Saturday, September 21, 2024
More

    Latest Posts

    ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਹੋਇਆ ਰਲੇਵਾਂ | Action Punjab


    SAD (Sanyukt) merge with SAD: ਇਕ ਇਤਿਹਾਸਕ ਘਟਨਾਕ੍ਰਮ ਵਿਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਪਾਰਟੀ ਵਿਚ ਰਲੇਵਾਂ ਹੋ ਗਿਆ ਤਾਂ ਜੋ ਪੰਥ ਤੇ ਪੰਜਾਬ ਨੂੰ ਮਜ਼ਬੂਤ ਕੀਤਾ ਜਾ ਸਕੇ

    ਦੋਵਾਂ ਪਾਰਟੀਆਂ ਦੇ ਰਲੇਵੇਂ ਨੂੰ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਸਾਂਝੀ ਜ਼ਿੰਮੇਵਾਰੀ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੇ ਆਗੂਆਂ ਤੇ ਵਰਕਰਾਂ ਵਿਚ ਇਹ ਮਜ਼ਬੂਤ ਭਾਵਨਾ ਸੀ ਕਿ ਪੰਥ ਲਈ ਏਕਤਾ ਜ਼ਰੂਰੀ ਹੈਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਰਲੇਵਾਂ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2015 ਵਿਚ ਵਾਪਰੇ ਬੇਅਦਬੀ ਮਾਮਲਿਆਂ ਲਈ ਦਿਲੋਂ ਮੁਆਫੀ ਮੰਗ ਲਈ ਸੀ। ਇਸ ਮਗਰੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਬੀਤੇ ਕੱਲ੍ਹ ਮੀਟਿੰਗ ਸੱਦੀ ਜਿਸ ਵਿਚ ਏਕੇ ਨੂੰ ਪ੍ਰਵਾਨਗੀ ਦਿੱਤੀ ਗਈ

    ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਸੰਗਰੂਰ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਸਰਦਾਰ ਢੀਂਡਸਾ ਦੀ ਰਿਹਾਇਸ਼ ’ਤੇ ਪਹੁੰਚੇ

    ਬਾਅਦ ਵਿਚ ਸਰਦਾਰ ਢੀਂਡਸਾ ਦੀ ਰਿਹਾਇਸ਼ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੋਵਾਂ ਪਾਰਟੀਆਂ ਦੇ ਰਲੇਵੇਂ ਨੂੰ ਦੋ ਪਰਿਵਾਰਾਂ ਦਾ ਰਲੇਵਾਂ ਕਰਾਰ ਦਿੱਤਾ। ਉਹਨਾਂ ਨੇ ਸਰਦਾਰ ਢੀਂਡਸਾ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਸੰਭਾਲਣ ਕਿਉਂਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਦੀਵੀਂ ਵਿਛੋੜੇ ਤੋਂ ਬਾਅਦ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਹਨ

    ਇਹ ਖ਼ਬਰਾਂ ਵੀ ਪੜ੍ਹੋ: 

    ਉਹਨਾਂ ਨੇ ਕਿਹਾ ਕਿ ਸਰਦਾਰ ਢੀਂਡਸਾ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਵਰਗੇ ਸੀਨੀਅਰ ਆਗੂਆਂ ਨੇ ਆਪਣੀਆਂ ਨਿੱਜੀ ਕੁਰਬਾਨੀਆਂ ਦੇ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਰਲ ਕੇ ਪਾਰਟੀ ਦਾ ਨਿਰਮਾਣ ਕੀਤਾ ਹੈ

    ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਸਾਰੇ ਆਗੂਆਂ ਜਿਹਨਾਂ ਨੇ ਅੱਜ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ
    ਉਹਨਾਂ ਨੇ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੇ ਵੀ ਪਾਰਟੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਪੰਜਾਬ ਲਈ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ

    ਸਰਦਾਰ ਬਾਦਲ ਨੇ ਹੱਥ ਜੋੜ ਕੇ ਅਕਾਲੀ ਦਲ ਛੱਡ ਕੇ ਗਏ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮੁੜ ਪਾਰਟੀ ਵਿਚ ਸ਼ਾਮਲ ਹੋਣ ਤੇ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਰਾਖੀ ਕਰਨ ਦੇ ਸਮਰਥ ਹੈ। ਉਹਨਾਂ ਕਿਹਾ ਕਿ ਮੈਂ ਹਰ ਕਿਸੇ ਤੋਂ ਮੁਆਫੀ ਮੰਗਦਾ ਹਾਂ

    ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਫਿਰ ਦੁਹਰਾਇਆ ਕਿ ਉਹ ਬੀਬੀ ਜਗੀਰ ਕੌਰ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਉਹ ਪਾਰਟੀ ਵਿਚ ਵਾਪਸ ਆ ਜਾਣ

    ਇਸ ਤੋਂ ਪਹਿਲਾਂ ਜਦੋਂ ਪੱਤਰਕਾਰਾਂ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਉਹ ਅੱਜ ਪਾਰਟੀ ਆਗੂਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਇਸ ਕਰ ਕੇ ਸ਼ਾਮਲ ਹੋਏ ਹਨ ਕਿਉਂਕਿ ਇਸ ਵੇਲੇ ਪੰਜਾਬ ਵਿਚ ਇਸਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੋ ਕੱਲ੍ਹ ਵਿਧਾਨ ਸਭਾ ਵਿਚ ਹੋਇਆਉਹ ਸਭ ਨੇ ਵੇਖਿਆ ਤੇ ਪੰਜਾਬੀਆਂ ਨੇ ਕਦੇ ਇਕ ਮੁੱਖ ਮੰਤਰੀ ਨੂੰ ਇਸ ਤਰੀਕੇ ਵਿਹਾਰ ਕਰਦੇ ਨਹੀਂ ਵੇਖਿਆ। ਉਹਨਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ ਅਤੇ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਸਮਾਜ ਦੇ ਹੋਰ ਵਰਗਵਪਾਰੀ ਅਤੇ ਉਦਯੋਗਪਤੀ ਵੀ ਅਕਾਲੀ ਏਕੇ ਦੀ ਉਡੀਕ ਕਰ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਆਪਣੇ ਪੁੱਤਰਾਂ ਵਾਂਗੂ ਸਮਝਿਆ ਹੈ ਤੇ ਅਕਾਲੀ ਦਲ ਦੀ ਅਗਵਾਈ ਵਾਸਤੇ ਉਹਨਾਂ ਦਾ ਨਾਂ ਵੀ ਪੇਸ਼ ਕੀਤਾ ਸੀ

    ਇਸ ਮੌਕੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾਸਰਦਾਰ ਬਿਕਰਮ ਸਿੰਘ ਮਜੀਠੀਆਡਾ. ਦਲਜੀਤ ਸਿੰਘ ਚੀਮਾਸਰਦਾਰ ਗੋਬਿੰਦ ਸਿੰਘ ਲੌਂਗੋਵਾਲਸਰਦਾਰ ਸੁਰਜੀਤ ਸਿੰਘ ਰੱਖੜਾਸਰਦਾਰ ਇਕਬਾਲ ਸਿੰਘ ਝੂੰਦਾਸ੍ਰੀ ਅਨਿਲ ਜੋਸ਼ੀਸ੍ਰੀ ਐਨ ਕੇ ਸ਼ਰਮਾ ਅਤੇ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਹਾਜ਼ਰ ਸਨ

    ਇਹ ਖ਼ਬਰਾਂ ਵੀ ਪੜ੍ਹੋ: 

    ਇਸ ਮੌਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕਸਰਵਣ ਸਿੰਘ ਫਿਲੌਰ ਸਾਬਕਾ ਮੰਤਰੀਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਵਿਧਾਇਕਸੁਖਦੇਵ ਸਿੰਘ ਸਰਾਓਮਨਜੀਤ ਸਿੰਘ ਦਸੂਹਾਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕਪ੍ਰਕਾਸ਼ ਚੰਦ ਗਰਗਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਜਸਵੰਤ ਸਿੰਘ ਪੁੜੈਣਰਾਮਪਾਲ ਸਿੰਘ ਬਹਿਣੀਵਾਲਮਨਜੀਤ ਸਿੰਘ ਬਧਿਆਣਾਮਲਕੀਤ ਸਿੰਘ ਚੰਗਾਲਬਲਦੇਵ ਸਿੰਘ ਚੁੰਘਾਂ ਅਤੇ ਹਰਦੇਵ ਸਿੰਘ ਰੋਂਗਲਾਗੁਰਬਚਨ ਸਿੰਘ ਬਚੀ ਸਾਬਕਾ ਏ ਐਮਅਜੀਤ ਸਿੰਘ ਚੰਦੂਰਾਈਆਂ ਸਾਬਕਾ ਸੂਚਨਾ ਕਮਿਸ਼ਨਰਮੁਹੰਮਦ ਤੁਫੈਲ ਮਾਲੇਰਕੋਟਲਾਸਰਬਜੀਤ ਸਿੰਘ ਡੁਮਵਾਲੀਸਤਗੁਰ ਸਿੰਘ ਨਮੋਲਾ ਜ਼ਿਲ੍ਹਾ ਪ੍ਰਧਾਨਜਥੇਦਾਰ ਪ੍ਰਿਤਪਾਲ ਸਿੰਘ ਗੰਢਾ ਜ਼ਿਲ੍ਹਾ ਪ੍ਰਧਾਨਸੁਖਦੇਵ ਸਿੰਘ ਚੱਕਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਵਪਾਰ ਮੰਡਲਹਰਵੇਲ ਸਿੰਘ ਮਾਧੋਪੁਰਭੁਪਿੰਰ ਸਿੰਘ ਬਜਰੂੜ ਜ਼ਿਲ੍ਹਾ ਪ੍ਰਧਾਨ ਰੋਪੜਅਵਤਾਰ ਸਿੰਘ ਜੌਹਲ ਹੁਸ਼ਿਆਰਪੁਰਹਰਪ੍ਰੀਤ ਸਿੰਘ ਪੰਨੂਰਮਿੰਦਰ ਸਿੰਘ ਰੰਮੀ ਬਰਨਾਲਾਐਡਵੋਕੇਟ ਗੁਰਵਿੰਦਰ ਸਿੰਘ ਗਿੰਦੀਕਰਮਵੀਰ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨਰਣਧੀਰ ਸਿੰਘ ਰੱਖੜਾ ਜ਼ਿਲ੍ਹਾ ਪ੍ਰਧਾਨਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨਅਮਰਿੰਦਰ ਸਿੰਘ ਮੰਡੀਆਂਰਵਿੰਦਰ ਸਿੰਘ ਸ਼ਾਹਪੁਰਗੁਰਚਰਨ ਸਿੰਘ ਨਾਨੋਕੀਰਣਜੀਤ ਸਿੰਘ ਦਬੜੀਖਾਨਾਜਗਤਾਰ ਸਿੰਘ ਰਾਜੇਆਣਾ ਜ਼ਿਲ੍ਹਾ ਪ੍ਰਧਾਨ ਮੋਗਾਜਸਵੀਰ ਸਿੰਘ ਦਿਓਲਭੀਮ ਸੈਨਗੁਰਦੀਪ ਸਿੰਘ ਮਕਰੋੜਜੈਪਾਲ ਸੈਣੀਗੁਰਮੀਤ ਸਿੰਘ ਜੌਹਲਰੂਪ ਸਿੰਘ ਸ਼ੇਰੋਂਰਾਕੇਸ਼ ਬਨਾਰਸੀਮਨਿੰਦਰਪਾਲ ਸਿੰਘ ਬਰਾੜਕ੍ਰਿਸ਼ਨ ਬੰਗਾਮਨਸ਼ਾਂਗੁਰਚਰਨ ਸਿੰਘ ਚੰਨਾਗਗਨ ਬਾਦਲਗੜ੍ਹਭੀਮ ਪ੍ਰਧਾਨ ਮੂਣਕਰਾਮ ਨਿਵਾਸ ਸਾਬਕਾ ਚੇਅਰਮੈਨਪ੍ਰਕਾਸ਼ ਸਲਾਣਾਬਿੱਟੂ ਮੂਣਕਧਰਮਪਾਲ ਸਿੰਘ ਧਰਮੂਕੁਲਦੀਪ ਸਿੰਘ ਬੁੱਗਰਅਮਨਵੀਰ ਸਿੰਘ ਚੈਰੀਰੂਬਲ ਗਿੱਲਅਜੀਤ ਸਿੰਘ ਕੁਤਬਾ ਸਾਬਕਾ ਚੇਅਰਮੈਨਪਰਮਜੀਤ ਸਿੰਘ ਬਾਠਮਨੀਸ਼ ਬਰਨਾਲਾਯਾਦਵਿੰਦਰ ਸਿੰਘ ਨਿਰਮਾਣਦਵਿੰਦਰ ਸਿੰਘ ਸੋਢੀਸੁਖਵਿੰਦਰ ਸਿੰਘ ਡਿੰਪੀ ਦਾਤੇਵਾਸਤਰਸੇਮ ਸਿੰਘ ਨਾਗਰਾਰਵਿੰਦਰ ਸਿੰਘ ਰੰਮੀਹਰਪ੍ਰੀਤ ਸਿੰਘ ਢੀਂਡਸਾਵਿਜੇਲੋਕੇਸ਼ ਸੰਗਰੂਰਸੰਦੀਪ ਦਾਨੀਆਗੋਪਾਲ ਸ਼ਰਮਾਕ੍ਰਿਸ਼ਨ ਬੰਗਾਚਮਕੌਰ ਸਿੰਘ ਬਾਦਲਗੜ੍ਹ ਅਤੇ ਰਾਕੇਸ਼ ਬਨਾਰਸੀ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.