Thursday, October 17, 2024
More

    Latest Posts

    CP67 Mall ਦੇ ਬਾਹਰ ਦਹਿਸ਼ਤ ਫੈਲਾਉਣ ਵਾਲੇ ਇੰਟਰਸਟੇਟ ਗੈਂਗ ਦੇ 5 ਮੈਂਬਰ ਗ੍ਰਿਫਤਾਰ | Action Punjab


    ਐੱਐੱਸਪੀ ਡਾ: ਸੰਦੀਪ ਕੁਮਾਰ ਗਰਗ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 04-03-2024 ਨੂੰ CP-67 Mall ਸੈਕਟਰ-67 ਮੋਹਾਲੀ ਦੇ ਸਾਹਮਣੇ ਤਿੰਨ ਗੱਡੀਆ ਵਿੱਚ ਆਏ 8/9 ਨਾ-ਮਾਲੂਮ ਵਿਅਕਤੀਆ ਵੱਲੋਂ ਸ਼ਰੇਆਮ ਦਿਨ ਦਿਹਾੜੇ ਜੰਮੂ ਵਾਸੀ ਰਾਜੇਸ਼ ਡੋਗਰਾ ਉਰਫ ਮੋਹਨ ਝੀਰ ਦਾ 25 ਤੋਂ 30 ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ: 19 ਮਿਤੀ 04.03.2024 ਅ/ਧ 302,120ਬੀ ਭ:ਦ:, 25 ਅਸਲਾ ਐਕਟ ਥਾਣਾ ਫੇਸ-11, ਐਸ.ਏ.ਐਸ ਨਗਰ ਵਿਖੇ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜੋਯਤੀ ਯਾਦਵ, ਆਈ.ਪੀ.ਐਸ.. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸਟਾਫ ਦੀ ਨਿਗਰਾਨੀ ਵਿੱਚ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਸੀ।

    ਉਕਤ ਟੀਮਾ ਵੱਲੋ ਮੁਕੱਦਮਾ ਵਿੱਚ ਟੈਕਨੀਕਲ ਅਤੇ ਮਨੁੱਖੀ ਸੋਰਸਾ ਦੀ ਸਹਾਇਤਾ ਨਾਲ ਕਰੀਬ 3000 ਕਿੱਲੋਮੀਟਰ ਜੰਮੂ, ਦਿੱਲੀ, ਯੂ.ਪੀ, ਨੇਪਾਲ ਬਾਰਡਰ ਦਾ ਏਰੀਆ ਕਵਰ ਕਰਕੇ ਮੁਕੱਦਮਾ ਦੇ ਦੋਸ਼ੀਆ ਨੂੰ ਟਰੇਸ ਕਰਕੇ ਸ਼ਾਹਗੜ, ਜਿਲ੍ਹਾ ਪੀਲੀਭੀਤ (ਯੂ.ਪੀ) ਤੋ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਅਸਲਾ ਐਮੁਨੀਸ਼ਨ ਸਮੇਤ ਵਾਰਦਾਤ ਵਿੱਚ ਵਰਤੀਆ ਕਾਰਾਂ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

    ਡਾ: ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਢਲੇ ਤੋਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਵਾ ਧਿਰਾਂ ਦੀ ਸਾਲ 2006 ਤੋਂ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ। ਜੋ ਇਹ ਗੈਂਗ ਜੰਮੂ-ਕਸ਼ਮੀਰ ਵਿੱਚ ਸੰਗੀਨ ਜੁਰਮ ਕਰਕੇ ਦਹਿਸ਼ਤ ਫੈਲਾ ਕੇ ਫਿਰੋਤੀਆ ਦੀ ਮੰਗ ਕਰਦੇ ਸੀ, ਜੋ ਆਪਸੀ ਰੰਜਿਸ਼ ਹੋਣ ਕਰਕੇ ਮ੍ਰਿਤਕ ਰਾਜੇਸ਼ ਡੋਗਰਾ ਨੇ ਆਪਣੀ ਦਹਿਸ਼ਤ ਫੈਲਾਉਣ ਲਈ ਬੱਕਰਾ ਗੈਂਗ ਜੰਮੂ ਦੇ ਮੁੱਖ ਮੈਂਬਰ ਦਾ ਕਤਲ ਕਰ ਦਿੱਤਾ ਸੀ। ਜਿਸ ਦਾ ਬਦਲਾ ਲੈਣ ਲਈ ਅਨਿੱਲ ਸਿੰਘ ਉਰਫ ਬਿੱਲਾ ਨੇ ਬੱਕਰਾ ਗੈਂਗ ਦੇ ਮੁੱਖੀ ਹੋਣ ਦੇ ਨਾਤੇ ਸਾਲ 2015 ਤੋਂ ਰਾਜੇਸ਼ ਡੋਗਰਾ ਨੂੰ ਮਾਰਨ ਲਈ Plan ਤਿਆਰ ਕੀਤਾ ਸੀ ਅਤੇ ਲਗਾਤਾਰ ਪੰਜਾਬ, ਯੂ.ਪੀ ਅਤੇ ਉਤਰਾਖੰਡ ਦੇ ਨਾਮੀ ਗੈਂਗਸਟਰਾ ਨਾਲ ਸਪੰਰਕ ਕੀਤਾ ਜਾ ਰਿਹਾ ਸੀ ਅਤੇ ਹੁਣ ਤੱਕ ਦੀ ਪੁੱਛਗਿੱਛ ਤੋਂ ਇਨ੍ਹਾ ਵੱਲੋ ਰਾਜੇਸ਼ ਡੋਗਰਾ ਨੂੰ ਮਾਰਨ ਲਈ ਕਰੀਬ 01 ਕਰੋੜ ਰੁਪਏ ਤੋ ਉਪਰ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਜੋ ਇਸ ਗੈਂਗ ਨੇ ਜਾਅਲੀ ਐਡਰੈਸ ਤਿਆਰ ਕਰਕੇ ਗੱਡੀਆ ਅਤੇ ਅਸਲਾ/ਐਮੂਨੇਸ਼ਨ ਖ੍ਰੀਦ ਕੀਤਾ ਸੀ। ਜਿਨ੍ਹਾ ਨੇ ਵਾਰਦਾਤ ਕਰਨ ਤੋ ਬਾਅਦ, ਵਾਰਦਾਤ ਵਿੱਚ ਵਰਤੀਆ ਗੱਡੀਆ ਨੂੰ ਵੱਖ ਵੱਖ ਥਾਵਾ ਤੇ ਖੜੀਆ ਕਰਕੇ ਪੀਲੀਭੀਤ ਯੂ.ਪੀ ਏਰੀਆ ਵੱਲ ਫਰਾਰ ਹੋ ਗਏ ਸੀ। ਇਸ ਗੈਂਗ ਦੇ 05 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾ ਤੋ ਪੁੱਛਗਿੱਛ ਅਤੇ ਮੁਕੱਦਮਾ ਦੀ ਤਫਤੀਸ ਜਾਰੀ ਹੈ। ਇਸ ਗੈਂਗ ਦੇ ਮੁੱਖੀ ਦੇ ਖਿਲਾਫ 08 ਕਤਲ ਦੇ ਮੁਕੱਦਮੇ ਜੰਮੂ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.