Saturday, October 19, 2024
More

    Latest Posts

    ਮਾਲੀ ‘ਚ ਵਾਪਰਿਆ ਵੱਡਾ ਸੜਕ ਹਾਦਸਾ; ਪੁਲ ਤੋਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 31 ਲੋਕਾਂ ਦੀ ਮੌਤ | Action Punjab


    West Africa Accident: ਅਫਰੀਕੀ ਦੇਸ਼ ਮਾਲੀ ਵਿੱਚ ਮੰਗਲਵਾਰ ਨੂੰ ਇੱਕ ਬੱਸ ਹਾਦਸਾ (road accident) ਵਾਪਰਨ ਦਾ ਦੁਖਦ ਸਮਾਚਾਰ ਹਾਸਿਲ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਇਸ ਹਾਦਸੇ ’ਚ ਮੌਕੇ ’ਤੇ ਹੀ 31 ਲੋਕਾਂ ਦੀ ਮੌਤ ਹੋ ਗਈ। 

    ਦੱਸ ਦਈਏ ਕਿ ਇਹ ਘਟਨਾ ਪੱਛਮੀ ਸ਼ਹਿਰ ਦੇ ਕੇਨੀਬਾ ਵਿੱਚ ਵਾਪਰੀ ਜਦੋਂ ਇੱਕ ਬੱਸ ਨਦੀ ਦੇ ਇੱਕ ਪੁਲ ਤੋਂ ਡਿੱਗ ਗਈ। ਇਸ ਸੜਕ ਹਾਦਸੇ ‘ਚ 10 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਬਾਰੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ  ਨੂੰ ਮਾਲੀ ‘ਚ 31 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।

    ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੁਰਕੀਨਾ ਫਾਸੋ ਵੱਲ ਜਾ ਰਹੀ ਇੱਕ ਬੱਸ ਦੇਸ਼ ਦੇ ਦੱਖਣ-ਪੂਰਬ ਵਿੱਚ ਇੱਕ ਪੁਲ ਤੋਂ ਡਿੱਗ ਗਈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਵਾਪਰਿਆ। ਇਸ ਹਾਦਸੇ ਦਾ ਕਾਰਨ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋਹਣਾ ਦੱਸਿਆ ਜਾ ਰਿਹਾ ਹੈ। ਘਟਨਾ ਦੇ ਬਾਰੇ ਵਿਚ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਮਾਲੀ ਵਿਚ ਮੰਗਲਵਾਰ ਨੂੰ 31 ਲੋਕਾਂ ਦੀ ਮੌਤ ਹੋ ਗਈ ਹੈ।

    ਇਹ ਵੀ ਪੜ੍ਹੋ: ਕੀ ਹਿਮਾਚਲ ‘ਚ ਡਿੱਗੇਗੀ ਸੁੱਖੂ ਸਰਕਾਰ? ਰਾਜਪਾਲ ਨਾਲ ਮੁਲਾਕਾਤ ਅਤੇ ਬਜਟ ਸੈਸ਼ਨ ‘ਚ ਵੋਟਿੰਗ ਕਰਵਾਉਣ ਦੀ ਮੰਗ

    ਕਾਬਿਲੇਗੌਰ ਹੈ ਕਿ ਪੱਛਮੀ ਅਫ਼ਰੀਕਾ ਵਿੱਚ ਸੜਕ ਦੁਰਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਸਾਲ 2023 ਲਈ ਸੰਯੁਕਤ ਰਾਸ਼ਟਰ ਦੇ ਅੰਕੜੇ ਦਰਸਾਉਂਦੇ ਹਨ ਕਿ ਦੁਨੀਆ ਦੇ ਲਗਭਗ ਇੱਕ ਚੌਥਾਈ ਟ੍ਰੈਫਿਕ ਮੌਤਾਂ ਅਫਰੀਕਾ ਵਿੱਚ ਹੁੰਦੀਆਂ ਹਨ, ਭਾਵੇਂ ਕਿ ਮਹਾਂਦੀਪ ਵਿੱਚ ਦੁਨੀਆ ਦੇ ਵਾਹਨ ਫਲੀਟ ਦਾ ਸਿਰਫ 2 ਫੀਸਦ ਹਿੱਸਾ ਹੈ।

    ਇਹ ਵੀ ਪੜ੍ਹੋ: WTO ਦੇ ਖਿਲਾਫ ਕਿਸਾਨ ਕਿਉਂ ਕਰ ਰਹੇ ਹਨ ਪ੍ਰਦਰਸ਼ਨ? ਸਮਝੋ ਪੂਰਾ ਤਰਕ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.