Thursday, October 17, 2024
More

    Latest Posts

    Google Maps ਨੂੰ ਆਫਲਾਈਨ ਕਿਵੇਂ ਕਰੀਏ ਡਾਊਨਲੋਡ ? ਇਹ ਆਸਾਨ ਤਰੀਕਾ ਤੁਹਾਡੀ ਕਰੇਗਾ ਮਦਦ | Action Punjab


    How to Download Google Maps Offline: ਜਿਵੇ ਤੁਸੀਂ ਜਾਣਦੇ ਹੋ ਕਿ ਸਮਾਰਟਫ਼ੋਨਸ ‘ਚ ਉਪਲਬਧ ਇਨ-ਬਿਲਡ ਗੂਗਲ ਮੈਪਸ ਐਪਲੀਕੇਸ਼ਨ ਇੱਕ ਬਹੁਤ ਹੀ ਸ਼ਾਨਦਾਰ ਐਪ ਹੈ, ਜੋ ਲੋਕਾਂ ਨੂੰ ਰਸਤਾ ਲੱਭਣ ‘ਚ ਮਦਦ ਕਰਦੀ ਹੈ।
     
    ਉਪਭੋਗਤਾ ਇਸ ਐਪ ਦੀ ਮਦਦ ਨਾਲ ਕਿਸੇ ਵੀ ਜਗ੍ਹਾ ‘ਤੇ ਪਹੁੰਚਣ ਦਾ ਤਰੀਕਾ ਜਾਣ ਸਕਦਾ ਹੈ। ਜਿਸ ਲਈ ਉਸ ਨੂੰ ਐਪ ‘ਚ ਆਪਣਾ ਸ਼ੁਰੂਆਤੀ ਬਿੰਦੂ ਅਤੇ ਮੰਜ਼ਿਲ ਬਿੰਦੂ ਦਰਜ ਕਰਨਾ ਹੋਵੇਗਾ। ਫਿਰ ਐਪ ਤੁਹਾਨੂੰ ਉਸ ਜਗ੍ਹਾ ਤੱਕ ਪਹੁੰਚਣ ਦਾ ਰਸਤਾ ਦਸੇਗਾ। ਨਾਲ ਹੀ ਇਹ ਐਪ ਇੰਟਰਨੈੱਟ ਦੀ ਵਰਤੋਂ ਕਰਕੇ, ਇਹ ਐਪ ਉਸ ਸਥਾਨ ਤੱਕ ਪਹੁੰਚਣ ਲਈ ਪੂਰੀ ਜਾਣਕਾਰੀ ਦਿੰਦਾ ਹੈ। 

    ਦਸ ਦਈਏ ਕਿ ਇਹ ਐਪਲੀਕੇਸ਼ਨ ਉਪਭੋਗਤਾ ਨੂੰ ਇਹ ਵੀ ਦੱਸਦੀ ਹੈ ਕਿ ਉਸ ਨੇ ਕਿਹੜਾ ਹਾਈਵੇਅ ਲੈਣਾ ਹੈ ਅਤੇ ਕਿੱਥੇ ਮੋੜ ਲੈਣਾ ਹੈ। ਇਸ ਤੋਂ ਬਾਅਦ ਉਪਭੋਗਤਾ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ‘ਚ ਕਿੰਨਾ ਸਮਾਂ ਲੱਗੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੂਗਲ ਮੈਪਸ ਨੂੰ ਆਫਲਾਈਨ ਕਿਵੇਂ ਵਰਤਣਾ ਹੈ। 
     
    ਦਸ ਦਈਏ ਕਿ ਗੂਗਲ ਮੈਪਸ ਐਪ ਨੂੰ ਆਫਲਾਈਨ ਵਰਤਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਇੰਟਰਨੈੱਟ ਉਪਲਬਧ ਨਾ ਹੋਣ ‘ਤੇ ਵੀ ਤੁਸੀਂ ਇਸ ਦੀ ਵਰਤੋਂ ਕਰ ਸਕੋਗੇ। ਜਿਵੇਂ ਕਿ ਕਈ ਵਾਰ ਇਹ ਹੁੰਦਾ ਹੈ ਕਿ ਸਫ਼ਰ ਦੌਰਾਨ ਜਾਂ ਪਹਾੜਾਂ ‘ਚ ਨੈੱਟਵਰਕ ਉਪਲਬਧ ਨਹੀਂ ਹੁੰਦਾ। 

    ਅਜਿਹੇ ‘ਚ ਗੂਗਲ ਮੈਪਸ ਦਾ ਆਫਲਾਈਨ ਵਿਸ਼ੇਸ਼ਤਾ ਤੁਹਾਡੇ ਲਈ ਫਾਇਦੇਮੰਦ ਹੋਵੇਗੀ। ਇਸ ਐਪ ਦੀ ਮਦਦ ਨਾਲ, ਤੁਸੀਂ ਉਸ ਜਗ੍ਹਾ ਦਾ ਨਕਸ਼ਾ ਪਹਿਲਾਂ ਹੀ ਡਾਊਨਲੋਡ ਕਰ ਸਕਦੇ ਹੋ ਜਿੱਥੇ ਤੁਸੀਂ ਜਾ ਰਹੇ ਹੋ। ਜਦੋਂ ਕੋਈ ਨੈੱਟਵਰਕ ਨਾ ਹੋਵੇ ਤਾਂ ਤੁਸੀਂ ਇਸ ਰਸਤੇ ਨੂੰ ਦੇਖ ਸਕੋਗੇ। ਤਾਂ ਆਓ ਜਾਂਦੇ ਹਾਂ ਗੂਗਲ ਮੈਪਸ ‘ਤੇ ਆਫਲਾਈਨ ਰਸਤੇ ਨੂੰ ਕਿਵੇਂ ਡਾਊਨਲੋਡ ਕਰਨਾ ਹੈ। 

    ਐਂਡਰੌਇਡ ‘ਚ ਆਫਲਾਈਨ ਡਾਊਨਲੋਡ ਕਰਨ ਦਾ ਤਰੀਕਾ 

    • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਗੂਗਲ ਮੈਪਸ ਖੋਲ੍ਹ ਕੇ ਆਪਣੀ ਮੰਜ਼ਿਲ ਨੂੰ ਖੋਜਣਾ ਹੋਵੇਗਾ।
    • ਇਸ ਤੋਂ ਬਾਅਦ ਤੁਹਾਨੂੰ ਉੱਪਰ ਸੱਜੇ ਪਾਸੇ ਤਿੰਨ ਬਿੰਦੀਆਂ ਵਾਲਾ ਮੀਨੂ ਨੂੰ ਖੋਲ੍ਹਣਾ ਹੋਵੇਗਾ।
    • ਫਿਰ ਤੁਹਾਨੂੰ ‘ਡਾਊਨਲੋਡ ਆਫਲਾਈਨ ਮੈਪ’ ਦਿਖਾਈ ਦੇਵੇਗਾ ਉਸ ‘ਚ ਉਹ ਖੇਤਰ ਚੁਣੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।
    • ਅੰਤ ‘ਚ ਡਾਊਨਲੋਡ ਦੇ ਵਿਕਲਪ ਨੂੰ ਚੁਣ ਕੇ ਡਾਊਨਲੋਡ ਕਰ ਸਕਦੇ ਹੋ। 

    ਆਈਫੋਨ ‘ਚ ਆਫਲਾਈਨ ਡਾਊਨਲੋਡ ਕਰਨ ਦਾ ਤਰੀਕਾ 

    • ਆਈਫੋਨ ‘ਚ ਵੀ ਤੁਹਾਨੂੰ ਸਭ ਤੋਂ ਪਹਿਲਾ ਗੂਗਲ ਮੈਪਸ ਖੋਲ ਕੇ ਆਪਣੀ ਮੰਜ਼ਿਲ ਦੀ ਖੋਜਣਾ ਹੋਵੇਗਾ।
    • ਇਸ ਤੋਂ ਬਾਅਦ, ਜਿੱਥੇ ਤੁਸੀਂ ਦਿਸ਼ਾ ਨਿਰਦੇਸ਼, ਸੇਵ ਵਿਕਲਪ ਅਤੇ ਹੋਰ ਚੀਜ਼ਾਂ ਦੇਖਦੇ ਹੋ, ਸੱਜੇ ਪਾਸੇ ਸਲਾਈਡ ਕਰਨਾ ਹੋਵੇਗਾ।
    • ਫਿਰ ਤੁਹਾਨੂੰ ਉਥੇ ‘ਡਾਊਨਲੋਡ ਆਫਲਾਈਨ ਮੈਪ’ ਦਾ ਵਿਕਲਪ ਮਿਲੇਗਾ।
    • ਉਸ ਨੂੰ ਚੁਣਨ ਤੋਂ ਬਾਅਦ ਤੁਸੀਂ ਇਹ ਚੁਣਨ ਦੇ ਯੋਗ ਹੋਵੋਗੇ ਕਿ ਤੁਸੀਂ ਕਿੰਨਾ ਵੱਡਾ ਖੇਤਰ ਡਾਊਨਲੋਡ ਕਰਨਾ ਚਾਹੁੰਦੇ ਹੋ।
    • ਅੰਤ ‘ਚ ‘ਡਾਊਨਲੋਡ’ ਦੇ ਵਿਕਲਪ ਨੂੰ ਚੁਣ ਕੇ ਤੁਸੀਂ ਡਾਊਨਲੋਡਿੰਗ ਸ਼ੁਰੂ ਕਰ ਸਕਦੇ ਹੋ।

    ਇਹ ਵੀ ਪੜ੍ਹੋ: Google Chrome ਨੂੰ ਅੱਜ ਹੀ ਕਰਲੋ ਅਪਡੇਟ; ਸਰਕਾਰ ਨੇ ਦਿੱਤੀ ਇਹ ਚਿਤਾਵਨੀ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.