Saturday, October 19, 2024
More

    Latest Posts

    ਪੰਜਾਬ ‘ਚ ਅਫੀਮ-ਭੁੱਕੀ ਦੀ ਖੇਤੀ ‘ਤੇ ਕੀ ਹੈ ਸਰਕਾਰ ਦਾ ਵਿਚਾਰ, ਜਾਣੋ ਮੰਤਰੀ ਖੁੱਡੀਆਂ ਦਾ ਜਵਾਬ | Action Punjab


    ਚੰਡੀਗੜ੍ਹ: ਪੰਜਾਬ ‘ਚ ਪਿਛਲੇ ਕਾਫੀ ਸਮੇਂ ਤੋਂ ਅਫ਼ੀਮ ਅਤੇ ਭੁੱਕੀ ਦੀ ਖੇਤੀ ਦੀ ਮੰਗ ਉਠ ਰਹੀ ਹੈ, ਕਿਉਂਕਿ ਗੁਆਂਢੀ ਸੂਬੇ ਰਾਜਸਥਾਨ ‘ਚ ਇਸ ਦੀ ਧੜੱਲੇ ਨਾਲ ਖੇਤੀ ਹੁੰਦੀ ਹੈ। ਇਸ ਮੁੱਦੇ ‘ਤੇ ਵੀਰਵਾਰ ਪੰਜਾਬ ਵਿਧਾਨ ਸਭਾ ਵਿੱਚ ਵੀ ਸਵਾਲ ਉੱਠੇ, ਜਿਸ ਵਿੱਚ ਪੁੱਛਿਆ ਗਿਆ ਕੀ ਸਰਕਾਰ ਅਫ਼ੀਮ ਦੀ ਖੇਤੀ ਕਰਨ ਦਾ ਵਿਚਾਰ ਰੱਖਦੀ ਹੈ। ਵਿਧਾਨ ਸਭਾ ਦੇ 5ਵੇਂ ਦਿਨ ਪ੍ਰਸ਼ਨਕਾਲ ਦੌਰਾਨ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਇਹ ਸਵਾਲ ਚੁੱਕਿਆ।

    ‘ਅਫੀਮ ਜਾਂ ਭੁੱਕੀ ਨਾਲ ਨਹੀਂ ਹੋਈ ਕਦੇ ਮੌਤ’

    ਹਰਮੀਤ ਸਿੰਘ ਪਠਾਣ ਮਾਜਰਾ ਨੇ ਕਿਹਾ, ”ਸਿੰਥੈਟਿਕ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਵਿੱਚ ਮੁੜ ਵਸੇਬਾ ਕੇਂਦਰ ਖੋਲ੍ਹੇ ਗਏ ਹਨ। ਇਸ ਤੋਂ ਪਹਿਲਾਂ ਲੋਕ ਅਫੀਮ ਜਾਂ ਭੁੱਕੀ ਦਾ ਸੇਵਨ ਕਰਦੇ ਸਨ। ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਅਫੀਮ ਜਾਂ ਭੁੱਕੀ ਨਾਲ ਕਿਸੇ ਦੀ ਮੌਤ ਹੋਈ ਹੈ ਪਰ ਸਿੰਥੈਟਿਕ ਡਰੱਗਜ਼ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ। ਇਹ ਕੁਦਰਤੀ ਖੇਤੀ ਹੈ, ਜੋ ਕਿ ਕਈ ਦੇਸ਼ਾਂ ਵਿੱਚ ਕਾਨੂੰਨੀ ਹੈ। ਕਿਰਪਾ ਕਰਕੇ ਇਸ ਪਾਸੇ ਧਿਆਨ ਦਿਓ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।”

    ਸਰਕਾਰ ਵੱਲੋਂ ਜਵਾਬ ਦੇਣ ਤੋਂ ਪਹਿਲਾਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵੀ ਪਠਾਨਮਾਜਰਾ ਦੀ ਇਸ ਗੱਲ ਨਾਲ ਸਹਿਮਤੀ ਜਤਾਈ। ਉਨ੍ਹਾਂ ਨਸ਼ਿਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਇਸ ਲਈ ਸਰਕਾਰ ਨੂੰ ਭੁੱਕੀ ਦੀ ਖੇਤੀ ’ਤੇ ਗੌਰ ਕਰਨ ਦੀ ਲੋੜ ਹੈ।

    ਇਸ ਦਾ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਜਿਹਾ ਕੋਈ ਵਿਚਾਰ ਨਹੀਂ ਹੈ।

    ਅਫ਼ੀਮ ਦੀ ਖੇਤੀ ਲਈ ਹੁੰਦਾ ਹੈ ਵੱਖਰਾ ਲਾਇਸੈਂਸ

    ਅਫ਼ੀਮ ਦੁਨੀਆ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਨਸ਼ਾ ਹੈ। ਜੇਕਰ ਭਾਰਤ ‘ਚ ਅਫ਼ੀਮ ਦੀ ਖੇਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਜ਼ਿਆਦਾਤਰ ਖੇਤਰਾਂ ‘ਚ ਨਹੀਂ ਹੁੰਦੀ। ਦੱਸ ਦਈਏ ਕਿ ਭਾਰਤ ‘ਚ ਇਹ ਖੇਤੀ ਕਰਨ ਲਈ ਰਾਜਾਂ ਨੂੰ ਕੇਂਦਰ ਸਰਕਾਰ ਤੋਂ ਵੱਖਰਾ ਲਾਇਸੈਂਸ ਲੈਣਾ ਪੈਂਦਾ ਹੈ। ਅਫ਼ੀਮ ਦੇ ਬੀਜਾਂ ਤੋਂ ਮੋਰਫਿਨ, ਲੇਟੈਕਸ, ਕੋਡੀਨ ਅਤੇ ਪੈਨਨਥ੍ਰੀਨ ਵਰਗੇ ਸ਼ਕਤੀਸ਼ਾਲੀ ਐਲਕਾਲਾਇਡਜ਼ ਬਣਦੇ ਹਨ। ਜਿਥੋਂ ਤੱਕ ਇਸ ਦੀ ਕੀਮਤ ਦਾ ਸਵਾਲ ਹੈ ਉਹ ਇਸ ਦੀ ਗੁਣਵੱਤਾ ‘ਤੇ ਆਧਾਰਿਤ ਹੁੰਦੀ ਹੈ, ਜੋ ਕਿ 8 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਪ੍ਰਤੀ ਕਿੱਲੋ ਤੱਕ ਹੋ ਸਕਦੀ ਹੈ।

    ਭਾਰਤ ‘ਚ ਅਫ਼ੀਮ ਦੀ ਖੇਤੀ ਸਿਰਫ਼ ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਉਤਰ ਪ੍ਰਦੇਸ਼ ‘ਚ ਕੀਤੀ ਜਾਂਦੀ ਹੈ। ਇਥੇ ਇਹ ਖੇਤਰ 5 ਹੈਕਟੇਅਰ ਮਿੱਥਿਆ ਗਿਆ ਹੈ।

    ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ, ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵੀ ਪੰਜਾਬ ਹ’ਚ ਅਫ਼ੀਮ ਅਤੇ ਪੋਸਤ ਦੀ ਖੇਤੀ ਕਰਨ ਦੀ ਵਕਾਲਤ ਕਰ ਚੁੱਕੇ ਹਨ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.