Saturday, October 19, 2024
More

    Latest Posts

    ਵਿਸ਼ਵ ਪੱਧਰ ‘ਤੇ ਭਾਰਤ ਹੋਇਆ ਸ਼ਰਮਸਾਰ; ਝਾਰਖੰਡ ‘ਚ ਸਪੈਨਿਸ਼ ਵਲੌਗਰ ਨਾਲ ਗੈਂਗਰੇਪ | Action Punjab


    Spanish vlogger gangraped in Jharkhand: ਝਾਰਖੰਡ ਦੇ ਦੁਮਕਾ ਵਿੱਚ ਇੱਕ ਸਪੈਨਿਸ਼ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ 48 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਸਿਰਫ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਉਹ ਬਾਕੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਇੱਕ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ।

    ਪੀੜਤ ਸਪੈਨਿਸ਼ ਔਰਤ ਨੇ ਬਿਆਨ ਕੀਤੀ ਆਪ ਬੀਤੀ 

    ਪੀੜਤ ਔਰਤ ਮੁਤਾਬਕ ਸ਼ੁੱਕਰਵਾਰ ਦੀ ਰਾਤ ਜਦੋਂ ਉਹ ਅਤੇ ਆਪਣੇ ਪਤੀ ਨਾਲ ਬਾਈਕ ‘ਤੇ ਸਵਾਰ ਹੋ ਕੇ ਦੁਮਕਾ ‘ਚ ਰਾਤ ਟੇਂਟ ‘ਚ ਰੁਕੇ ਤਾਂ 7 ਲੋਕਾਂ ਨੇ ਉਸ ਨੂੰ ਆਪਣੀ ਹਵਜ਼ ਦਾ ਸ਼ਿਕਾਰ ਬਣਾ ਲਿਆ। ਝਾਰਖੰਡ ਦੇ ਪੁਲਿਸ ਡਾਇਰੈਕਟਰ ਜਨਰਲ ਅਜੈ ਕੁਮਾਰ ਸਿੰਘ ਨੇ ਦੱਸਿਆ ਕਿ ਸਾਰੇ ਸੱਤ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

    ਐਤਵਾਰ ਨੂੰ 28 ਸਾਲਾ ਟਰੈਵਲ ਵਲੋਗਰ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿੱਚ ਆਪਣੇ ਚਿਹਰੇ ‘ਤੇ ਜ਼ਖਮ ਵੀ ਦਿਖਾਏ ਸਨ। ਉਸ ਨੇ ਪੋਸਟ ਵਿੱਚ ਲਿਖਿਆ, “ਮੈਂ ਸੋਚਿਆ ਕਿ ਅਸੀਂ ਮਰਨ ਜਾ ਰਹੇ ਹਾਂ। ਰੱਬ ਦਾ ਸ਼ੁਕਰ ਹੈ ਅਸੀਂ ਜ਼ਿੰਦਾ ਹਾਂ।”

    ਸਪੈਨਿਸ਼ ਔਰਤ ਨੇ ਅੱਗੇ ਕਿਹਾ, “ਉਨ੍ਹਾਂ ਨੇ ਸਾਡੇ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਸਾਡੇ ਗਲੇ ‘ਤੇ ਚਾਕੂ ਰੱਖ ਦਿੱਤਾ ਅਤੇ ਕਿਹਾ ਕਿ ਉਹ ਸਾਨੂੰ ਮਾਰ ਦੇਣਗੇ। ਉੱਥੇ ਸੱਤ ਲੋਕ ਸਨ।” 

    28 ਸਾਲਾ ਇਸ ਸਪੈਨਿਸ਼ ਟਰੈਵਲ ਵਲੌਗਰ ਦੇ ਇੰਸਟਾਗ੍ਰਾਮ ‘ਤੇ 2 ਲੱਖ ਫਾਲੋਅਰਜ਼ ਹਨ। ਇਹ ਘਟਨਾ ਰਾਂਚੀ ਤੋਂ ਕਰੀਬ 300 ਕਿਲੋਮੀਟਰ ਦੂਰ ਹੰਸਡੀਹਾ ਥਾਣਾ ਖੇਤਰ ਦੇ ਕੁਰੂਮਹਾਟ ‘ਚ ਸ਼ੁੱਕਰਵਾਰ ਨੂੰ ਵਾਪਰੀ। ਦੋਵੇਂ ਇੱਕ ਅਸਥਾਈ ਟੈਂਟ ਵਿੱਚ ਰਾਤ ਕੱਟ ਰਹੇ ਸਨ।

    ਪੁਲਿਸ ਸੁਪਰਡੈਂਟ ਨੇ ਕਿਹਾ…..

    ਇਸ ਘਟਨਾ ‘ਤੇ ਦੁਮਕਾ ਦੇ ਪੁਲਿਸ ਸੁਪਰਡੈਂਟ ਪੀਤਾਂਬਰ ਸਿੰਘ ਖੇਰਵਾਰ ਨੇ ਕਿਹਾ, “ਇਕ ਔਰਤ ਅਤੇ ਆਦਮੀ ਨੇ ਅੱਧੀ ਰਾਤ ਦੇ ਕਰੀਬ ਇੱਕ ਗਸ਼ਤ ਵੈਨ ਨੂੰ ਰੋਕਿਆ। ਸ਼ੁਰੂਆਤ ਵਿੱਚ ਗਸ਼ਤੀ ਨੂੰ ਘਟਨਾ ਬਾਰੇ ਬਹੁਤੀ ਸਮਝ ਨਹੀਂ ਆਈ ਕਿਉਂਕਿ ਔਰਤ ਕੁਝ ਅੰਗਰੇਜ਼ੀ ਅਤੇ ਕੁਝ ਸਪੈਨਿਸ਼ ਬੋਲ ਰਹੀ ਸੀ। ਉਸ ਨੂੰ ਨਜ਼ਦੀਕੀ ਸਿਹਤ ਕੇਂਦਰ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਔਰਤ ਨਾਲ ਬਲਾਤਕਾਰ ਕੀਤਾ ਗਿਆ ਸੀ।”

    jharkhand gangrape

    ਵਿਦੇਸ਼ੀ ਜੋੜੇ ਨੇ ਜਦੋਂ ਆਰਾਮ ਕਰਨ ਲਈ ਇੱਕ ਅਸਥਾਈ ਕੈਂਪ ਲਗਾਇਆ ਸੀ, ਤਾਂ 7 ਲੋਕਾਂ ਦਾ ਇੱਕ ਸਮੂਹ ਉਨ੍ਹਾਂ ਦੇ ਕੈਂਪ ਵਿੱਚ ਵੜ ਗਿਆ। ਜਿੱਥੇ ਉਨ੍ਹਾਂ ਮਹਿਲਾ ਦੇ ਪਤੀ ਨੂੰ ਬੰਧੀ ਬਣਾ ਲਿਆ ਅਤੇ ਮਹਿਲਾ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਐਫ.ਐਸ.ਐਲ. ਟੀਮ ਦੁਆਰਾ ਵਿਗਿਆਨਕ ਢੰਗ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
     
    ਔਰਤ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਸ ਨੇ ਹੰਸਡੀਹਾ ਬਾਜ਼ਾਰ ਨੇੜੇ ਇਕ ਸੁੰਨਸਾਨ ਇਲਾਕੇ ‘ਚ ਆਪਣਾ ਟੈਂਟ ਲਾਇਆ ਸੀ। ਔਰਤ ਨੇ ਦੱਸਿਆ ਕਿ ਜਦੋਂ ਉਹ ਸੌਂ ਰਹੀ ਸੀ ਤਾਂ ਕੁਝ ਸਥਾਨਕ ਨੌਜਵਾਨਾਂ ਨੇ ਟੈਂਟ ‘ਚ ਦਾਖਲ ਹੋ ਕੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ। 

    ਮਹਿਲਾ ਦੇ ਪਾਰਟਨਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਮੇਰਾ ਚਿਹਰਾ ਖਰਾਬ ਹੋ ਗਿਆ ਹੈ, ਪਰ ਮੇਰਾ ਪਾਰਟਨਰ ਮੇਰੇ ਦਾ ਮੇਰੇ ਤੋਂ ਵੀ ਬੁਰਾ ਹੈ। ਉਨ੍ਹਾਂ ਮੈਨੂੰ ਕਈ ਵਾਰ ਹੈਲਮੇਟ ਨਾਲ ਮਾਰਿਆ। ਸਿਰ ‘ਤੇ ਪੱਥਰ ਮਾਰਿਆ।”

    ਇਹ ਵੀ ਪੜ੍ਹੋ: 


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.