Saturday, September 21, 2024
More

    Latest Posts

    ਵਿਧਾਨ ਸਭਾ ‘ਚ CM ਦੇ ਸ਼ਬਦੀ ਹਮਲੇ ਮਗਰੋਂ ਨਵਜੋਤ ਸਿੱਧੂ ਦਾ ਬਿਆਨ | Action Punjab


    CM Mann vs Navjot Sidhu: ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਸ਼ਾਮ ਨੂੰ ਇਕ ਵਾਰ ਫਿਰ ਮੀਡੀਆ ਨਾਲ ਰੂਬਰੂ ਹੁੰਦੀਆਂ CM ਭਗਵੰਤ ਮਾਨ ਦੀ ‘ਆਪ’ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ‘ਤੇ ਘੇਰਿਆ। ਉਨ੍ਹਾਂ ਸਰਕਾਰ ਦੀ ਨੀਤੀ ‘ਤੇ ਸਵਾਲ ਉਠਾਉਂਦੇ ਹੋਏ ਸ਼ਰਾਬ ਨੀਤੀ, ਬਿਜਲੀ ਅਤੇ ਮਾਈਨਿੰਗ ‘ਤੇ ਸਰਕਾਰ ਨੂੰ ਕਰੜੇ ਹੱਥੀਂ ਲਿਆ।

    ‘ਕਰਜ਼ਾ ਲੈ ਦਿੱਤੀ ਬਿਜਲੀ’

    ਬਿਜਲੀ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਕਰਜ਼ਾ ਲੈ ਕੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ, ਜਿਸ ਦਾ ਬੋਝ ਆਉਣ ਵਾਲੀ ਪੀੜ੍ਹੀ ‘ਤੇ ਪਿਆ ਹੈ। ਜਿਸ ਕਾਰਨ ਪੰਜਾਬ ਦੇ ਨੌਜਵਾਨ ਆਪਣੇ ਭਵਿੱਖ ਨੂੰ ਅਸੁਰੱਖਿਅਤ ਸਮਝਦਿਆਂ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਰਾਤ 2 ਵਜੇ ਤੱਕ ਮੀਟਿੰਗ ਕਰਨ ਦੇ ਦਾਅਵੇ ’ਤੇ ਸਵਾਲ ਉਠਾਏ ਜਾ ਰਹੇ ਨੇ, ਮੀਟਿੰਗ ਦਾ ਕੀ ਨਤੀਜਾ ਨਿਕਲਿਆ।

    ‘ਬੱਚਿਆਂ ਤੱਕ ਜਾ ਕੇ ਬੋਲਣਾ ਬਿਲਕੁਲ ਗਲਤ’ 

    ਵਿਧਾਨ ਸਭਾ ਸੈਸ਼ਨ ਵਿੱਚ ਹੰਗਾਮੇ ਨੂੰ ਲੈ ਕੇ ਵਰਤੀ ਗਈ ਭਾਸ਼ਾ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕਾਰਵਾਈ ਨੂੰ ਲੈ ਕੇ ਪ੍ਰਤੀਕਰਮ ਆਇਆ ਹੈ। ਮੁੱਖ ਮੰਤਰੀ ਹੋਣ ਦੇ ਨਾਤੇ ਕਿਸੇ ਦੇ ਬੱਚਿਆਂ ਤੱਕ ਜਾਕੇ ਬੋਲਣਾ ਬਿਲਕੁਲ ਵੀ ਠੀਕ ਨਹੀਂ ਹੈ, ਇਨ੍ਹਾਂ ਗੱਲਾਂ ਦਾ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਲਈ ਅਜਿਹਾ ਵਿਵਹਾਰ ਠੀਕ ਨਹੀਂ ਹੈ। ਜਨਤਾ ਨੇ ਇਨ੍ਹਾਂ ਲੋਕਾਂ ਨੂੰ ਕਾਨੂੰਨ ਅਤੇ ਵਿਕਾਸ ਲਈ ਚੁਣਿਆ ਹੈ, ਜਿਸ ਦੀ ਚਰਚਾ ਨਹੀਂ ਕੀਤੀ ਗਈ। ਨਿੱਜੀ ਹਮਲੇ ਦੀ ਨੀਤੀ ਸਹੀ ਨਹੀਂ ਹੈ।

    ‘ਕੰਟਰੈਕਟ ਫਾਰਮਿੰਗ ਅਤੇ ਮਾਈਨਿੰਗ ਨੂੰ ਉਤਸ਼ਾਹਿਤ ਕੀਤਾ’

    ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨੇ ਐਮ.ਐਸ.ਪੀ. ਨੂੰ ਲੈ ਕੇ ਕੰਟਰੈਕਟ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਰਫ਼ ਪੰਜ ਫ਼ਸਲਾਂ ਨੂੰ ਐਮ.ਐਸ.ਪੀ. ਵਿੱਚ ਲਿਆਉਣ ਦੀ ਗੱਲ ਹੋ ਰਹੀ ਹੈ ਜਦੋਂਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਸੀ। ਜੇਕਰ ਇਹ ਲਾਗੂ ਹੋ ਗਿਆ ਹੁੰਦਾ ਤਾਂ ਉਹ ਵਾਅਦੇ ਦਾ ਪੱਕਾ ਮੁੱਖ ਮੰਤਰੀ ਮੰਨਿਆ ਜਾਣਾ ਸੀ। ਰੇਤ ਦੀ ਟਰਾਲੀ 2000 ਰੁਪਏ ਵਿੱਚ ਦੇਣ ਦੇ ਦਾਅਵੇ ਵੀ ਪੂਰੀ ਤਰ੍ਹਾਂ ਫੇਲ ਹੋ ਗਏ ਹਨ ਅਤੇ ਕੀਮਤ ਕਈ ਗੁਣਾਂ ਵੱਧ ਗਈ ਹੈ।

    ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਨਵਜੋਤ ਸਿੰਘ ਸਿੱਧੂ ‘ਤੇ ਸ਼ਬਦੀ ਹਮਲਾ ਕਰਦੇ ਹੋਏ CM ਮਾਨ ਨੇ ਵਿਧਾਨ ਸਭਾ ‘ਚ ਕਿਹਾ ਕਿ ਕਾਂਗਰਸ ‘ਚ ਉਨ੍ਹਾਂ ਦਾ ਕੋਈ ਪਿਆਰਾ ਮਿੱਤਰ ਨਹੀਂ ਹੈ, ਪਰ ਫਿਰ ਵੀ ਉਹ ਹਰੇਕ ਨੂੰ ‘ਮਿੱਤਰ ਪਿਆਰੇ’ ਕਹਿੰਦਾ ਰਹਿੰਦਾ ਹੈ। ਉਹ ਬਿਨਾਂ ਡਰਾਈਵਰ ਦੇ ਟਰੇਨ ਹਨ, ਜੋ ਕਠੂਆ ਤੋਂ ਸ਼ੁਰੂ ਹੋਏ ਸਨ, ਪਰ ਬੜੀ ਮੁਸ਼ਕਲ ਨਾਲ ਹੁਸ਼ਿਆਰਪੁਰ ਵਿਖੇ ਰੁਕੇ। ਇਹ ਨਹੀਂ ਰੁਕਣਗੇ ਇਹ ਬਹੁਤ ਖਤਰਨਾਕ ਨੇ, ਇਨ੍ਹਾਂ ਕੋਲ ਬਹੁਤ ਸਾਰੇ ਨਮੂਨੇ ਹਨ, ਜਿਨ੍ਹਾਂ ਦੀ ਇੱਕ ਦੂਜੇ ਦੇ ਨਾਲ ਨਹੀਂ ਬਣਦੀ।

    ਇਹ ਵੀ ਪੜ੍ਹੋ: 


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.