Saturday, September 21, 2024
More

    Latest Posts

    ਡੇਰਾ ਮੁਖੀ ਦੇ ਖਿਲਾਫ ਗਵਾਹੀ ਦੇਣ ਵਾਲੇ ਦੀ ਪਤਨੀ ਤੇ ਧੀ ਨੂੰ ਮਿਲੀ ਸੁਰੱਖਿਆ, ਇਹ ਸੀ ਮਾਮਲਾ | ActionPunjab


    Witness Pardeep Wife and Daughter: ਡੇਰਾ ਸੱਚਾ ਸੌਦਾ ‘ਚ ਅਹਿਮ ਅਹੁਦਿਆਂ ‘ਤੇ ਰਹੇ ਪ੍ਰਦੀਪ ਕਲੇਰ ਦੀ ਪਤਨੀ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਸੁਰੱਖਿਆ ਦੀ ਮੰਗ ਕੀਤੀ ਸੀ ਜਿਸ ’ਤੇ ਹਰਿਆਣਾ ਸਰਕਾਰ ਨੇ ਪ੍ਰਦੀਪ ਦੀ ਪਤਨੀ ਅਤੇ ਉਸਦੀ ਧੀ ਨੂੰ ਸੁਰੱਖਿਆ ਦੇ ਦਿੱਤੀ ਹੈ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। 

     ਤਿੰਨ ਸੁਰੱਖਿਆ ਕਰਮੀਆਂ ਨੂੰ ਕੀਤਾ ਗਿਆ ਤੈਨਾਤ

    ਦੱਸ ਦਈਏ ਕਿ ਇਨ੍ਹਾਂ ਦੋਹਾਂ ਨੇ ਡੇਰਾ ਸਮਰਥਕਾਂ ਅਤੇ ਡੇਰਾ ਮੈਨੇਜਮੇਂਟ ਤੋਂ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਪਟੀਸ਼ਨ ’ਤੇ ਸੁਣਵਾਈ ਦੇ ਦੌਰਾਨ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦਸਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਨੂੰ ਸੁਰੱਖਿਆ  ’ਚ ਤਿੰਨ ਸੁਰੱਖਿਆ ਕਰਮੀਆਂ ਨੂੰ ਤੈਨਾਤ ਕਰ ਦਿੱਤਾ ਹੈ। ਹਰਿਆਣਾ ਸਰਕਾਰ ਦੁਆਰਾ ਦਿੱਤੀ ਗਈ ਇਸ ਜਾਣਕਾਰੀ ਦੇ ਮਗਰੋਂ ਹਾਈਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। 

    ਇਹ ਵੀ ਪੜ੍ਹੋ: ਨੈਸ਼ਨਲ ਹਾਈਵੇਅ ‘ਤੇ ਐਨ.ਆਰ.ਆਈ ਦੀ ਗੋਲੀ ਮਾਰ ਕੇ ਹੱਤਿਆ

    ਪ੍ਰਦੀਪ ਨੇ ਡੇਰਾ ਮੁਖੀ ਖਿਲਾਫ ਦਿੱਤਾ ਸੀ ਬਿਆਨ 

    ਦੱਸਣਯੋਗ ਹੈ ਕਿ ਪ੍ਰਦੀਪ ਨੇ ਹੀ ਆਪਣੇ ਬਿਆਨ ’ਚ ਬੇਅਦਬੀ ਦੀ ਇਸ ਪੂਰੀ ਘਟਨਾ ਦੇ ਲਈ ਡੇਰਾ ਮੁਖੀ ਨੂੰ ਜਿੰਮੇਦਾਰ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਇਹ ਸਭ ਡੇਰਾ ਮੁਖੀ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ।  

    ਇਹ ਵੀ ਪੜ੍ਹੋ: Modi Ka Parivaar: ਭਾਜਪਾ ਆਗੂਆਂ ਨੇ ਬਦਲਿਆ ਐਕਸ ਪ੍ਰੋਫਾਈਲ, ਲਿਖਿਆ- ‘ਮੋਦੀ ਦਾ ਪਰਿਵਾਰ’

    ਪ੍ਰਦੀਪ ਡੇਰੇ ਦੇ ਆਲ ਇੰਡੀਆ ਪਾਲਿਟਿਕਲ ਵਿੰਗ ਦਾ ਰਹਿ ਚੁੱਕਾ ਹੈ ਪ੍ਰਧਾਨ

    ਕਾਬਿਲੇਗੌਰ ਹੈ ਕਿ ਪ੍ਰਦੀਪ ਇਸ ਸਮੇਂ ਜੇਲ੍ਹ ’ਚ ਹੈ ਅਤੇ ਉਸਦੀ ਪਤਨੀ ਅਤੇ ਉਸਦੀ 15 ਸਾਲ ਦੀ ਬੇਟੀ ਇਸ ਸਮੇਂ ਡੇਰੇ ’ਚ ਰਹਿ ਰਹੇ ਹਨ। ਇਨ੍ਹਾਂ ਦੋਹਾਂ ਨੇ ਕਿਹਾ ਸੀ ਕਿ ਹੁਣ ਉਨ੍ਹਾਂ ਨੂੰ ਡਰ ਹੈ ਕਿ ਡੇਰਾ ਸਮਰਥਕ ਅਤੇ ਮੈਨੇਜਮੇਂਟ ਉਨ੍ਹਾਂ ਦੇ ਖਿਲਾਫ ਕੁਝ ਨਾ ਕੁਝ ਕਰ ਸਕਦੇ ਹਨ। ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਜਿਵੇਂ ਛੱਤਰਪਤੀ ਅਤੇ ਰੰਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਉਸੇ ਤਰ੍ਹਾਂ ਉਨ੍ਹਾਂ ਦਾ ਵੀ ਕਤਲ ਕੀਤੀ ਜਾ ਸਕਦੀ ਹੈ। ਇਹ ਵੀ ਦੱਸ ਦਈਏ ਕਿ ਪ੍ਰਦੀਪ ਡੇਰੇ ਦੇ ਆਲ ਇੰਡੀਆ ਪਾਲਿਟਿਕਲ ਵਿੰਗ ਦਾ ਪ੍ਰਧਾਨ ਰਹਿ ਚੁੱਕਾ ਹੈ।

    ਇਹ ਵੀ ਪੜ੍ਹੋ: Punjab Budget Live: ਪੰਜਾਬ ਵਿਧਾਨ ਸਭਾ ‘ਚ ਜ਼ਬਰਦਸਤ ਹੰਗਾਮਾ, ਵਿਧਾਨ ਸਭਾ ਦੀ ਕਾਰਵਾਈ ਮੁੜ ਹੋਈ ਸ਼ੁਰੂ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.