Saturday, September 21, 2024
More

    Latest Posts

    ਲੇਡੀ ਡੌਨ ਨਾਲ ਵਿਆਹ ਕਰੇਗਾ ਲਾਰੈਂਸ ਬਿਸ਼ਨੋਈ ਦਾ ਗੈਂਗਸਟਰ ਕਾਲਾ ਜਠੇੜੀ, ਜਾਣੋ ਕੌਣ ਹੈ ਉਸ ਦੀ ਪ੍ਰੇਮਿਕਾ | Action Punjab


    Kala Jatheri Marriage: ਲਾਰੈਂਸ ਬਿਸ਼ਨੋਈ (Lawrance Bishnoi) ਗੈਂਗ ਦਾ ਮੈਂਬਰ ਕਾਲਾ ਜਠੇੜੀ ਛੇਤੀ ਹੀ ਵਿਆਹ (Gangster Marriage) ਕਰਵਾਉਣ ਜਾ ਰਿਹਾ ਹੈ। ਸੰਦੀਪ ਸਿੰਘ ਉਰਫ਼ ਕਾਲਾ ਜਠੇੜੀ ਆਪਣੀ ਪ੍ਰੇਮਿਕਾ (Lady Don Anuradha) ਲੇਡੀ ਡੌਨ ਨਾਲ ਵਿਆਹ ਕਰਵਾ ਰਿਹਾ ਹੈ। ਇਸ ਲਈ ਦਿੱਲੀ ਅਦਾਲਤ ਨੇ ਗੈਂਗਸਟਰ ਨੂੰ 6 ਘੰਟੇ ਦੀ ਪੈਰੋਲ ਵੀ ਦੇ ਦਿੱਤੀ ਹੈ। ਇਸ ਦੌਰਾਨ ਦਿੱਲੀ ਪੁਲਿਸ ਵੀ ਉਸ ਨਾਲ ਵਿਆਹ ਵਿੱਚ ਮੌਜੂਦ ਰਹੇਗੀ।

    ਵਿਆਹ ਲਈ 6 ਘੰਟੇ ਦੀ ਮਿਲੀ ਹਿਰਾਸਤੀ ਪੈਰੋਲ

    ਗੈਂਗਸਟਰ ਕਾਲਾ ਜਠੇੜੀ ਨੂੰ ਅਦਾਲਤ ਨੇ 12 ਮਾਰਚ ਨੂੰ ਦਿੱਲੀ ਵਿੱਚ ਵਿਆਹ ਅਤੇ 13 ਮਾਰਚ ਨੂੰ ਹਰਿਆਣਾ ਦੇ ਸੋਨੀਪਤ ਵਿੱਚ ਗ੍ਰਹਿ ਪ੍ਰਵੇਸ਼ ਲਈ 6 ਘੰਟੇ ਦੀ ਹਿਰਾਸਤੀ ਪੈਰੋਲ ਦਿੱਤੀ ਹੈ। ਕਾਲਾ ਜਠੇੜੀ ਹਰਿਆਣਾ ਦੇ ਸੋਨੀਪਤ ਦੇ ਪਿੰਡ ਜਠੇੜੀ ਦਾ ਰਹਿਣ ਵਾਲਾ ਹੈ, ਜਿਸ ਨੂੰ ਹਿਰਾਸਤੀ ਪੈਰੋਲ ਦਿੱਤੀ ਗਈ ਹੈ। ਉਸ ਵਿਰੁੱਧ ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ ਅਤੇ ਉਤਰਾਖੰਡ ਵਿੱਚ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ।

    ਲੇਡੀ ਡੌਨ ਨਾਲ ਹੋਵੇਗਾ ਵਿਆਹ

    ਕਾਲਾ ਜੇਠੜੀ ਆਪਣੀ ਪ੍ਰੇਮਿਕਾ ਅਨੁਰਾਧਾ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ। ਅਪਰਾਧ ਜਗਤ ‘ਚ ਲੇਡੀ ਡੌਨ ਵੱਜੋਂ ਮਸ਼ਹੂਰ ਅਨੁਰਾਧਾ ਰਿਵਾਲਵਰ ਰਾਣੀ ਦੇ ਨਾਂ ਨਾਲ ਵੀ ਮਸ਼ਹੂਰ ਹੈ। ਦੱਸ ਦਈਏ ਕਿ ਪੁਲਿਸ ਨੇ ਗੈਂਗਸਟਰ ਨੂੰ ਸਾਲ 2021 ‘ਚ ਗ੍ਰਿਫਤਾਰ ਕੀਤਾ ਸੀ। ਕਾਲਾ ਜਠੇੜੀ ਕਤਲ, ਅਗਵਾ, ਡਕੈਤੀ, ਫਿਰੌਤੀ, ਜ਼ਮੀਨ ਕਬਜ਼ਾਉਣ ਵਰਗੇ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ। ਉਹ 12ਵੀਂ ਪਾਸ ਹੈ ਅਤੇ ਪਹਿਲਾਂ ਉਹ ਕੇਬਲ ਆਪਰੇਟਰ ਵਜੋਂ ਕੰਮ ਕਰਦਾ ਸੀ। 2004 ‘ਚ ਲੁੱਟਖੋਹ ਦੇ ਮਾਮਲੇ ਵਿੱਚ ਸਾਹਮਣੇ ਆਉਣ ਦੇ ਕੁਝ ਸਾਲਾਂ ਬਾਅਦ ਕਤਲ ਕੇਸਾਂ ਵਿੱਚ ਉਸ ਦਾ ਨਾਂ ਆਇਆ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.