Wednesday, October 16, 2024
More

    Latest Posts

    ਕੋਰੀਅਰ ਘੁਟਾਲਾ ਕੀ ਹੁੰਦਾ ਹੈ? ਜਾਣੋ ਇਸ ਤੋਂ ਬਚਣ ਦਾ ਤਰੀਕਾ | ActionPunjab


    Courier Scam: ਅੱਜਕਲ੍ਹ ਦੇਸ਼ ‘ਚ ਨਿੱਤ ਨਵੇਂ ਤਰੀਕਿਆਂ ਨਾਲ ਘੁਟਾਲੇ ਹੋ ਰਹੇ ਹਨ, ਜਿਸ ਬਾਰੇ ਸਰਕਾਰ ਅਤੇ ਸਾਈਬਰ ਏਜੰਸੀਆਂ ਲੋਕਾਂ ਨੂੰ ਸੁਚੇਤ ਕਰ ਰਹੀਆਂ ਹਨ ਪਰ ਉਸ ਨਾਲ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਹੈ। ਕਿਉਂਕਿ ਦੇਸ਼ ‘ਚ ਕਈ ਮਹੀਨਿਆਂ ਤੋਂ ਕੋਰੀਅਰ ਘੋਟਾਲਾ ਚੱਲ ਰਿਹਾ ਹੈ। ਕਈ ਲੋਕ ਸ਼ਿਕਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਕਰੋੜਾਂ ਰੁਪਏ ਕਢਵਾ ਲਏ ਗਏ ਹਨ। ਦਸ ਦਈਏ ਕਿ ਹੁਣ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਸਾਈਬਰ ਏਜੰਸੀ ਸਾਈਬਰ ਦੋਸਤ ਨੇ ਇਸ ਕੋਰੀਅਰ ਘੁਟਾਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਤਾਂ ਆਓ ਜਾਣਦੇ ਹਾਂ ਕੋਰੀਅਰ ਘੋਟਾਲਾ ਕੀ ਹੈ ਅਤੇ ਇਸ ਤੋਂ ਬਚਣ ਦਾ ਤਰੀਕਾ ਕੀ ਹੈ…

    ਸਾਈਬਰ ਦੋਸਤ ਨੇ ਕੀ ਕਿਹਾ?

    ਦਸ ਦਈਏ ਕਿ ਸਾਈਬਰ ਦੋਸਤ ਨੇ Twitter ਐਕਸ ‘ਤੇ ਇਕ ਪੋਸਟ ‘ਚ ਦੱਸਿਆ ਹੈ ਕਿ ਅਜਿਹੇ ਫਰਜ਼ੀ ਅਧਿਕਾਰੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਘੁਟਾਲੇ ਕਰਨ ਵਾਲੇ ਪੁਲਿਸ, ਐਨਸੀਆਰਬੀ ਏਜੰਟਾਂ ਦੀ ਨਕਲ ਕਰਕੇ ਫਰਜ਼ੀ ਕਾਲ ਕਰਦੇ ਹਨ ਅਤੇ ਲੋਕਾਂ ਨੂੰ ਆਪਣੇ ਫਰਜ਼ੀ ਕੋਰੀਅਰ ਬਾਰੇ ਧੋਖਾ ਦਿੰਦੇ ਹਨ। ਅਜਿਹੇ ਘੁਟਾਲਿਆਂ ਜਾਂ ਕਾਲਾਂ ਦੀ ਰਿਪੋਰਟ ਕਰੋ।

    ਕੋਰੀਅਰ ਘੁਟਾਲਾ ਕੀ ਹੈ?

    ਇਹ ਇੱਕ ਨਵੀਂ ਕਿਸਮ ਦਾ ਘੋਟਾਲਾ ਹੈ, ਜਿਸ ‘ਚ ਸਾਈਬਰ ਘੁਟਾਲੇਬਾਜ਼ ਕਸਟਮ ਅਧਿਕਾਰੀ ਜਾਂ ਕੋਰੀਅਰ ਕੰਪਨੀ ਦੇ ਅਧਿਕਾਰੀ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਨਸ਼ਿਆਂ ਜਾਂ ਕਸਟਮ ਦੇ ਨਾਂ ’ਤੇ ਡਰਾਉਂਦੇ ਹਨ। ਦਸ ਦਈਏ ਕਿ ਉਹ ਲੋਕਾਂ ਨੂੰ ਫੋਨ ਕਰਕੇ ਇਹ ਕਹਿੰਦੇ ਹਨ ਕਿ ਤੁਹਾਡਾ ਇੱਕ ਕੋਰੀਅਰ ਆਇਆ ਹੈ ਜਿਸ ਵਿੱਚ ਨਾਜਾਇਜ਼ ਸਾਮਾਨ ਹੈ। ਇਸਤੋਂ ਬਾਅਦ ਇਹ ਘੁਟਾਲੇਬਾਜ਼ ਲੋਕਾਂ ਨੂੰ ਧੋਖਾ ਦੇਣ ਲਈ ਸਕਾਈਪ ਕਾਲ ਕਰਦੇ ਹਨ। ਇਸਤੋਂ ਬਾਅਦ ਬੈਂਕ ਖਾਤੇ ਦੀ ਜਾਣਕਾਰੀ ਲੈ ਕੇ ਵੈਰੀਫਿਕੇਸ਼ਨ ਦੇ ਨਾਂ ‘ਤੇ ਠੱਗੀ ਮਾਰਦੇ ਹਨ।

    ਘੁਟਾਲੇ ਤੋਂ ਬਚਣ ਦਾ ਤਰੀਕਾ

    • ਜੇਕਰ ਤੁਸੀਂ ਕੋਈ ਕੋਰੀਅਰ ਆਰਡਰ ਨਹੀਂ ਕੀਤਾ ਹੈ ਤਾਂ ਤੁਹਾਨੂੰ ਕੋਰੀਅਰ ਤੋਂ ਕਾਲ ਕਿਉਂ ਆ ਰਹੀ ਹੈ।
    • ਅਜਿਹੀਆਂ ਕਾਲਾਂ ਦਾ ਜਵਾਬ ਨਾ ਦਿਓ।
    • ਜੇਕਰ ਕੋਈ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ, ਤਾਂ ਉਸ ਨੂੰ ਬਲਾਕ ਕਰੋ ਅਤੇ ਸਾਈਬਰ ਥਾਣੇ ‘ਚ ਸ਼ਿਕਾਇਤ ਕਰੋ।
    • ਜੇਕਰ ਕੋਈ ਕਸਟਮ ਵਿਭਾਗ ਦੇ ਨਾਂ ‘ਤੇ ਫੋਨ ਕਰਦਾ ਹੈ ਤਾਂ ਉਸ ਨਾਲ ਗੱਲ ਨਾ ਕਰੋ।

    ਸਭ ਤੋਂ ਜ਼ਰੂਰੀ ਗੱਲ ਹੈ ਕਿ ਕਿਸੇ ਵੀ ਕੀਮਤ ‘ਤੇ ਬੈਂਕ ਵੇਰਵੇ ਵਰਗੀ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਜੇਕਰ ਕੋਈ ਤੁਹਾਨੂੰ ਵੈੱਬ ਲਿੰਕ ਭੇਜਦਾ ਹੈ, ਤਾਂ ਉਸ ‘ਤੇ ਕਲਿੱਕ ਨਾ ਕਰੋ। ਅਜਿਹੇ ਘੁਟਾਲਿਆਂ ਬਾਰੇ 155260 ‘ਤੇ ਕਾਲ ਕਰਕੇ ਸ਼ਿਕਾਇਤ ਕਰੋ ਜਾਂ cybercrime.gov.in ‘ਤੇ ਜਾ ਕੇ ਔਨਲਾਈਨ ਸ਼ਿਕਾਇਤ ਕਰੋ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.