Saturday, September 21, 2024
More

    Latest Posts

    ਹੋਟਲ ‘ਚ ਰੁਕਣ ਵਾਲਿਆਂ ਨੂੰ ਮੁਫ਼ਤ ਮਿਲਦੀਆਂ ਹਨ ਇਹ ਚੀਜ਼ਾਂ! ਜਾਣੋ ਤੇ ਕਰੋ ਆਪਣਾ ਫਾਇਦਾ | Action Punjab


    Hotel Stay: ਜੇਕਰ ਤੁਸੀਂ ਵੀ ਕਿਤੇ ਬਾਹਰ ਜਾਂ ਕਿਸੇ ਕੰਮ ਲਈ ਦੂਜੇ ਸ਼ਹਿਰ ਜਾ ਕੇ ਹੋਟਲ ਜਾਂ ਰੈਸਟੋਰੈਂਟ (Resturant) ਵਿੱਚ ਰੁਕਦੇ ਹੋ ਜਾਂ ਫਿਰ ਕਦੇ ਰੁਕਣਾ ਪੈਂਦਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਛੁੱਟੀਆਂ ਮਨਾਉਣ ਜਾਣ ਸਮੇਂ ਵੀ ਹੋਟਲ ਵਿੱਚ ਰੁਕਣਾ ਪੈ ਸਕਦਾ ਹੈ। ਇਸ ਲਈ ਹੋਟਲ ‘ਚ ਰੁਕਣ ਦੌਰਾਨ ਤੁਹਾਨੂੰ ਕਿਹੜੀਆਂ ਸਹੂਲਤਾਂ ਜਾਂ ਕਿਹੜੀਆਂ ਚੀਜ਼ਾਂ ਮੁਫ਼ਤ ‘ਚ ਮਿਲਦੀਆਂ ਹਨ, ਉਸ ਬਾਰੇ ਜਾਣ ਲੈਣਾ ਚਾਹੀਦਾ ਹੈ, ਕਿਉਂਕਿ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਇਨ੍ਹਾਂ ਚੀਜ਼ਾਂ ‘ਤੇ ਉਨ੍ਹਾਂ ਦਾ ਹੱਕ ਹੁੰਦਾ ਹੈ।

    ਹਾਲਾਂਕਿ ਇਹ ਸਹੂਲਤਾਂ ਇਸ ਚੀਜ਼ ‘ਤੇ ਨਿਰਭਰ ਕਰਦੀਆਂ ਹਨ ਕਿ ਤੁਸੀ ਕਿਹੜੀ ਰੇਂਜ ਦੇ ਹੋਟਲ ‘ਚ ਰੁਕੇ ਹੋ, ਉਸ ਅਨੁਸਾਰ ਹੀ ਸਹੂਲਤਾਂ ਮਿਲਦੀਆਂ ਹਨ। ਕੁਝ ਥਾਵਾਂ ‘ਤੇ ਚੰਗੀ ਕੁਆਲਿਟੀ ਵਿੱਚ ਸਾਨੂੰ ਮੁਫਤ ਚੀਜਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਘਰ ਵੀ ਲੈ ਕੇ ਜਾ ਸਕਦੇ ਹਾਂ। ਇਸ ਲਈ ਤੁਸੀ ਇਥੇ ਦੱਸੀ ਸੂਚੀ ਵਿੱਚ ਉਹ ਚੀਜ਼ਾਂ ਨੋਟ ਕਰ ਸਕਦੇ ਹੋ।

    Holiday Experts ਦੇ ਅਨੁਸਾਰ, ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਹੜੀਆਂ ਹੋਟਲ ‘ਚ ਵਰਤੋਂ ਦੇ ਨਾਲ ਤੁਸੀ ਘਰ ਵੀ ਲਿਆ ਸਕਦੇ ਹੋ। ਮਾਰਕ ਜੌਹਨਸਨ ਦਾ ਕਹਿਣਾ ਹੈ ਕਿ ਹੋਟਲ ਦੇ ਕਮਰੇ ਤੋਂ ਚੈੱਕ ਆਊਟ ਕਰਦੇ ਸਮੇਂ ਤੁਸੀਂ ਸ਼ੈਂਪੂ, ਕੰਡੀਸ਼ਨਰ, ਸਾਬਣ ਅਤੇ ਬਾਡੀ ਲੋਸ਼ਨ ਦੀਆਂ ਉਹ ਬੋਤਲਾਂ ਲਿਆ ਸਕਦੇ ਹੋ, ਜੋ ਸਿਰਫ਼ ਤੁਹਾਨੂੰ ਵਰਤਣ ਲਈ ਦਿੱਤੀਆਂ ਹਨ। ਇਸਤੋਂ ਇਲਾਵਾ ਜੇਕਰ ਉੱਥੇ ਚਮੜੇ ਦਾ ਬੰਨ੍ਹਿਆ ਹੋਇਆ ਪੈਡ, ਪੈਨ-ਪੈਨਸਿਲ ਜਾਂ ਕਾਪੀ ਦਿੱਤੀ ਗਈ ਹੈ, ਤਾਂ ਇਹ ਵੀ ਲਿਆ ਸਕਦੇ ਹੋ।

    ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਤੁਸੀਂ ਬਿਸਕੁਟ, ਟੀਬੈਗ, ਕੌਫੀ ਦੇ ਥੈਲੇ, ਕਰੀਮ ਜਾਂ ਚੀਨੀ ਦੇ ਪੈਕੇਟ ਵੀ ਲਿਆ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਸਿਲਾਈ ਕਿੱਟ, ਸਿੰਗਲ ਯੂਜ਼ ਚੱਪਲਾਂ ਜਾਂ ਡਰਾਈ ਕਲੀਨਿੰਗ ਬੈਗ ਲਿਆ ਸਕਦੇ ਹੋ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.