Saturday, September 21, 2024
More

    Latest Posts

    ਮੌਸਮ ਵਾਂਗ ਕਿਉਂ ਬਦਲ ਜਾਂਦਾ ਹੈ ਮਨੁੱਖ? ਜਾਣੋ ਕੀ ਕਹਿੰਦੀ ਹੈ ਸਾਇੰਸ, ਪੜ੍ਹ ਕੇ ਘੁੰਮ ਜਾਵੇਗਾ ਤੁਹਾਡਾ ਸਿਰ | Action Punjab


    Study on Mood Swing: ਭੱਜਦੌੜ ਭਰੀ ਜ਼ਿੰਦਗੀ ਵਿੱਚ ਮਨੁੱਖ ਨੂੰ ਅੱਜਕਲ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਰਿਹਾ ਹੈ। ਕਈ ਵਾਰ ਉਹ ਜਲਦੀ ਖੁਸ਼ ਹੋ ਜਾਂਦਾ ਹੈ ਤਾਂ ਅਗਲੇ ਹੀ ਪਲ ਗਮ ਅਤੇ ਬੋਰੀਅਤ ਮਹਿਸੂਸ ਕਰਨ ਲੱਗਦਾ ਹੈ। ਕਈ ਲੋਕਾਂ ਨੂੰ ਹੱਸਦਿਆਂ ਹੋਇਆ ਅਚਾਨਕ ਚਿੰਤਾਵਾਂ ਹੋ ਜਾਂਦੀਆਂ ਹਨ ਅਤੇ ਉਹ ਸੋਚਣ ਲੱਗ ਜਾਂਦੇ ਹਨ, ਪਰ ਇਹ ਸਭ ਹੁੰਦਾ ਕਿਉਂ ਤੇ ਕਿਵੇਂ ਹੈ ਇਸ ਬਾਰੇ ਇੱਕ ਸਟੱਡੀ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਲੱਗਦਾ ਹੈ ਕਿ ਮਨੁੱਖਾਂ ਦਾ ਸੁਭਾਅ ਇੱਕਦਮ ਕਿਉਂ ਬਦਲ ਜਾਂਦਾ ਹੈ। ਆਓ ਜਾਣਦੇ ਹਾਂ ਕੀ ਕਹਿੰਦੀ ਹੈ ਇਹ ਸਾਇੰਸ ਸਟੱਡੀ…

    Healthline ਦੀ ਰਿਪੋਰਟ ਮੁਤਾਬਕ ਸਾਲ 2011 ‘ਚ ਮੌਸਮ ਅਤੇ ਮੂਡ ‘ਚ ਬਦਲਾਅ ਨੂੰ ਲੈ ਕੇ ਇਕ ਅਧਿਐਨ ਕੀਤਾ ਗਿਆ ਸੀ। ਇਸ ‘ਚ ਮੌਸਮ ਅਤੇ ਮੂਡ ਦੇ ਆਧਾਰ ‘ਤੇ ਲੋਕਾਂ ਨੂੰ ਚਾਰ ਸ਼੍ਰੇਣੀਆਂ ‘ਚ ਪਰਿਭਾਸ਼ਿਤ ਕੀਤਾ ਗਿਆ ਸੀ। ਇਸ ਵਿੱਚ ਸਾਹਮਣੇ ਆਇਆ ਸੀ ਕਿ ਮੌਸਮ ਬਦਲਣ ਨਾਲ ਕਿਹੜੇ ਲੋਕ ਕਿਸ ਹੱਦ ਤੱਕ ਪ੍ਰਭਾਵਿਤ ਹੋ ਸਕਦੇ ਹਨ।

    ਮੌਸਮ ਕਿਵੇਂ ਕਰਦਾ ਹੈ ਪ੍ਰਭਾਵਤ

    ਅਧਿਐਨ ਦੀ ਪਹਿਲੀ ਸ਼੍ਰੇਣੀ ਵਿੱਚ ਉਹ ਲੋਕ ਸ਼ਾਮਲ ਸਨ, ਜੋ ਗਰਮੀਆਂ ਨੂੰ ਪਸੰਦ ਕਰਦੇ ਹਨ। ਗਰਮ ਅਤੇ ਧੁੱਪ ਵਾਲੇ ਮੌਸਮ ਵਿੱਚ ਅਜਿਹੇ ਲੋਕਾਂ ਦਾ ਮੂਡ ਵਧੀਆ ਹੋ ਜਾਂਦਾ ਹੈ। ਇਹ ਲੋਕ ਗਰਮੀਆਂ ਵਿੱਚ ਖੁਸ਼ ਅਤੇ ਊਰਜਾਵਾਨ ਮਹਿਸੂਸ ਕਰਦੇ ਹਨ। ਜਦਕਿ ਦੂਜੀ ਸ਼੍ਰੇਣੀ ਵਿੱਚ ਸ਼ਾਮਲ ਲੋਕਾਂ ਨੂੰ ਗਰਮੀ ਪਸੰਦ ਨਹੀਂ ਹੁੰਦੀ, ਜਦੋਂ ਤਾਪਮਾਨ ਵਧਦਾ ਹੈ ਤਾਂ ਅਜਿਹੇ ਲੋਕਾਂ ਦਾ ਮੂਡ ਵਿਗੜਨਾ ਸ਼ੁਰੂ ਹੋ ਜਾਂਦਾ ਹੈ।

    ਖੋਜਕਰਤਾਵਾਂ ਮੁਤਾਬਕ ਤੀਜੀ ਸ਼੍ਰੇਣੀ ਦੇ ਲੋਕ ਮੀਂਹ ਵਿੱਚ ਵਧੀਆ ਮਹਿਸੂਸ ਨਹੀਂ ਕਰਦੇ ਅਤੇ ਉਦਾਸ ਹੋ ਜਾਂਦੇ ਹਨ। ਜਦੋਂਕਿ ਮੌਸਮ ਵਿੱਚ ਤਬਦੀਲੀ ਨਾਲ ਚੌਥੇ ਵਰਗ ਦੇ ਲੋਕਾਂ ਦੇ ਮੂਡ ਵਿੱਚ ਕੋਈ ਫਰਕ ਨਹੀਂ ਪੈਂਦਾ। ਅਜਿਹੇ ਲੋਕਾਂ ਦਾ ਮੂਡ ਹਰ ਮੌਸਮ ਵਿੱਚ ਇੱਕੋ ਜਿਹਾ ਰਹਿੰਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਬਦਲਦਾ ਮੌਸਮ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ।

    ਮਾਨਸਿਕ ਸਿਹਤ ‘ਤੇ ਵੀ ਪੈਂਦਾ ਹੈ ਪ੍ਰਭਾਵ

    ਇਸਤੋਂ ਇਲਾਵਾ ਕੁਝ ਸਾਲ ਪਹਿਲਾਂ ਆਏ ਇੱਕ ਅਧਿਐਨ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਮੌਸਮ ਸਾਡੀ ਮਾਨਸਿਕ ਸਿਹਤ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜਦੋਂ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਜਾਂਦਾ ਹੈ ਜਾਂ 21 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ, ਤਾਂ ਲੋਕ ਨਕਾਰਾਤਮਕ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਪੱਧਰ ਘੱਟ ਜਾਂਦਾ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.