Saturday, September 21, 2024
More

    Latest Posts

    ਜੇਕਰ ਤੁਸੀਂ ਵੀ ਰੇਲਵੇ ਸਟੇਸ਼ਨ ‘ਤੇ ਮੁਫਤ ਵਾਈ-ਫਾਈ ਨਾਲ ਜੁੜਨਾ ਚਾਹੁੰਦੇ ਹੋ, ਤਾਂ ਅਪਣਾਓ ਇਹ ਤਰੀਕਾ | Action Punjab


    How to us Free WiFi at Railway Station: ਅੱਜਕੱਲ੍ਹ ਹਰ ਕੰਮ ਲਈ ਇੰਟਰਨੈੱਟ ਜ਼ਰੂਰੀ ਹੋ ਗਿਆ ਹੈ। ਕਿਉਂਕਿ ਜ਼ਿਆਦਾਤਰ ਲੋਕਾਂ ਕੰਮ ਇਸ ਰਾਹੀਂ ਹੁੰਦਾ ਹੈ ਜਿਵੇ ਔਨਲਾਈਨ ਟਿਕਟ ਬੁਕਿੰਗ, ਔਨਲਾਈਨ ਬਿੱਲ ਭੁਗਤਾਨ। ਇਸ ਤੋਂ ਇਲਾਵਾ ਲੋਕ ਆਪਣੇ ਮਨੋਰੰਜਨ ਲਈ ਵੀ ਇਸ ਦੀ ਵਰਤੋਂ ਕਰਦੇ ਹਨ।

    ਦੱਸ ਦਈਏ ਕਿ ਲੋਕਾਂ ਨੂੰ ਯਾਤਰਾ ਦੌਰਾਨ ਵੀ ਇੰਟਰਨੈੱਟ ਦੀ ਲੋੜ ਹੁੰਦੀ ਹੈ। ਪਰ ਹੁਣ ਉਨ੍ਹਾਂ ਲੋਕਾਂ ਲਈ ਇੱਕ ਚੰਗੀ ਖ਼ਬਰ ਹੈ ਕਿ ਜਿਨ੍ਹਾਂ ਨੂੰ ਯਾਤਰਾ ਦੌਰਾਨ ਵੀ ਇੰਟਰਨੈੱਟ ਦੀ ਲੋੜ ਹੁੰਦੀ ਹੈ ਕਿਉਂਕਿ ਭਾਰਤ ਦੇ ਕਈ ਵੱਡੇ ਰੇਲਵੇ ਸਟੇਸ਼ਨਾਂ ‘ਤੇ ਲੋਕਾਂ ਲਈ ਮੁਫਤ ਵਾਈ-ਫਾਈ ਦੀ ਸਹੂਲਤ ਉਪਲਬਧ ਹੈ। ਪਰ, ਬਹੁਤ ਸਾਰੇ ਲੋਕ ਇਸ ਬਾਰੇ ਨਹੀਂ ਜਾਣਦੇ ਕਿ ਇਸਨੂੰ ਕਿਵੇਂ ਜੋੜਨਾ ਹੈ। ਤਾਂ ਆਉ ਜਾਣਦੇ ਹਾਂ ਮੁਫਤ ਵਾਈ-ਫਾਈ ਨਾਲ ਜੁੜਨ ਦਾ ਤਰੀਕਾ 

    ਕਿਹੜੇ ਰੇਲਵੇ ਸਟੇਸ਼ਨਾਂ ‘ਤੇ ਮੁਫਤ ਵਾਈ-ਫਾਈ ਸਹੂਲਤ ਉਪਲਬਧ ਹੈ?

    ਭਾਰਤ ਦੇ ਸਾਰੇ ਰੇਲਵੇ ਸਟੇਸ਼ਨਾਂ ‘ਤੇ ਮੁਫਤ ਵਾਈ-ਫਾਈ ਉਪਲਬਧ ਨਹੀਂ ਹੈ, ਪਰ ਹੁਣ ਕੁਝ ਵੱਡੇ ਸਟੇਸ਼ਨ ਮੁਫਤ ਵਾਈ-ਫਾਈ ਪ੍ਰਦਾਨ ਕਰਦੇ ਹਨ। ਦਸ ਦਈਏ ਕਿ ਟ੍ਰੇਨ ਦਾ ਇੰਤਜ਼ਾਰ ਕਰਦੇ ਹੋਏ ਲੋਕ ਮੁਫਤ ਵਾਈ-ਫਾਈ ਦੀ ਵਰਤੋਂ ਕਰਕੇ ਸਮਾਂ ਪਾਸ ਕਰ ਸਕਦੇ ਹਨ। ਜਿਸ ਦੀ ਮਦਦ ਨਾਲ, ਲੋਕ ਆਪਣੀ ਪਸੰਦ ਦੀ ਔਨਲਾਈਨ ਸਮੱਗਰੀ ਦੇਖ ਜਾਂ ਬ੍ਰਾਊਜ਼ ਕਰ ਸਕਦੇ ਹਨ। ਕਿਉਂਕਿ ਇਹ ਸਹੂਲਤ “ਡਿਜੀਟਲ ਇੰਡੀਆ” ਬਣਾਉਣ ਦੇ ਸਰਕਾਰ ਦੇ ਮਿਸ਼ਨ ਨੂੰ ਪੂਰਾ ਕਰਨ ‘ਚ ਮਦਦ ਕਰਦੀ ਹੈ। ਮੁਫਤ ਵਾਈ-ਫਾਈ ਗੂਗਲ ਅਤੇ ਰੇਲਵੇ ਦੀ ਟੈਲੀਕਾਮ ਕੰਪਨੀ RailTel ਦੁਆਰਾ ਸਾਂਝੇ ਤੌਰ ‘ਤੇ ਪ੍ਰਦਾਨ ਕੀਤੀ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਮੁਫਤ ਵਾਈ-ਫਾਈ ਨਾਲ ਜੁੜਨ ਦੀ ਪੂਰੀ ਪ੍ਰਕਿਰਿਆ।

    ਮੁਫਤ ਵਾਈ-ਫਾਈ ਨਾਲ ਜੁੜਨ ਦਾ ਆਸਾਨ ਤਰੀਕਾ 

    • ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ ਦੀ ਵਾਈ-ਫਾਈ ਸੈਟਿੰਗ ਨੂੰ ਖੋਲ੍ਹਣਾ ਹੋਵੇਗਾ।
    • ਫਿਰ Wi-Fi ਨੈੱਟਵਰਕਾਂ ਦੀ ਸੂਚੀ ‘ਚੋ “Railwire Network” ਨੂੰ ਚੁਣਨਾ ਹੋਵੇਗਾ।
    • ਇਸ ਤੋਂ ਬਾਅਦ ਤੁਹਾਨੂੰ ਵੈੱਬ ਬ੍ਰਾਊਜ਼ਰ ਖੋਲ੍ਹਣਾ ਹੋਵੇਗਾ ਅਤੇ railwire.co.in ‘ਤੇ ਜਾਣਾ ਹੋਵੇਗਾ।
    • ਉੱਥੇ ਆਪਣਾ 10 ਅੰਕਾਂ ਦਾ ਮੋਬਾਈਲ ਨੰਬਰ ਦਾਖਲ ਕਰਨਾ ਹੋਵੇਗਾ।
    • ਫਿਰ ਤੁਹਾਨੂੰ ਇੱਕ OTP ਭੇਜਿਆ ਜਾਵੇਗਾ। 
    • ਉਸ ਨੂੰ ਦਰਜ ਕਰਨ ਤੋਂ ਬਾਅਦ ਤੁਸੀਂ ਰੇਲਵੇ ਸਟੇਸ਼ਨ ‘ਤੇ ਮੁਫਤ ਵਾਈ-ਫਾਈ ਦੀ ਮੁਫਤ ਵਰਤੋਂ ਕਰ ਸਕੋਗੇ। 

    ਇਹ ਵੀ ਪੜ੍ਹੋ: Courier Scam: ਕੋਰੀਅਰ ਘੁਟਾਲਾ ਕੀ ਹੁੰਦਾ ਹੈ? ਜਾਣੋ ਇਸ ਤੋਂ ਬਚਣ ਦਾ ਤਰੀਕਾ

    ਰੇਲਵੇ ਸਟੇਸ਼ਨ ‘ਤੇ ਮੁਫਤ ਵਾਈ-ਫਾਈ ਦੇ ਲਾਭ 

    • ਦਸ ਦਈਏ ਕਿ ਤੁਸੀਂ ਰੇਲਵੇ ਸਟੇਸ਼ਨ ‘ਤੇ ਮੁਫਤ ਵਾਈ-ਫਾਈ ਦੀ ਵਰਤੋਂ ਕਰਕੇ, ਆਪਣੇ ਖਾਲੀ ਸਮੇਂ ‘ਚ ਆਪਣੀਆਂ ਮਨਪਸੰਦ ਫਿਲਮਾਂ, ਵੈੱਬ ਸੀਰੀਜ਼, ਸੀਰੀਅਲ, ਦਸਤਾਵੇਜ਼ੀ ਦੇਖ ਸਕਦੇ ਹੋ।
    • ਨਾਲ ਹੀ ਤੁਸੀਂ ਇੰਟਰਨੈਟ ਦੀ ਵਰਤੋਂ ਕਰਕੇ ਮਹੱਤਵਪੂਰਨ ਕੰਮ ਨੂੰ ਪੂਰਾ ਕਰ ਸਕਦੇ ਹੋ।
    • ਤੁਸੀਂ ਆਪਣੇ ਮਹੱਤਵਪੂਰਨ ਈ-ਮੇਲਾਂ ਦਾ ਜਵਾਬ ਵੀ ਦੇ ਸਕਦੇ ਹੋ।
    • ਇੰਟਰਨੈੱਟ ਦੀ ਮਦਦ ਨਾਲ, ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਆਡੀਓ-ਵੀਡੀਓ ਕਾਲ ਕਰ ਸਕਦੇ ਹੋ।

    ਇਹ ਵੀ ਪੜ੍ਹੋ: ਇਹ 4 ਸੰਕੇਤ ਦੱਸਦੇ ਹਨ ਕਿ ਹੁਣ ਤੁਹਾਨੂੰ Smartphone ਬਦਲਣ ਦੀ ਹੈ ਲੋੜ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.