Friday, October 18, 2024
More

    Latest Posts

    ਰੋਜ਼ਾਨਾ 10 ਮਿੰਟ ਸੂਰਜ ਨਮਸਕਾਰ ਕਰਨ ਨਾਲ ਤੁਹਾਨੂੰ ਮਿਲਣਗੇ ਇਹ ਸਿਹਤ ਲਾਭ | Action Punjab


    Surya Namaskar Benefits: ਅੱਜਕਲ੍ਹ ਲੋਕਾਂ ਦੀ ਜੀਵਨ ਸ਼ੈਲੀ ਕਾਫੀ ਬਦਲ ਗਈ ਹੈ ਇਸ ਲਈ ਉਹ ਆਪਣੇ ਲਈ ਇੱਕ ਘੰਟਾ ਵੀ ਨਹੀਂ ਕੱਢ ਸਕਦੇ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸ ਦਈਏ ਕਿ ਸਾਰਾ ਦਿਨ ਡੈਸਕ ‘ਤੇ ਬੈਠਣ ਨਾਲ ਕਈ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਖਤਰਾ ਵੀ ਵਧ ਜਾਂਦਾ ਹੈ। ਪਰ ਯੋਗਾ ਇਸ ‘ਚ ਤੁਹਾਡੀ ਮਦਦ ਕਰ ਸਕਦਾ ਹੈ। 

    ਵੈਸੇ ਤਾਂ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਨੂੰ ਸਾਲਾਂ ਤੋਂ ਜਾਣਿਆ ਜਾਂਦਾ ਹੈ। ਜਿਸ ਦੇ ਫਾਇਦਿਆਂ ਦੇ ਕਾਰਨ ਇਹ ਪੂਰੀ ਦੁਨੀਆ ‘ਚ ਪ੍ਰਸਿੱਧ ਹੋ ਰਿਹਾ ਹੈ। ਦਸ ਦਈਏ ਕਿ ਸੂਰਜ ਨਮਸਕਾਰ ਇਕ ਅਜਿਹਾ ਯੋਗਾ ਹੈ, ਜੋ ਤੁਹਾਨੂੰ ਸਿਹਤਮੰਦ ਰਹਿਣ ‘ਚ ਕਾਫੀ ਮਦਦ ਕਰ ਸਕਦਾ ਹੈ। ਜਿਸ ਲਈ ਤੁਹਾਨੂੰ ਹਰ ਰੋਜ਼ ਸਿਰਫ 10 ਮਿੰਟ ਦਾ ਸਮਾਂ ਦੇਣਾ ਹੋਵੇਗਾ। ਵੈਸੇ ਤਾਂ ਇਸਨੂੰ ਸਵੇਰੇ ਸੂਰਜ ਚੜ੍ਹਨ ਵੇਲੇ ਅਤੇ ਹਮੇਸ਼ਾ ਖਾਲੀ ਪੇਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਆਓ ਜਾਣਦੇ ਹਾਂ ਰੋਜ਼ਾਨਾ ਸੂਰਜ ਨਮਸਕਾਰ ਕਰਨ ਦੇ ਕੀ ਫਾਇਦੇ ਹੁੰਦੇ ਹਨ। 

    ਸਰੀਰ ਦੀ ਸਥਿਤੀ : 

    ਤੁਸੀਂ ਆਪਣੇ ਪੂਰੇ ਸਰੀਰ ਦੀ ਸਥਿਤੀ ਨੂੰ ਸੁਧਾਰਨ ਲਈ ਵੀ ਸੂਰਜ ਨਮਸਕਾਰ ਕਰ ਸਕਦੇ ਹੋ ਕਿਉਂਕਿ ਅਜਿਹਾ ਕਰਨ ਨਾਲ ਮਾਸਪੇਸ਼ੀਆਂ ਨੂੰ ਫਾਇਦਾ ਹੁੰਦਾ ਹੈ ਦਸ ਦਈਏ ਕਿ ਇਹ ਰੀੜ੍ਹ ਦੀ ਹੱਡੀ ਦੇ ਦਰਦ, ਗਰਦਨ ਦੇ ਦਰਦ ਅਤੇ ਕਮਰ ਦੇ ਦਰਦ ਤੋਂ ਵੀ ਰਾਹਤ ਦਵਾਉਣ ‘ਚ ਮਦਦ ਕਰਦਾ ਨਾਲ ਹੈ। ਨਾਲ ਹੀ ਰੋਜ਼ਾਨਾ ਸੂਰਜ ਨਮਸਕਾਰ ਕਰਨ ਨਾਲ ਰੀੜ੍ਹ ਦੀ ਅਲਾਈਨਮੈਂਟ ਠੀਕ ਕਰਨ, ਸਰੀਰ ਦਾ ਆਸਣ ਠੀਕ ਕਰਨ, ਲਚਕੀਲਾਪਣ ਵਧਾਉਣ, ਮਾਸਪੇਸ਼ੀਆਂ ਮਜ਼ਬੂਤ ​​ਅਤੇ ਸਰੀਰ ਦੇ ਆਕਾਰ ਨੂੰ ਵਧੀਆ ਬਣਾਉਣ ‘ਚ ਮਦਦ ਕਰਦਾ ਹੈ। 

    ਮਾਨਸਿਕ ਤਣਾਅ : 

    ਅੱਜਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੀ ਲੋੜ ਹੈ, ਉਹ ਹੈ ਮਾਨਸਿਕ ਤਣਾਅ ਤੋਂ ਛੁਟਕਾਰਾ। ਅਜਿਹੇ ‘ਚ ਤੁਸੀਂ ਰੋਜ਼ਾਨਾ ਸੂਰਜ ਨਮਸਕਾਰ ਕਰ ਸਕਦੇ ਹੋ ਕਿਉਂਕਿ ਅਜਿਹਾ ਕਰਨ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਤੁਹਾਡਾ ਤਣਾਅ ਵੀ ਘੱਟ ਹੋ ਸਕਦਾ ਹੈ। ਨਾਲ ਹੀ ਇਹ ਇਨਸੌਮਨੀਆ ਦੀ ਸਮੱਸਿਆ ਤੋਂ ਰਾਹਤ ਦਵਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਫੋਕਸ ਨੂੰ ਵੀ ਸੁਧਾਰਨ ਅਤੇ ਉਤਪਾਦਕਤਾ ਨੂੰ ਵਧਾਉਣ ‘ਚ ਮਦਦ ਕਰਦਾ ਹੈ। 

    ਦਿਲ ਦੀ ਸਿਹਤ ਲਈ ਫਾਇਦੇਮੰਦ : 

    ਰੋਜ਼ਾਨਾ ਸੂਰਜ ਨਮਸਕਾਰ ਕਰਨਾ ਤੁਹਾਡੇ ਦਿਲ ਦੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਇਹ ਖੂਨ ਦਾ ਸੰਚਾਰ ਵਧਾਉਣ ਅਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। 

    ਭਾਰ ਘਟਾਉਣ ‘ਚ ਮਦਦਗਾਰ : 

    ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨ ਲਈ ਵੀ ਸੂਰਜ ਨਮਸਕਾਰ ਕਰ ਸਕਦੇ ਹੋ ਕਿਉਂਕਿ ਅਜਿਹਾ ਕਰਨ ਨਾਲ ਸਰੀਰ ਦੀ ਵਾਧੂ ਚਰਬੀ ਬਰਨ ਹੁੰਦੀ ਹੈ ਅਤੇ ਸਿਹਤਮੰਦ ਵਜ਼ਨ ਬਰਕਰਾਰ ਰਹਿੰਦਾ ਹੈ। ਇਸ ਤੋਂ ਇਲਾਵਾ ਸੂਰਜ ਨਮਸਕਾਰ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਨਾਲ ਹੀ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ। 

    ਫੇਫੜਿਆਂ ਲਈ ਫਾਇਦੇਮੰਦ : 

    ਦਸ ਦਈਏ ਕਿ ਸੂਰਜ ਨਮਸਕਾਰ ਕਰਦੇ ਸਮੇਂ ਤੁਹਾਨੂੰ ਆਪਣੇ ਸਾਹਾਂ ‘ਤੇ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ। ਕਿਉਂਕਿ ਇਸ ਦੌਰਾਨ ਹਰ ਸਥਿਤੀ ‘ਚ ਲੰਮਾ ਸਾਹ ਲੈਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਸਾਹ ਛੱਡਣਾ ਪੈਂਦਾ ਹੈ। ਜੋ ਤੁਹਾਡੇ ਫੇਫੜਿਆਂ ਨੂੰ ਮਜ਼ਬੂਤ ਬਣਾਉਣ ਅਤੇ ਫੇਫੜਿਆਂ ਦੀ ਸਮਰੱਥਾ ਨੂੰ ਵੀ ਵਧਾਉਣ ‘ਚ ਮਦਦ ਕਰਦਾ ਹੈ। 

    ਚਮਕਦਾਰ ਚਮੜੀ : 

    ਤੁਸੀਂ ਆਪਣੇ ਚਮੜੀ ਨੂੰ ਚਮਕਦਾਰ ਬਣਾਉਣ ਲਈ ਵੀ ਸੂਰਜ ਨਮਸਕਾਰ ਕਰ ਸਕਦੇ ਹੋ ਕਿਉਂਕਿ ਅਜਿਹਾ ਕਰਨਾ ਨਾਲ ਖੂਨ ਦਾ ਗੇੜ ਵਧਦਾ ਹੈ ਅਤੇ ਇਹ ਝੁਰੜੀਆਂ ਅਤੇ ਛੇਤੀ ਬੁਢਾਪੇ ਨੂੰ ਰੋਕਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਮਰ ਦਾ ਪ੍ਰਭਾਵ ਚਿਹਰੇ ‘ਤੇ ਘੱਟ ਦਿਖਾਈ ਦੇਣ ਤਾਂ ਸੂਰਜ ਨਮਸਕਾਰ ਨੂੰ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ। 

    ਪਾਚਨ ਨੂੰ ਸੁਧਾਰਨ ‘ਚ ਮਦਦਗਾਰ : 

    ਆਪਣੇ ਪਾਚਨ ਤੰਤਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪਾਚਨ ਪ੍ਰਣਾਲੀ ‘ਚ ਖੂਨ ਦੇ ਪ੍ਰਵਾਹ ਨੂੰ ਵਧੀਆ ਬਣਾਉਣ ਲਈ ਰੋਜ਼ਾਨਾ ਜ਼ਰੂਰ ਕਰੋ ਕਰਨ ਸੂਰਜ ਨਮਸਕਾਰ। ਕਿਉਂਕਿ ਅਜਿਹਾ ਕਰਨ ਨਾਲ ਅੰਤੜੀਆਂ ਦੇ ਕੰਮਕਾਜ ‘ਚ ਸੁਧਾਰ ਹੁੰਦਾ ਹੈ ਨਾਲ ਹੀ ਵੀ ਸੁਧਾਰ ਹੁੰਦਾ ਹੈ ਅਤੇ ਪੇਟ ਦੀ ਜਗ੍ਹਾ ਨੂੰ ਅੰਦਰੋਂ ਵਧਾਉਣ, ਗੈਸ, ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਣ ‘ਚ ਮਦਦ ਕਰਦਾ ਹੈ।

    ਮਾਹਵਾਰੀ ‘ਚ ਮਦਦਗਾਰ : 

    ਸੂਰਜ ਨਮਸਕਾਰ ਮਾਹਵਾਰੀ ਦੇ ਬਿਹਤਰ ਨਿਯੰਤ੍ਰਣ ‘ਚ ਵੀ ਮਦਦ ਕਰਦਾ ਹੈ। ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਦਾ ਹੈ ਅਤੇ ਮਾਹਵਾਰੀ ਦੇ ਦਰਦ ਨੂੰ ਵੀ ਘਟਾਉਂਦਾ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਆਰਾਮ ਨਾਲ ਸੂਰਜ ਨਮਸਕਾਰ ਕਰਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਨਾ ਸਿਰਫ ਦਰਦ ਤੋਂ ਰਾਹਤ ਮਿਲੇਗੀ ਸਗੋਂ ਖੂਨ ਦਾ ਵਹਾਅ ਵੀ ਘੱਟ ਹੋਵੇਗਾ।

     

    (ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

     


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.