Paytm Payments Bank ਲਿਮਟਿਡ (PPBL) ਦੇ ਪਾਰਟ-ਟਾਈਮ ਗੈਰ-ਕਾਰਜਕਾਰੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ਼ਰਮਾ ਪੇਟੀਐਮ ਪੇਮੈਂਟਸ ਬੈਂਕ ਵਿੱਚ 51% ਹਿੱਸੇਦਾਰੀ ਦੇ ਮਾਲਕ ਹਨ। Paytm ਦੀ ਮੂਲ ਕੰਪਨੀ One97 Communications (OCL) ਨੇ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦਿੱਤੀ।

    ਇਸ ਵਿੱਚ ਕਿਹਾ ਗਿਆ ਹੈ, “ਕੰਪਨੀ ਨੂੰ ਵੱਖਰੇ ਤੌਰ ‘ਤੇ ਸੂਚਿਤ ਕੀਤਾ ਗਿਆ ਹੈ ਕਿ ਵਿਜੇ ਸ਼ੇਖਰ ਸ਼ਰਮਾ ਨੇ ਵੀ ਇਸ ਤਬਦੀਲੀ ਨੂੰ ਸਮਰੱਥ ਬਣਾਉਣ ਲਈ ਪੇਟੀਐਮ ਪੇਮੈਂਟ ਬੈਂਕ (Paytm Payment Bank) ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। PPBL ਨੇ ਸਾਨੂੰ ਸੂਚਿਤ ਕੀਤਾ ਹੈ ਕਿ ਉਹ ਇੱਕ ਨਵੇਂ ਚੇਅਰਮੈਨ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰਨਗੇ।”

    RBI ਨੇ NPCI ਨੂੰ UPI ਸਿਸਟਮ ਵਿੱਚ ਇੱਕ ਤੀਜੀ ਧਿਰ ਐਪਲੀਕੇਸ਼ਨ ਪ੍ਰਦਾਤਾ ਬਣਨ ਲਈ One 97 Communications Ltd ਦੀ ਬੇਨਤੀ ਦੀ ਸਮੀਖਿਆ ਕਰਨ ਲਈ ਕਿਹਾ ਹੈ। ਆਰਬੀਆਈ ਦਾ ਕਹਿਣਾ ਹੈ ਕਿ ਜੇਕਰ OCL ਨੂੰ TPAP ਦਾ ਦਰਜਾ ਮਿਲਦਾ ਹੈ, ਤਾਂ @paytm ਹੈਂਡਲ ਨੂੰ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਨਿਰਵਿਘਨ ਮਾਈਗਰੇਟ ਕੀਤਾ ਜਾਣਾ ਚਾਹੀਦਾ ਹੈ।

    ਰਿਜ਼ਰਵ ਬੈਂਕ ਨੇ ਕੀਤੀ ਸੀ ਪੇਟੀਐਮ ‘ਤੇ ਕਾਰਵਾਈ

    ਦੱਸ ਦਈਏ ਕਿ ਹੈ ਕਿ 29 ਜਨਵਰੀ ਨੂੰ ਆਰਬੀਆਈ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਪੇਟੀਐਮ ਪੇਮੈਂਟਸ ਬੈਂਕ ‘ਤੇ ਕਈ ਪਾਬੰਦੀਆਂ ਲਗਾਈਆਂ ਸਨ। RBI ਨੇ ਪੇਟੀਐਮ ਪੇਮੈਂਟਸ ਬੈਂਕ ਨੂੰ 29 ਫਰਵਰੀ ਤੋਂ ਬਾਅਦ ਨਵੇਂ ਡਿਪਾਜ਼ਿਟ ਅਤੇ ਕ੍ਰੈਡਿਟ ਲੈਣ-ਦੇਣ ਨੂੰ ਰੋਕਣ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਨੂੰ 15 ਮਾਰਚ, 2024 ਤੱਕ ਰਾਹਤ ਦਿੱਤੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.